ਜਦੋਂ ਸਮੁੰਦਰੀ ਭੋਜਨ ਦੀ ਗੱਲ ਆਉਂਦੀ ਹੈ ਤਾਂ ਪਹਿਲਾ ਨਾਮ ਜੋ ਸਾਡੇ ਦਿਮਾਗ ਵਿੱਚ ਆਉਂਦਾ ਹੈ ਉਹ ਹੈ ਮੱਛੀ। ਆਪਣੀ ਖੁਰਾਕ ਵਿੱਚ ਮੱਛੀ ਨੂੰ ਸ਼ਾਮਲ ਕਰਦੇ ਹਨ ਜਿਵੇਂ ਕਿ ਫਿਸ਼ ਕਰੀ, ਫਿਸ਼ ਰੋਲ ਜਾਂ ਫਿਸ਼ ਕਰੀ ਆਦਿ।
ਵੈਸੇ ਵੀ ਇਸ ਮੌਸਮ ਵਿੱਚ ਸ਼ਾਮ ਦੀ ਚਾਹ ਦੇ ਨਾਲ ਗਰਮ ਪਕੌੜੇ ਮਿਲ ਜਾਣ ਤਾਂ ਕੀ ਗੱਲ ਹੈ। ਪਕੌੜੇ ਭਾਵੇਂ ਕਿਸੇ ਵੀ ਚੀਜ਼ ਦੇ ਬਣੇ ਹੋਣ, ਸੁਆਦ ਨਾਲ ਭਰਪੂਰ ਹੁੰਦੇ ਹਨ।
ਮੱਛੀ 700 ਗ੍ਰਾਮ, ਵੇਸਨ 1 ਕੱਪ, ਚੌਲਾਂ ਦਾ ਆਟਾ ਅੱਧਾ ਕੱਪ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ,ਅਜਵਾਇਣ, ਅਦਰਕ ਲਸਣ ਦਾ ਪੇਸਟ, ਨਿੰਬੂ ਦਾ ਰਸ 1 ਚਮਚਾ, ਲੂਣ, ਹਰਾ ਧਨੀਆ 1 ਕੱਪ, ਚਾਟ ਮਸਾਲਾ, ਤੇਲ 2 ਕੱਪ
ਸਭ ਤੋਂ ਪਹਿਲਾਂ ਮੱਛੀ ਨੂੰ ਸਾਫ਼ ਕਰੋ। ਫਿਰ ਇਸ ਨੂੰ 5 ਮਿੰਟ ਲਈ ਗਰਮ ਪਾਣੀ 'ਚ ਭਿਓ ਦਿਓ। 5 ਮਿੰਟ ਬਾਅਦ ਇਸ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਤਾਂ ਕਿ ਬਦਬੂ ਨਾ ਆਵੇ।
ਧੋਣ ਤੋਂ ਬਾਅਦ, ਅੱਧਾ ਚਮਚ ਨਿੰਬੂ ਦਾ ਰਸ ਮੱਛੀ ਦੇ ਉੱਪਰ ਪਾਓ ਤੇ ਇਸਨੂੰ 10 ਮਿੰਟ ਲਈ ਢੱਕ ਕੇ ਰੱਖੋ। ਇਸ ਨਾਲ ਮੱਛੀ ਦੇ ਪਕੌੜੇ ਕਰਿਸਪੀ ਹੋ ਜਾਣਗੇ।
ਹੁਣ ਇੱਕ ਕਟੋਰੀ ਵਿੱਚ 1 ਕੱਪ ਵੇਸਨ, ਅੱਧਾ ਕੱਪ ਚੌਲਾਂ ਦਾ ਆਟਾ, 1 ਚੱਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਧਨੀਆ ਪਾਊਡਰ, 1 ਚੱਮਚ ਜਵਾਈਣ ਪਾਊਡਰ, ਸਵਾਦ ਅਨੁਸਾਰ ਨਮਕ ਪਾ ਕੇ ਮਿਕਸ ਕਰੋ।
ਫਿਰ ਇਸ 'ਚ ਹੌਲੀ ਪਾਣੀ ਮਿਲਾਓ ਅਤੇ ਪਕੌੜਿਆਂ ਦਾ ਮਿਸ਼ਰਣ ਬਣਾ ਕੇ ਰੱਖੋ। ਗੈਸ 'ਤੇ ਇਕ ਪੈਨ ਰੱਖੋ ਅਤੇ ਤੇਲ ਨੂੰ ਗਰਮ ਕਰੋ। ਤੇਲ ਗਰਮ ਹੋ ਜਾਵੇ ਤਾਂ ਮੱਛੀ ਦੇ ਟੁਕੜਿਆਂ ਨੂੰ ਮਿਸ਼ਰਣ ਵਿਚ ਪਾਓ ਤੇਇਕ-ਇਕ ਕਰਕੇ ਫ੍ਰਾਈ ਕਰੋ।
ਕਰਿਸਪੀ ਪਕੌੜੇ ਬਣ ਜਾਣ ਤੋਂ ਬਾਅਦ, ਉਹਨਾਂ ਨੂੰ ਪਲੇਟ ਵਿੱਚ ਕੱਢੋ ਅਤੇ ਉੱਪਰ ਚਾਟ ਮਸਾਲਾ ਪਾ ਕੇ ਗਰਮਾ-ਗਰਮ ਸਰਵ ਕਰੋ।