ਮਿਰਗੀ ਇਕ ਬਿਮਾਰੀ ਹੈ, ਜੋ ਦਿਮਾਗੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਲੋਕਾਂ ਨੂੰ ਦੌਰੇ ਪੈ ਜਾਂਦੇ ਹਨ।
ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 17 ਨਵੰਬਰ ਨੂੰ ਰਾਸ਼ਟਰੀ ਮਿਰਗੀ ਦਿਵਸ ਮਨਾਇਆ ਜਾਂਦਾ ਹੈ।
ਮਿਰਗੀ ਦੋ ਤਰ੍ਹਾਂ ਦੀ ਹੈ, ਪਹਿਲੀ ਜਿਸ 'ਚ ਦਿਮਾਗ ਦਾ ਇਕ ਹਿੱਸਾ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਦੂਜੀ ਕਿਸਮ ਯਾਨੀ ਪੂਰੀ ਮਿਰਗੀ 'ਚ ਦਿਮਾਗ ਦੇ ਦੋਵੇਂ ਹਿੱਸੇ ਪ੍ਰਭਾਵਿਤ ਹੋ ਜਾਂਦੇ ਹਨ।
ਮਿਰਗੀ ਤੋਂ ਪੀੜਤ ਵਿਅਕਤੀ ਨੂੰ ਰੋਜ਼ਾਨਾ ਨਾਸ਼ਤੇ 'ਚ ਅੰਗੂਰ ਦਾ ਸੇਵਨ ਕਰਨਾ ਚਾਹੀਦਾ ਹੈ। ਅੰਗੂਰ 'ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਮਨ ਨੂੰ ਸ਼ਾਂਤ ਰੱਖਣ 'ਚ ਮਦਦਗਾਰ ਸਾਬਤ ਹੁੰਦੇ ਹਨ।
ਕੱਦੂ ਦੇ ਰਸ ਦਾ ਸੇਵਨ ਮਿਰਗੀ ਦੇ ਦੌਰੇ ਨੂੰ ਘੱਟ ਕਰਨ 'ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਬਿਮਾਰੀ ਤੋਂ ਪੀੜਤ ਲੋਕਾਂ ਲਈ ਕੱਦੂ ਦੀ ਸਬਜ਼ੀ ਵੀ ਬਹੁਤ ਕਾਰਗਰ ਮੰਨੀ ਗਈ ਹੈ।
ਤੁਲਸੀ ਨਾ ਸਿਰਫ਼ ਧਾਰਮਿਕ ਸਗੋਂ ਵਿਗਿਆਨਕ ਤੌਰ 'ਤੇ ਵੀ ਲਾਭਦਾਇਕ ਹੈ। ਤੁਲਸੀ ਦੀਆਂ 10 ਪੱਤੀਆਂ ਨੂੰ ਰੋਜ਼ ਚੰਗੀ ਤਰ੍ਹਾਂ ਧੋ ਕੇ ਚਬਾ ਕੇ ਖਾਣ ਨਾਲ ਮਿਰਗੀ ਦੇ ਦੌਰੇ ਦੂਰ ਹੋ ਜਾਂਦੇ ਹਨ।
ਮਿਰਗੀ ਦੇ ਦੌਰੇ ਤੋਂ ਪ੍ਰੇਸ਼ਾਨ ਵਿਅਕਤੀ ਨੂੰ ਦੋ ਚੱਮਚ ਪਿਆਜ਼ ਦਾ ਰਸ ਤੇ ਫਿਰ ਦੋ ਚੱਮਚ ਜੀਰਾ ਪਾਊਡਰ ਦੇਣ ਨਾਲ ਮਿਰਗੀ ਦੇ ਦੌਰੇ ਤੋਂ ਰਾਹਤ ਮਿਲਦੀ ਹੈ।