ਘਰਾਂ 'ਚ ਮਨੀ ਪਲਾਂਟ ਦੇਖੇ ਹੋਣਗੇ। ਮੰਨਿਆ ਜਾਂਦੈ ਕਿ ਇਸ ਨੂੰ ਘਰ 'ਚ ਲਗਾਉਣ ਨਾਲ ਆਰਥਿਕ ਤੰਗੀ ਦੂਰ ਹੁੰਦੀ ਹੈ ਤੇ ਜਿਵੇਂ ਇਹ ਵੱਡਾ ਹੁੰਦਾ ਹੈ ਉਸੇ ਤਰ੍ਹਾਂ ਘਰ 'ਚ ਧਨ ਵੀ ਵਧਦਾ ਹੈ ਤੇ ਬਰਕਤ ਵੀ ਆਉਂਦੀ ਹੈ।
ਦੂਜੇ ਪਾਸੇ ਧਰਮ ਅਤੇ ਵਾਸਤੂ ਸ਼ਾਸਤਰ ਅਨੁਸਾਰ ਮਨੀ ਪਲਾਂਟ ਬਹੁਤ ਤੇਜ਼ੀ ਨਾਲ ਫਲ਼ ਦਿੰਦਾ ਹੈ ਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਪਰ ਉਦੋਂ ਜਦੋਂ ਇਸ ਨੂੰ ਨਿਯਮਾਂ ਅਨੁਸਾਰ ਲਗਾਇਆ ਜਾਵੇ।
ਘਰ 'ਚ ਮਨੀ ਪਲਾਂਟ ਲਗਾਉਣ ਨਾਲ ਪਰਿਵਾਰਕ ਮੈਂਬਰਾਂ ਦੀ ਆਮਦਨ ਵਧਦੀ ਹੈ ਇਨ੍ਹਾਂ ਲਾਭਾਂ ਨੂੰ ਤੁਰੰਤ ਪ੍ਰਾਪਤ ਕਰਨ ਲਈ ਮਨੀ ਪਲਾਂਟ 'ਤੇ ਲਾਲ ਰੰਗ ਦਾ ਰਿਬਨ ਜਾਂ ਰੇਸ਼ਮੀ ਧਾਗਾ ਬੰਨ੍ਹੋ।
ਮਨੀ ਪਲਾਂਟ ਦੱਖਣ ਦਿਸ਼ਾ 'ਚ ਲਗਾਉਣਾ ਚਾਹੀਦਾ। ਇਸਨੂੰ ਉੱਤਰ ਜਾਂ ਪੂਰਬ ਦਿਸ਼ਾ 'ਚ ਨਹੀਂ ਲਗਾਉਣਾ ਚਾਹੀਦਾ। ਨਹੀਂ ਤਾਂ ਤੁਹਾਨੂੰ ਇਸ ਦਾ ਪੂਰਾ ਲਾਭ ਨਹੀਂ ਮਿਲੇਗਾ।
ਮਨੀ ਪਲਾਂਟ ਨੂੰ ਮਿੱਟੀ ਦੇ ਘੜੇ 'ਚ ਜਾਂ ਹਰੇ ਰੰਗ ਦੀ ਕੱਚ ਦੀ ਬੋਤਲ 'ਚ ਲਗਾਉਣਾ ਚਾਹੀਦੈ ਬਹੁਤ ਸਾਰੇ ਲੋਕ ਪਲਾਸਟਿਕ ਦੀ ਬੋਤਲ ਜਾਂ ਪਲਾਸਟਿਕ ਦੇ ਗਮਲੇ 'ਚ ਲਗਾਉਂਦੇ ਹਨ, ਪਰ ਅਜਿਹਾ ਨਹੀਂ ਕਰਨਾ ਚਾਹੀਦਾ ਹੈ।
ਮਨੀ ਪਲਾਂਟ ਦੀ ਵੇਲ੍ਹ ਉੱਪਰ ਜਾਣ ਨਾਲ ਤਰੱਕੀ ਮਿਲਦੀ ਹੈ। ਇਸ ਲਈ ਇਸਦਾ ਸਮਰਥਨ ਕਰ ਕੇ ਇਸਨੂੰ ਉੱਪਰ ਵੱਲ ਵਧਾਓ ਤੇ ਜ਼ਮੀਨ 'ਤੇ ਫੈਲਣ ਨਾ ਦਿਓ।