ਯੂਰਿਕ ਐਸਿਡ ਸਰੀਰ ਵਿੱਚ ਮੌਜੂਦ ਇੱਕ ਤਰ੍ਹਾਂ ਦਾ ਕੈਮੀਕਲ ਹੈ, ਜੇਕਰ ਇਸ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਤੁਹਾਨੂੰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਆਦਾ ਯੂਰਿਕ ਐਸਿਡ ਕਾਰਨ ਜੋੜਾਂ ਦਾ ਦਰਦ, ਹੱਡੀਆਂ ਦੀ ਸਮੱਸਿਆ ਅਤੇ ਚੱਲਣ-ਫਿਰਨ 'ਚ ਦਿੱਕਤ ਹੁੰਦੀ ਹੈ। ਜੇਕਰ ਯੂਰਿਕ ਐਸਿਡ ਦਾ ਪੱਧਰ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ, ਤਾਂ ਤੁਸੀਂ ਵੀ ਗਠੀਏ ਦਾ ਸ਼ਿਕਾਰ ਹੋ ਸਕਦੇ ਹੋ।
ਯੂਰਿਕ ਐਸਿਡ ਵੱਧ ਰਿਹਾ ਹੈ ਤਾਂ ਇਸਦਾ ਸਿੱਧਾ ਮਤਲਬ ਹੈ ਕਿ ਉਸਦੇ ਸਰੀਰ ਵਿੱਚ ਪਿਊਰੀਨ ਦੀ ਮਾਤਰਾ ਵੱਧ ਰਹੀ ਹੈ। ਦਰਅਸਲ, ਯੂਰਿਕ ਐਸਿਡ ਪਾਚਨ ਦੌਰਾਨ ਪਿਊਰੀਨ ਦੇ ਟੁੱਟਣ ਕਾਰਨ ਬਣਦਾ ਹੈ।
ਲੋਕ ਉੱਚ ਪ੍ਰੋਟੀਨ ਵਾਲੇ ਭੋਜਨ ਜਿਵੇਂ ਕਿ ਪਨੀਰ, ਆਂਡੇ, ਮੱਛੀ, ਲਾਲ ਮੀਟ ਜਾਂ ਚਿੱਟੇ ਮੀਟ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਪਿਊਰੀਨ ਦੀ ਮਾਤਰਾ ਵਧੇਰੇ ਹੁੰਦੀ ਹੈ।
ਕੈਲਸ਼ੀਅਮ ਨਾਲ ਭਰਪੂਰ ਦੁੱਧ ਦਾ ਸੇਵਨ ਯੂਰਿਕ ਐਸਿਡ ਵਧਣ ਕਾਰਨ ਹੱਥਾਂ-ਪੈਰਾਂ ਦੇ ਜੋੜਾਂ ਵਿਚ ਹੋਣ ਵਾਲੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਲਾਭਕਾਰੀ ਹੋ ਸਕਦਾ ਹੈ।
ਪਨੀਰ, ਆਂਡਾ, ਮੱਛੀ, ਰੈੱਡ ਮੀਟ ਜਾਂ ਵ੍ਹਾਈਟ ਮੀਟ ,ਪਾਲਕ, ਮਟਰ, ਬਰੌਕਲੀ, ਮਸ਼ਰੂਮ ਦੇ ਨਾਲ-ਨਾਲ ਸ਼ਾਕਾਹਾਰੀ ਭੋਜਨਾਂ ਵਿਚ ਵੀ ਪਿਊਰੀਨ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ।
ਯੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਘੱਟ ਫੈਟ ਵਾਲੇ ਦੁੱਧ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਸਮੱਸਿਆ ਵਿੱਚ ਬੱਕਰੀ ਦਾ ਦੁੱਧ ਵੀ ਬਹੁਤ ਫਾਇਦੇਮੰਦ ਹੁੰਦਾ ਹੈ।