NEET UG: ਜਾਣੋ MBBS 'ਚ ਦਾਖਲੇ ਲਈ ਕਿੰਨੇ ਅੰਕਾਂ ਦੀ ਹੈ ਲੋੜ
By Neha diwan
2024-05-05, 11:21 IST
punjabijagran.com
ਡਾਕਟਰ ਬਣਨ ਦਾ ਸੁਪਨਾ
ਡਾਕਟਰ ਬਣਨ ਦਾ ਸੁਪਨਾ ਵੇਖਣ ਵਾਲੇ ਵਿਦਿਆਰਥੀਆਂ ਲਈ NEET ਪ੍ਰੀਖਿਆ ਪਾਸ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਇਮਤਿਹਾਨ ਪਾਸ ਕੀਤੇ ਬਿਨਾਂ ਤੁਸੀਂ ਹੋਰ ਡਾਕਟਰੀ ਪੜ੍ਹਾਈ ਨਹੀਂ ਕਰ ਸਕਦੇ।
NEET ਪ੍ਰੀਖਿਆ
NEET ਪ੍ਰੀਖਿਆ ਦਾ ਫੁੱਲਫਾਮ National Eligibility cum Entrance Test ਹੈ। ਦੇਸ਼ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿੱਚ ਦਾਖ਼ਲੇ ਲਈ ਵਿਦਿਆਰਥੀਆਂ ਲਈ ਇਸ ਪ੍ਰੀਖਿਆ ਵਿੱਚ ਬੈਠਣਾ ਜ਼ਰੂਰੀ ਹੈ।
ਨੀਟ ਮੈਡੀਕਲ ਪ੍ਰੀਖਿਆ
NTA ਦੁਆਰਾ NEET 2024 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। NEET UG ਪ੍ਰੀਖਿਆ 05 ਮਈ, 2024 ਨੂੰ ਪੈੱਨ ਪੇਪਰ ਮੋਡ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।
ਅਧਿਕਾਰਤ ਸਾਈਟ
ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ ਬੱਚੇ ਮੈਡੀਕਲ ਕਾਲਜਾਂ ਦੇ ਐਮਬੀਬੀਐਸ, ਬੀਡੀਐਸ ਆਦਿ ਕੋਰਸਾਂ ਵਿੱਚ ਦਾਖ਼ਲਾ ਲੈ ਸਕਦੇ ਹਨ। ਤੁਸੀਂ NTA neet.nta.nic.in ਦੀ ਅਧਿਕਾਰਤ ਸਾਈਟ 'ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
NEET 2024 ਦੇ ਸਕੋਰ ਦੇ ਆਧਾਰ 'ਤੇ
612 ਮੈਡੀਕਲ, 315 ਡੈਂਟਲ ਕਾਲਜਾਂ 'ਚ ਇੱਕ ਲੱਖ ਤੋਂ ਵੱਧ MBBS ਸੀਟਾਂ, 26,949 BDS ਸੀਟਾਂ, 52,720 ਆਯੂਸ਼ ਸੀਟਾਂ, 603 BVSc (ਵੈਟਰਨਰੀ) ਅਤੇ AH, 1,899 ਸੀਟਾਂ ਅਤੇ IMSAIPERM429 ਸੀਟਾਂ ਲਈ ਦਾਖਲਾ ਉਪਲਬਧ ਹੋਵੇਗਾ।
ਸਰਕਾਰੀ ਕਾਲਜਾਂ ਦੀਆਂ ਸੀਟਾਂ
ਸਰਕਾਰੀ ਕਾਲਜਾਂ ਵਿੱਚ 55,880 ਸੀਟਾਂ ’ਤੇ ਦਾਖ਼ਲੇ ਲਏ ਜਾਣਗੇ ।MBBS ਦੀ ਪੜ੍ਹਾਈ ਕਰਨ ਲਈ, ਡਾਕਟਰ ਬਣਨ ਲਈ NEET ਪ੍ਰੀਖਿਆ ਵਿੱਚ ਘੱਟੋ-ਘੱਟ ਅੰਕ ਹਾਸਲ ਕਰਨੇ ਜ਼ਰੂਰੀ ਹਨ।
ਐਮਬੀਬੀਐਸ ਲਈ ਕਿੰਨੇ ਪਾਸਿੰਗ ਅੰਕ ਹਨ
NEET UG ਘੱਟੋ-ਘੱਟ ਪਾਸਿੰਗ ਅੰਕਾਂ ਤੇ ਕੱਟਆਫ 'ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਅਣਰਿਜ਼ਰਵਡ ਸ਼੍ਰੇਣੀ ਤੋਂ ਹੋ, ਤਾਂ MBBS ਲਈ ਘੱਟੋ-ਘੱਟ ਕੱਟਆਫ ਫ਼ੀਸਦ 50 ਪ੍ਰਤੀਸ਼ਤ ਹੈ ਤੇ SC, ST ਤੇ ਵਿਕਲਾਂਗ ਸ਼੍ਰੇਣੀਆਂ ਦੇ ਲੋਕਾਂ ਲਈ ਨਤੀਜਾ 40 ਪ੍ਰਤੀਸ਼ਤ ਹੈ।
NEET ਸਾਲ 2023 ਦੇ ਅੰਕ
ਸਾਲ 2023 ਲਈ MBBS ਲਈ NEET ਪ੍ਰੀਖਿਆ ਦਾ ਕੱਟਆਫ ਸਕੋਰ 720 ਵਿੱਚੋਂ 137 ਸੀ ਤੇ ਕੱਟਆਫ 50 ਪ੍ਰਤੀਸ਼ਤ ਸੀ ਜਦੋਂ ਕਿ EWS ਤੇ PH ਤੇ UR ਸ਼੍ਰੇਣੀ ਲਈ ਇਹ 136-121 ਤੇ 45 ਪ੍ਰਤੀਸ਼ਤ ਸੀ। ਓਬੀਸੀ ਸ਼੍ਰੇਣੀ ਦਾ ਪ੍ਰਤੀਸ਼ਤ 40 ਸੀ।
ਸ਼ਹਿਰਾਂ ਦੇ ਨਾਵਾਂ 'ਚ ਕਿਉਂ ਵਰਤਿਆ ਗਿਆ ਹੈ ਗੜ੍ਹ ?
Read More