ਸੈਂਡਵਿਚ ਖਾ ਕੇ ਵੀ ਘਟਾ ਸਕਦੇ ਹੋ ਤੁਸੀਂ ਭਾਰ


By Neha diwan2024-02-29, 14:20 ISTpunjabijagran.com

ਮੋਟਾਪਾ

ਮੋਟਾਪਾ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਹੈ। ਇਹ ਨਾ ਸਿਰਫ਼ ਤੁਹਾਨੂੰ ਬਦਸੂਰਤ ਦਿਖਦਾ ਹੈ, ਸਗੋਂ ਇਹ ਤੁਹਾਨੂੰ ਕਈ ਬਿਮਾਰੀਆਂ ਦਾ ਖ਼ਤਰਾ ਵੀ ਬਣਾਉਂਦਾ ਹੈ।

ਮੂੰਗ ਦੀ ਦਾਲ ਸੈਂਡਵਿਚ ਨਾਲ ਭਾਰ ਘਟਾਓ

ਮੂੰਗੀ ਦੀ ਦਾਲ ਭਾਰ ਘਟਾਉਣ ਵਿਚ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ, ਇਸ 'ਚ ਪ੍ਰੋਟੀਨ ਹੁੰਦੈ ਜੋ ਮਾਸਪੇਸ਼ੀਆਂ ਦੇ ਵਾਧੇ ਨੂੰ ਵਧਾਉਂਦਾ ਹੈ ਤੇ ਇਸ ਵਿਚ ਫਾਈਬਰ ਮੌਜੂਦ ਹੁੰਦਾ ਹੈ ਜਿਸ ਕਾਰਨ ਇਹ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

ਸਮੱਗਰੀ

ਮੂੰਗੀ ਦਾਲ ਅੱਧਾ ਕੱਪ, ਘਿਓ 1 ਚਮਚ ,ਲਸਣ, ਅਦਰਕ, ਪਿਆਜ਼,ਟਮਾਟਰ, ਲੂਣ, ਕਾਲੀ ਮਿਰਚ 1 ਚਮਚ, ਹਰੀ ਮਿਰਚ ,ਪਨੀਰ:ਮੈਸ਼ ਕੀਤਾ ਹੋਇਆ ਅੱਧਾ ਕੱਪ, ਸਬਜ਼ੀਆਂ ਸਾਰੀਆਂ ਬਰੀਕ ਕੱਟੀਆਂ, ਬਰੈੱਡ

ਸਟੈਪ 1

ਗੈਸ 'ਤੇ ਕੜਾਹੀ ਰੱਖੋ ਅਤੇ ਇਸ 'ਚ ਘਿਓ ਪਾਓ। ਹੁਣ ਕੱਟਿਆ ਹੋਇਆ ਅਦਰਕ, ਲਸਣ ਅਤੇ ਮਿਰਚ ਪਾਓ ਅਤੇ ਹਿਲਾਓ। ਇਸ ਵਿਚ ਬਾਰੀਕ ਕੱਟਿਆ ਪਿਆਜ਼ ਅਤੇ ਟਮਾਟਰ ਪਾਓ।

ਸਟੈਪ 2

ਲੂਣ ਅਤੇ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ। ਉਬਲੀ ਹੋਈ ਮੂੰਗ ਪਾ ਕੇ ਮੈਸ਼ ਕੀਤਾ ਹੋਇਆ ਪਨੀਰ ਪਾਓ ਤੇ ਚੰਗੀ ਤਰ੍ਹਾਂ ਹਿਲਾਓ। ਸੈਂਡਵਿਚ ਸਟਫਿੰਗ ਤਿਆਰ ਹੈ। ਹੁਣ ਇਸ ਸਟਫਿੰਗ ਨੂੰ ਬਰੈੱਡ 'ਤੇ ਫੈਲਾਓ।

ਸਟੈਪ 3

ਬਰੈੱਡ ਨੂੰ ਦੋਵੇਂ ਪਾਸਿਓਂ ਸੇਕ ਲਓ। ਤੁਹਾਡਾ ਮੂੰਗੀ ਦਾਲ ਸੈਂਡਵਿਚ ਤਿਆਰ ਹੈ। ਇਸ ਨੂੰ ਸਰਵ ਕਰੋ।

ਇਸ ਸਕਰਬ ਨਾਲ ਚਿਹਰਾ ਨਹੀਂ ਹੋਵੇਗਾ ਕਾਲਾ