ਇਸ ਦਿਨ ਤੋਂ ਸ਼ੁਰੂ ਹੋਵੇਗੀ NEET UG ਕਾਊਂਸਲਿੰਗ
By Neha diwan
2024-07-22, 15:45 IST
punjabijagran.com
NEET UG
NEET UG ਪ੍ਰੀਖਿਆ ਪੇਪਰ ਲੀਕ ਦੇ ਮੁੱਦੇ ਕਾਰਨ, ਇਸ ਸਾਲ ਮੈਡੀਕਲ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਹੋਰ ਸਾਲਾਂ ਦੇ ਮੁਕਾਬਲੇ ਦਾਖਲਾ ਤੇ ਕਾਉਂਸਲਿੰਗ ਪ੍ਰਕਿਰਿਆ ਲਈ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
NEET UG ਪ੍ਰੀਖਿਆ
NEET UG ਮੈਡੀਕਲ ਪ੍ਰੀਖਿਆ 5 ਮਈ, 2024 ਨੂੰ ਕਰਵਾਈ ਗਈ ਸੀ। ਇਸ ਦਾ ਨਤੀਜਾ 04 ਜੂਨ ਨੂੰ ਐਲਾਨਿਆ ਗਿਆ ਸੀ। ਪਰ ਪ੍ਰੀਖਿਆ ਕੇਂਦਰ 'ਤੇ ਪੇਪਰ ਲੀਕ ਹੋਣ ਕਾਰਨ ਕਈ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਦੇਣੀ ਪਈ।
NEET ਕਾਉਂਸਲਿੰਗ ਸ਼ੁਰੂ ਹੋਵੇਗੀ
20 ਜੁਲਾਈ ਨੂੰ, NTA exams.nta.ac.in ਦੀ ਅਧਿਕਾਰਤ ਸਾਈਟ 'ਤੇ ਟਾਪਰਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਮੈਡੀਕਲ ਕਾਉਂਸਲਿੰਗ ਕਮੇਟੀ 2024 ਲਈ NEET ਕਾਊਂਸਲਿੰਗ 24 ਜੁਲਾਈ ਤੋਂ ਸ਼ੁਰੂ ਕੀਤੀ ਜਾਵੇਗੀ।
ਕਦੋਂ ਹੋਵੇਗੀ ਕਾਉਂਸਲਿੰਗ
ਪਰ NEET ਕਾਉਂਸਲਿੰਗ ਲਈ ਬਿਨੈ ਕਰਨ ਦੀ ਆਖਰੀ ਮਿਤੀ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। ਕਾਉਂਸਲਿੰਗ ਪ੍ਰਕਿਰਿਆ ਚਾਰ ਗੇੜਾਂ ਵਿੱਚ ਕਰਵਾਈ ਜਾਵੇਗੀ।
ਕਾਉਂਸਲਿੰਗ ਰਜਿਸਟ੍ਰੇਸ਼ਨ
ਉਮੀਦਵਾਰਾਂ ਨੂੰ ਉਨ੍ਹਾਂ ਦੇ NEET 2024 ਦੇ ਸਕੋਰ, ਸੀਟ ਦੀ ਉਪਲਬਧਤਾ ਤੇ ਰਿਜ਼ਰਵੇਸ਼ਨ ਨਿਯਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਟਾਂ ਦਿੱਤੀਆਂ ਜਾਣਗੀਆਂ।
ਮਹੱਤਵਪੂਰਨ ਦਸਤਾਵੇਜ਼
neet ug ਸਕੋਰਕਾਰਡ ,ਹਾਈ ਸਕੂਲ ਸਰਟੀਫਿਕੇਟ ਮਾਰਕ ਸ਼ੀਟ, ਇੰਟਰਮੀਡੀਏਟ ਸਰਟੀਫਿਕੇਟ ਤੇ ਮਾਰਕ ਸ਼ੀਟ ,ਆਈਡੀ ਕਾਰਡ, ਪਾਸਪੋਰਟ ਸਾਈਜ਼ 10 ਫੋਟੋਆਂ, ਆਰਜ਼ੀ ਅਲਾਟਮੈਂਟ ਪੱਤਰ ,ਜਾਤੀ ਸਰਟੀਫਿਕੇਟ,ਆਮਦਨ ਸਰਟੀਫਿਕੇਟ
ਹੁਣ ਹਿੰਦੀ 'ਚ ਵੀ ਕਰ ਸਕਦੇ ਹੋ ਇੰਜੀਨੀਅਰਿੰਗ, ਜਾਣੋ ਇਸ ਕਿਵੇਂ ਲੈਣਾ ਦਾਖਲਾ
Read More