ਨੋਰਾ ਫਤੇਹੀ ਦਾ ਸ਼ਾਨਦਾਰ ਸਾੜੀ ਲੁੱਕ, ਜਿਸ ਨੂੰ ਕੈਰੀ ਕਰਨ ਨਾਲ ਤੁਸੀਂ ਦਿਖ ਸਕਦੇ ਹੋ ਸਭ ਤੋਂ .


By Neha Diwan06, Feb 2023 12:56 PMpunjabijagran.com

ਨੋਰਾ ਫਤੇਹੀ

ਨੋਰਾ 6 ਫਰਵਰੀ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਡਾਂਸਰ-ਅਦਾਕਾਰਾ ਨੋਰਾ ਨੇ ਬਾਲੀਵੁੱਡ ਦੇ ਨਾਲ-ਨਾਲ ਗਲੋਬਲ ਐਂਟਰਟੇਨਮੈਂਟ ਇੰਡਸਟਰੀ 'ਚ ਵੀ ਕਾਫੀ ਨਾਂ ਕਮਾਇਆ ਹੈ।

ਨੋਰਾ ਫਤੇਹੀ ਦਾ ਦੇਸੀ ਅਵਤਾਰ

ਨੋਰਾ ਆੜੂ ਰੰਗ ਦੀ ਟਿਸ਼ੂ ਆਰਗੇਨਜ਼ਾ ਸਾੜੀ ਵਿੱਚ ਉਹ ਭਾਰਤੀ ਔਰਤ ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਇਸ ਦੇ ਨਾਲ ਕੰਨਾਂ 'ਚ ਝੁਮਕੇ, ਹੱਥਾਂ 'ਚ ਬਰੇਸਲੇਟ ਤੇ ਨੱਕ 'ਚ ਨੱਥ ਨਾਲ ਉਸ ਨੇ ਲੁੱਕ ਨੂੰ ਪੂਰੀ ਕੀਤਾ ਹੈ।

ਪੇਸਟਲ ਗ੍ਰੀਨ ਕਲਰ ਸਾੜੀ

ਨੋਰਾ ਨੇ ਪੇਸਟਲ ਗ੍ਰੀਨ ਕਲਰ ਦੀ ਇਸ ਸਾੜੀ ਨੂੰ ਇਸ ਤਰ੍ਹਾਂ ਸਟਾਈਲ ਕੀਤਾ ਹੈ ਕਿ ਉਹ ਰਵਾਇਤੀ ਲੁੱਕ 'ਚ ਵੀ ਕਾਫੀ ਗਲੈਮਰਸ ਲੱਗ ਰਹੀ ਹੈ। ਨੋਰਾ ਨੇ ਇਸ ਦੌਰਾਨ ਆਪਣਾ ਮੇਕਅੱਪ ਹਲਕਾ ਰੱਖਿਆ ਹੈ।

ਸੀਕੁਇਨ ਸਾੜੀ

ਇਸ ਤਸਵੀਰ 'ਚ ਨੋਰਾ ਨੇ ਬੇਬੀ ਪਿੰਕ ਕਲਰ ਦੀ ਸੀਕੁਇਨ ਸਾੜੀ ਚੁਣੀ ਹੈ, ਜੋ ਉਸ ਦੇ ਸਟਾਈਲ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਕੰਨਾਂ 'ਚ ਸਿਰਫ ਈਅਰ ਸਟੱਡਸ ਪਹਿਨੇ ਹੋਏ ਹਨ।

ਗੋਲਡਨ ਕਲਰ ਦੀ ਸਾੜੀ

ਨੋਰਾ ਫਤੇਹੀ ਇਸ ਗੋਲਡਨ ਕਲਰ ਦੀ ਸਾੜੀ ਵਿੱਚ ਸ਼ਾਨਦਾਰ ਲੱਗ ਰਹੀ ਹੈ। ਨੋਰਾ ਫਤੇਹੀ ਦਾ ਇਹ ਸਟਾਈਲ ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅੱਪ ਨਾਲ ਕਾਫੀ ਸ਼ਾਨਦਾਰ ਲੱਗ ਰਿਹਾ ਹੈ।

ਚਿਕਨਕਾਰੀ ਦੀ ਸਾੜੀ

ਚਿਕਨਕਾਰੀ ਕੰਮ ਵਾਲੀ ਇਸ ਇਸ ਬੇਬੀ ਪਿੰਕ ਸਾੜੀ ਲੁੱਕ 'ਚ ਨੋਰਾ ਫਤੇਹੀ ਤੋਂ ਨਜ਼ਰਾਂ ਹਟਾਉਣਾ ਮੁਸ਼ਕਿਲ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਅਭਿਨੇਤਰੀ ਨੇ ਆਪਣੀ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ

ਪੀਕੌਕ ਬਲੂ ਪ੍ਰਿੰਟਿਡ ਸਾੜੀ

ਨੋਰਾ ਫਤੇਹੀ ਪੀਕੌਕ ਬਲੂ ਪ੍ਰਿੰਟਿਡ ਸਾੜੀ ਵਿੱਚ ਕਿਸੇ ਬੌਸ ਲੇਡੀ ਤੋਂ ਘੱਟ ਨਹੀਂ ਲੱਗ ਰਹੀ ਹੈ। ਬ੍ਰਾਊਨ ਬੈਲਟ ਨਾਲ ਇਸ ਖੂਬਸੂਰਤ ਸਾੜ੍ਹੀ ਨੂੰ ਸਟਾਈਲ ਕਰਕੇ ਅਦਾਕਾਰਾ ਨੇ ਆਪਣੀ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੱਤਾ ਹੈ

ALL PHOTO CREDIT : INSTAGRAM

ਕਿਆਰਾ ਅਡਵਾਨੀ ਸ਼ਾਨਦਾਰ ਲੁੱਕਸ ਜਿਨ੍ਹਾਂ 'ਚ ਉਹ ਲੱਗ ਰਹੀ ਹੈ ਬੇਹੱਦ ਹੌਟ, ਵੇਖੋ ਤਸਵੀਰਾਂ