ਅਸੀਂ ਗੱਲ ਕਰ ਰਹੇ ਹਾਂ ਮੁਲੱਠੀ ਦੀ ਜੋ ਸਵਾਦ ਵਧਾਉਂਦੀ ਹੈ ਅਤੇ ਖੰਘ ਤੋਂ ਰਾਹਤ ਦਿੰਦੀ ਹੈ। ਇਸ ਤੋਂ ਬਣੀ ਚਾਹ ਔਰਤਾਂ ਦੇ ਹਾਰਮੋਨਸ ਨੂੰ ਸੰਤੁਲਿਤ ਕਰਨ ਤੇ ਮਾਹਵਾਰੀ ਤੋਂ ਪਹਿਲਾਂ ਦੇ ਲੱਛਣਾਂ ਨੂੰ ਘਟਾਉਣ ਵਿਚ ਮਦਦ ਕਰਦੀ ਹੈ?
ਮੁਲੱਠੀ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਤੇ ਐਸਟ੍ਰੋਜਨ ਵਾਂਗ ਹੀ ਪ੍ਰਭਾਵ ਪਾਉਂਦੇ ਹਨ। ਇਹ ਤੱਤ ਹਾਰਮੋਨਲ ਅਸੰਤੁਲਨ ਨੂੰ ਕੰਟਰੋਲ ਕਰਦੇ ਹਨ, ਖਾਸ ਤੌਰ 'ਤੇ ਪੀਰੀਅਡਜ਼ ਦੌਰਾਨ।
ਮੁਲੱਠੀ 'ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪੀਰੀਅਡਜ਼ ਕਾਰਨ ਹੋਣ ਵਾਲੇ ਦਰਦ ਨੂੰ ਘੱਟ ਕਰਦੇ ਹਨ। ਜਿਨ੍ਹਾਂ ਔਰਤਾਂ ਨੂੰ ਪੀਰੀਅਡਜ਼ ਦੌਰਾਨ ਦਰਦ ਹੁੰਦਾ ਹੈ, ਉਨ੍ਹਾਂ ਨੂੰ ਮੁਲੱਠੀ ਦੀ ਚਾਹ ਨਾਲ ਰਾਹਤ ਮਿਲ ਸਕਦੀ ਹੈ।
ਪੀਐਮਐਸ ਕਾਰਨ ਬਹੁਤ ਸਾਰੀਆਂ ਔਰਤਾਂ ਤਣਾਅ ਤੇ ਚਿੰਤਾ ਤੋਂ ਪੀੜਤ ਹਨ ਤਾਂ ਮੁਲੱਠੀ ਦੀ ਚਾਹ ਇਸ 'ਚ ਮਦਦ ਕਰਦੀ ਹੈ। ਤਣਾਅ ਦਾ ਪੱਧਰ ਘੱਟ ਹੋਣ ਨਾਲ ਹਾਰਮੋਨਸ ਸੰਤੁਲਿਤ ਰਹਿੰਦੇ ਹਨ।
ਮੁਲੱਠੀ ਹਾਰਮੋਨ ਦੇ ਉਤਪਾਦਨ ਨੂੰ ਨਿਯੰਤ੍ਰਿਤ ਕਰਦੀ ਹੈ ਜਿਵੇਂ ਕਿ ਕੋਰਟੀਸੋਲ ਅਤੇ ਐਲਡੋਸਟੀਰੋਨ, ਜੋ ਹਾਰਮੋਨਲ ਸੰਤੁਲਨ ਨੂੰ ਪ੍ਰਭਾਵਿਤ ਕਰਦੇ ਹਨ। ਰੋਜ਼ਾਨਾ ਮੁਲੱਠੀ ਦੀ ਚਾਹ ਪੀਣ ਨਾਲ ਹਾਰਮੋਨਸ ਸੰਤੁਲਿਤ ਰਹਿੰਦਾ ਹੈ।
ਮੁਲੱਠੀ ਸਰੀਰ ਵਿੱਚ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦੀ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਸ਼ੂਗਰ ਨਾਲ ਜੁੜੀ ਕਿਸੇ ਵੀ ਸਿਹਤ ਸਮੱਸਿਆ ਨੂੰ ਦੂਰ ਰੱਖਦੇ ਹਨ।
ਮੁਲੱਠੀ ਵਿੱਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ, ਜੋ ਵਾਇਰਲ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਮੁਲੱਠੀ 'ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਗਲੇ ਨੂੰ ਸਾਫ ਕਰਦੇ ਹਨ।
ਮੁਲੱਠੀ ਇਮਿਊਨਿਟੀ ਬੂਸਟਰ ਦਾ ਕੰਮ ਕਰਦੀ ਹੈ। ਇਸ ਵਿੱਚ ਐਨਜ਼ਾਈਮ ਹੁੰਦੇ ਹਨ ਜੋ ਸਰੀਰ ਨੂੰ ਬੈਕਟੀਰੀਆ ਅਤੇ ਐਲਰਜੀ ਤੋਂ ਬਚਾਉਂਦੇ ਹਨ ਅਤੇ ਤੁਹਾਡੀ ਇਮਿਊਨ ਸਿਸਟਮ ਨੂੰ ਸਿਹਤਮੰਦ ਰੱਖਦੇ ਹਨ।