ਦੇਸ਼ ਦੇ ਸਭ ਤੋਂ ਵੱਡੇ ਕਿਸਾਨ ਮੇਲੇ 'ਚ ਪਹੁੰਚ ਰਹੇ ਲੱਖਾਂ ਸ਼ਰਧਾਲੂ, ਜਾਣੋ ਕੀ ਹੈ ਮਾਨਤਾ
By Ramandeep Kaur
2022-11-06, 11:09 IST
punjabijagran.com
ਸਭ ਤੋਂ ਵੱਡਾ ਕਿਸਾਨ ਮੇਲਾ
ਉੱਤਰੀ ਭਾਰਤ ਦੇ ਸਭ ਤੋਂ ਵੱਡੇ ਕਿਸਾਨ ਮੇਲਿਆਂ 'ਚੋਂ ਇੱਕ ਹੈ ਝਿੜੀ ਦਾ ਮੇਲਾ। ਇਸ 'ਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਭਾਵ ਦੇਸ਼ ਭਰ ਤੋਂ ਸ਼ਰਧਾਲੂ ਬਾਬਾ ਜਿਤੋ ਤੇ ਬੂਆ ਕੌੜੀ ਜੀ ਦੇ ਦਰਬਾਰ 'ਚ ਹਾਜ਼ਰੀ ਭਰਦੇ ਹਨ।
ਕੌਣ ਸੀ ਬਾਬਾ ਜਿਤੋ
ਬਾਬਾ ਜਿਤੋ ਇੱਕ ਕਿਸਾਨ ਸੀ ਜਿਨ੍ਹਾਂ ਦਾ ਜੀਵਨ ਪ੍ਰੇਰਣਾਦਾਇਕ ਰਿਹਾ। ਉਨ੍ਹਾਂ ਦਾ ਜੀਵਨ ਇਸ ਮਹਾਨਤਾ ਨੂੰ ਦਰਸਾਉਂਦਾ ਹੈ ਕਿ ਮਨੁੱਖ ਭਗਵਾਨ ਦੀ ਪ੍ਰਾਰਥਨਾ ਕਰ ਕੇ ਬਹੁਤ ਕੁਝ ਹਾਸਲ ਕਰ ਸਕਦਾ ਹੈ ਤੇ ਗਲਤ ਅੱਗੇ ਨਾ ਝੁਕਣ ਦਾ ਸੁਨੇਹਾ ਵੀ ਦਿੰਦਾ ਹੈ।
ਕਈ ਬਰਾਦਰੀਆਂ ਦਾ ਮੇਲ
ਜੰਮੂ ਤੋਂ 20 ਕਿ.ਮੀ. ਦੂਰ ਪਿੰਡ ਝਿੜੀ ਦੇ ਇਸ ਮੇਲੇ 'ਚ ਲੱਖਾਂ ਦੀ ਗਿਣਤੀ 'ਚ ਵੱਖ-ਵੱਖ ਬਰਾਦਰੀਆਂ ਦੇ ਲੋਕ ਨਤਮਸਤਕ ਹੋਣ ਪਹੁੰਚਦੇ ਹਨ। ਇਹ ਮੇਲਾ 7 ਨਵੰਬਰ ਤੋਂ 16 ਨਵੰਬਰ ਤੱਕ ਚੱਲੇਗਾ।
ਸਨਾਨ
ਇਸ ਵਾਰ 8 ਨਵੰਬਰ ਨੂੰ ਸ਼ੁੱਕਰਵਾਰ ਦੇ ਦਿਨ ਪੁੰਨਿਆ 'ਤੇ ਸ਼ਰਧਾਲੂ ਝਿੜੀ ਦੇ ਪਵਿੱਤਰ ਸੋਰਵਰ 'ਚ ਸਨਾਨ ਕਰ ਕੇ ਆਪਣੇ ਦੁੱਖ ਦਲਿੱਦਰ ਦੂਰ ਕਰਨਗੇ।
ਕੀ ਹੈ ਮਾਨਤਾ ?
ਮਾਨਤਾ ਹੈ ਕਿ ਮੇਲੇ 'ਚ ਬਾਬਾ ਜਿਤੋ ਤੇ ਬੂਆ ਕੋੜੀ ਜੀ ਦੇ ਆਸ਼ੀਰਵਾਦ ਨਾਲ ਪਰਿਵਾਰ 'ਚ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਬਣੀ ਰਹਿੰਦੀ ਹੈ।
ਮੇਲੇ ਦੀਆਂ ਤਿਆਰੀਆਂ ਮੁਕੰਮਲ
ਮੰਦਰ ਦੀ ਖੂਬਸੂਰਤ ਸਜਾਵਟ ਹੋ ਚੁੱਕੀ ਹੈ। ਮੰਦਰ ਦੇ ਆਲੇ-ਦੁਆਲੇ ਪ੍ਰਸਾਦ ਦੀਆਂ ਦੁਕਾਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਦੁਕਾਨਾਂ ਤੇ ਸਰਕਸ ਲਗਾਉਣ ਵਾਲੇ ਵੀ ਪਹੁੰਚ ਚੁੱਕੇ ਹਨ।
ਇਤਿਹਾਸ
ਲਗਪਗ 500 ਸਾਲ ਪਹਿਲਾਂ ਜ਼ਿਮੀਂਦਾਰ ਦੀਆਂ ਨਜਾਇਜ਼ ਮੰਗਾਂ ਦੇ ਵਿਰੋਧ 'ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਿਸਾਨ ਬਾਬਾ ਜਿਤੋ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਪਿੰਡ 'ਚ ਲੱਖਾਂ ਸ਼ਰਧਾਲੂਆਂ ਦਾ ਇਕੱਠ ਹੁੰਦਾ ਹੈ।
ਬਾਬਾ ਦੀ ਜੀਵਨੀ 'ਤੇ ਨਾਟਕ
8 ਤੇ 9 ਨਵੰਬਰ ਨੂੰ ਕਰਵਾਏ ਝਿੜੀ ਮੇਲੇ 'ਚ ਸ਼ਾਮ 6.30 ਵਜੇ ਨਾਟਕ ਕਰਵਾਇਆ ਜਾਵੇਗਾ। ਨਾਟਕ ਰਾਹੀਂ ਬਾਬਾ ਜੀਤੋ ਦੇ ਜੀਵਨ ਨੂੰ ਉਜਾਗਰ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਮਿਹਨਤ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ।
ਸੁਪਨੇ 'ਚ ਮਹਿੰਦੀ ਲਗਾਉਣ ਦਾ ਮਤਲਬ ਹੈ ਬਹੁਤ ਖਾਸ
Read More