ਗੰਗਾ-ਯਮੁਨਾ ਵਾਂਗ ਨਰਮਦਾ ਨਦੀ ਵੀ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਜਿੱਥੇ ਦੂਰੋਂ-ਦੂਰੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਇਸ਼ਨਾਨ ਅਤੇ ਸਿਮਰਨ ਲਈ ਆਉਂਦੇ ਹਨ।
ਇਕ ਪਾਸੇ ਤਾਂ ਜ਼ਿਆਦਾਤਰ ਨਦੀਆਂ ਪੱਛਮ ਤੋਂ ਪੂਰਬ ਦਿਸ਼ਾ ਵੱਲ ਵਗਦੀਆਂ ਹਨ, ਦੂਜੇ ਪਾਸੇ ਇਕ ਅਜਿਹੀ ਨਦੀ ਹੈ ਜੋ ਪੂਰਬ ਤੋਂ ਪੱਛਮ ਵੱਲ ਵਹਿੰਦੀ ਹੈ ਅਤੇ ਬੰਗਾਲ ਦੀ ਖਾੜੀ ਦੀ ਬਜਾਏ ਅਰਬ ਸਾਗਰ ਵਿਚ ਜਾ ਮਿਲਦੀ ਹੈ।
ਭਾਰਤ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਨਦੀਆਂ ਵਿੱਚੋਂ ਨਰਮਦਾ ਹੀ ਇੱਕ ਅਜਿਹੀ ਨਦੀ ਹੈ ਜੋ ਉਲਟ ਦਿਸ਼ਾ ਵਿੱਚ ਵਗਦੀ ਹੈ। ਇਸ ਨੂੰ 'ਅਕਾਸ਼ ਦੀ ਧੀ' ਵੀ ਕਿਹਾ ਜਾਂਦਾ ਹੈ।
ਲੋਕ-ਕਥਾਵਾਂ ਦੇ ਅਨੁਸਾਰ, ਨਰਮਦਾ ਇੱਕ ਸੁੰਦਰ ਰਾਜਕੁਮਾਰ ਵਜੋਂ ਮਸ਼ਹੂਰ ਸੋਨਭਦਰ ਨੂੰ ਪਿਆਰ ਕਰਦੀ ਸੀ, ਪਰ ਕਿਸਮਤ ਨੂੰ ਉਨ੍ਹਾਂ ਦਾ ਸੁੰਦਰ ਮਿਲਾਪ ਮਨਜ਼ੂਰ ਨਹੀਂ ਸੀ।
ਵਿਆਹ ਤੋਂ ਪਹਿਲਾਂ ਨਰਮਦਾ ਨੂੰ ਪਤਾ ਲੱਗਾ ਕਿ ਸੋਨਭਦਰ ਕਿਸੇਂ ਹੋਰ ਨੂੰ ਪਸੰਦ ਕਰਦੇ ਤੇ ਇਕੱਲੇ ਮਹਿਸੂਸ ਕਰਨ ਤੋਂ ਬਾਅਦ, ਉਸ ਨੇ ਕੁਆਰੀ ਰਹਿਣ ਦਾ ਫੈਸਲਾ ਕੀਤਾ ਤੇ ਸੋਨਭਦਰ ਦੇ ਉਲਟ ਪੱਛਮ ਵੱਲ ਵਹਿਣ ਦਾ ਫੈਸਲਾ ਕੀਤਾ।
ਵਿਗਿਆਨੀਆਂ ਦੇ ਮੁਤਾਬਕ ਰਿਫਟ ਵੈਲੀ ਨੂੰ ਨਰਮਦਾ ਨਦੀ ਦੇ ਉਲਟੇ ਵਹਾਅ ਦਾ ਕਾਰਨ ਮੰਨਿਆ ਜਾਂਦਾ ਹੈ। ਸਰਲ ਸ਼ਬਦਾਂ ਵਿਚ ਸਮਝੀਏ ਤਾਂ ਦਰਿਆ ਦੀ ਢਲਾਨ ਇਸਦੇ ਵਹਾਅ ਦੇ ਉਲਟ ਦਿਸ਼ਾ ਵਿਚ ਹੁੰਦੀ ਹੈ।
ਅਜਿਹੀ ਸਥਿਤੀ ਵਿੱਚ, ਜ਼ਾਹਰ ਤੌਰ 'ਤੇ ਢਲਾਣ ਕਾਰਨ ਇਸ ਨਦੀ ਦਾ ਵਹਾਅ ਉਲਟਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੁਜਰਾਤ ਅਤੇ ਮੱਧ ਪ੍ਰਦੇਸ਼ ਦੀ ਮੁੱਖ ਨਦੀ ਹੈ।
ਮੱਧ ਪ੍ਰਦੇਸ਼ ਤੇ ਗੁਜਰਾਤ ਦੀ ਜੀਵਨ ਰੇਖਾ ਕਹੇ ਜਾਣ ਦੇ ਨਾਲ ਨਰਮਦਾ ਨੂੰ ਰੀਵਾ ਨਦੀ ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੀ 5ਵੀਂ ਸਭ ਤੋਂ ਲੰਬੀ ਨਦੀ ਹੈ, ਜੋ ਕੁੱਲ 1077 ਕਿਲੋਮੀਟਰ ਦੇ ਰਸਤੇ ਨੂੰ ਕਵਰ ਕਰਦੀ ਹੈ।
ਓਮਕਾਰੇਸ਼ਵਰ ਮੰਦਰ, ਜੋ ਕਿ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ ਵਿੱਚ ਸ਼ਾਮਲ ਹੈ, ਨਰਮਦਾ ਨਦੀ ਦੇ ਕਿਨਾਰੇ ਸਥਿਤ ਹੈ। ਇਸ ਦਾ ਮੂਲ ਸਥਾਨ ਮੱਧ ਪ੍ਰਦੇਸ਼ ਦੇ ਅਨੂਪੁਰ ਜ਼ਿਲ੍ਹੇ ਦਾ ਅਮਰਕੰਟਕ ਪਠਾਰ ਹੈ।