ਆਫਿਸ 'ਚ ਬੈਠਣ ਨਾਲ ਵੱਧ ਗਿਆ Belly Fat ਤਾਂ ਕਰੋ ਇਹ 4 ਕੰਮ


By Neha diwan08, Sep 2024 12:07 PMpunjabijagran.com

ਫਿੱਟ ਤੇ ਖ਼ੂਬਸੂਰਤ ਦਿੱਖਣਾ ਜ਼ਰੂਰੀ

ਅੱਜ ਦੇ ਸਮੇਂ 'ਚ ਹਰ ਕੋਈ ਫਿੱਟ ਰਹਿਣਾ ਤੇ ਖ਼ੂਬਸੂਰਤ ਦਿੱਖਣਾ ਚਾਹੁੰਦਾ ਹੈ ਪਰ ਅੱਜ -ਕੱਲ੍ਹ ਦੇ ਖ਼ਰਾਬ ਖਾਣਪੀਣ ਤੇ ਗਲਤ ਲਾਈਫਸਟਾਈਲ ਕਰਕੇ ਅਸੀਂ ਮੋਟਾਪੇ ਦਾ ਸ਼ਿਕਾਰ ਹੁੰਦੇ ਹਾਂ।

ਸਿਹਤ ਨਾਲ ਜੁੜੀਆਂ ਸਮੱਸਿਆਵਾਂ

ਮੋਟਾਪੇ ਨਾਲ ਅੱਜ ਅਸੀਂ ਕਈ ਪ੍ਰਕਾਰ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਸ਼ਿਕਾਰ ਹੋ ਰਹੇ ਹਾਂ। ਇਸ ਲਈ ਸਾਨੂੰ ਮੋਟਾਪੇ ਤੋਂ ਬਚਣ ਲਈ ਉਪਾਅ ਕਰਨੇ ਬਹੁਤ ਜ਼ਰੂਰੀ ਹਨ।

ਪੇਟ ਦੀ ਵਧਦੀ ਚਰਬੀ

ਅਕਸਰ ਅਸੀਂ ਆਫਿਸ 'ਚ ਕਈਂ ਘੰਟੇ ਕੁਰਸੀ 'ਤੇ ਬੈਠੇ ਰਹਿੰਦੇ ਹਾਂ ਤੇ ਖਾਂਦੇ-ਪੀਂਦੇ ਰਹਿੰਦੇ ਹਾਂ। ਜਿਸ ਨਾਲ ਪੇਟ ਦੀ ਚਰਬੀ ਸਭ ਤੋਂ ਜ਼ਿਆਦਾ ਵਧਦੀ ਹੈ।

ਬੈਲੀ ਫੈਟ ਘਟਾਉਣ ਲਈ ਟਿਪਸ

ਅੱਜ ਅਸੀਂ ਤੁਹਾਨੂੰ ਬੈਲੀ ਫੈਟ ਨੂੰ ਘੱਟ ਕਰਨ ਦੇ ਕੁਝ ਆਸਾਨ ਟਿਪਸ ਦੱਸਣ ਜਾਂ ਰਹੇ ਹਾਂ। ਜਿਨ੍ਹਾਂ ਨੂੰ ਤੁਹਾਨੂੰ ਸਵੇਰ ਦੇ ਸਮੇਂ ਅਪਣਾਓਣਾ ਚਾਹੀਦੈ।

ਮਿੱਠੀਆਂ ਚੀਜ਼ਾਂ ਦਾ ਪਰਹੇਜ਼

ਜੇ ਤੁਸੀਂ ਮੋਟਾਪੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਖ਼ਾਸ ਕਰਕੇ ਨਾਸ਼ਤੇ 'ਚ ਮਿੱਠੀਆਂ ਚੀਜ਼ਾਂ ਬਿਲਕੁਲ ਨਾ ਖਾਓ।

ਕੋਸਾ ਪਾਣੀ ਪੀਓ

ਪੇਟ ਦੀ ਚਰਬੀ ਮੈਟਾਬਲਿਜ਼ਿਮ ਤੇਜ਼ ਕਰਨ ਲਈ ਹਮੇਸ਼ਾ ਸਵੇਰ ਦੀ ਸ਼ੁਰੂਆਤ ਇੱਕ ਗਲਾਸ ਕੋਸੇ ਪਾਣੀ ਨਾਲ ਕਰੋ। ਇਸ ਨਾਲ ਪਾਚਨ ਵੀ ਠੀਕ ਰਹਿੰਦਾ ਹੈ।

ਸਵੇਰ ਦੀ ਸੈਰ ਤੇ ਐਕਸਰਸਾਈਜ਼

ਇਸ ਤੋਂ ਇਲਾਵਾ ਸਵੇਰ ਦੀ ਸੈਰ ਤੇ ਐਕਸਰਸਾਈਜ਼ ਵੀ ਕੈਲਰੀ ਘਟਾਉਣ ਤੇ ਬੌਡੀ ਫੈਟ ਘੱਟ ਕਰਨ 'ਚ ਮਦਦ ਕਰਦੀ ਹੈ। ਇਸ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘੱਟ ਹੋਵੇਗੀ।

ਝੁਮਕੇ ਦੇ ਇਹ ਨਵੇਂ ਡਿਜ਼ਾਈਨ ਪਹਿਨ ਸਕਦੇ ਹੋ ਸੂਟ ਤੇ ਸਾੜ੍ਹੀ ਦੇ ਨਾਲ