sports day : 23 ਗੋਲਡ, 39 ਵਿਸ਼ਵ ਰਿਕਾਰਡ, ਮਿਲੋ ਓਲੰਪਿਕ ਦੇ ਬਾਦਸ਼ਾਹ ਨੂੰ
By Neha diwan
2024-08-29, 17:12 IST
punjabijagran.com
ਮਾਈਕਲ ਫਰੇਡ ਫੈਲਪਸ
ਮਾਈਕਲ ਫੈਲਪਸ ਅਮਰੀਕੀ ਤੈਰਾਕ ਹੈ ਜੋ ਓਲੰਪਿਕ ਇਤਿਹਾਸ ਵਿੱਚ ਰਿਕਾਰਡ 23 ਸੋਨ ਤਗਮਿਆਂ ਸਮੇਤ 28 ਤਗਮਿਆਂ ਨਾਲ ਸਭ ਤੋਂ ਵੱਧ ਤਮਗੇ ਜਿੱਤਣ ਵਾਲਾ ਅਥਲੀਟ ਹੈ।
8 ਸੋਨ ਤਮਗੇ ਜਿੱਤੇ ਬਣਾਇਆ ਰਿਕਾਰਡ
ਉਨ੍ਹਾਂ ਨੇ ਅੱਠ ਵਾਰ ਵਰਲਡ ਤੈਰਾਕ ਆਫ ਦਿ ਈਅਰ ਐਵਾਰਡ ਅਤੇ 11 ਵਾਰ ਅਮਰੀਕਨ ਤੈਰਾਕ ਆਫ ਦਿ ਈਅਰ ਐਵਾਰਡ ਜਿੱਤਿਆ ਹੈ।
ਮਾਈਕਲ ਫੈਲਪਸ ਦਾ ਜਨਮ
ਮਾਈਕਲ ਫੈਲਪਸ ਦਾ ਜਨਮ 30 ਜੂਨ, 1985 ਨੂੰ ਬਾਲਟੀਮੋਰ ਸ਼ਹਿਰ ਨੇੜੇ ਮੈਰੀਲੈਂਡ ’ਚ ਇੱਕ ਸਾਧਾਰਨ ਪਰਿਵਾਰ ’ਚ ਹੋਇਆ। ਫੈਲਪਸ ਦਾ ਪਾਲਣ-ਪੋਸ਼ਣ ਅਧਿਆਪਕ ਮਾਂ ਨੇ ਕੀਤਾ।
ਕੌਮਾਂਤਰੀ ਖੇਡ ਮੁਕਾਬਲੇ
ਮਾਈਕਲ ਫੈਲਪਸ ਨੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ 71 ਮੈਡਲ ਜਿੱਤੇ ਹਨ ਜਿਹਨਾਂ ’ਚੋਂ 39 ਵਿਸ਼ਵ ਰਿਕਾਰਡ ਬਣਾਏ ਹਨ।
ਨਵਾਂ ਰਿਕਾਰਡ ਬਣਾਇਆ
ਉਨ੍ਹਾਂ ਕੋਲ ਓਲੰਪਿਕ ਵਿਅਕਤੀਗਤ ਮੁਕਾਬਲਿਆਂ ਵਿੱਚ ਸਭ ਤੋਂ ਵੱਧ 13 ਸੋਨ ਤਗਮੇ ਤੇ ਓਲੰਪਿਕ ਵਿਅਕਤੀਗਤ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ 16 ਤਮਗੇ ਜਿੱਤਣ ਦਾ ਰਿਕਾਰਡ ਵੀ ਹੈ।
ਫਲਾਇੰਗ ਫਿਸ਼
ਖੇਡ ਪ੍ਰੇਮੀ ਤੈਰਾਕੀ ਦੇ ਬਾਦਸ਼ਾਹ ਮਾਈਕਲ ਫੈਲਪਸ ਨੂੰ ‘ਫਲਾਇੰਗ ਫਿਸ਼’ ਕਹਿੰਦੇ ਹਨ।
ਓਲੰਪਿਕ ਖੇਡਾਂ ਦੇ ਤਮਗੇ
2004 ਓਲੰਪਿਕ ਖੇਡਾਂ, ਏਥਨਜ਼ - 6 ਸੋਨ ਅਤੇ 2 ਕਾਂਸੀ, 2008 ਓਲੰਪਿਕ ਖੇਡਾਂ, ਬੀਜਿੰਗ - 8 ਸੋਨ ਤਗਮੇ, 2012 ਓਲੰਪਿਕ ਖੇਡਾਂ, ਲੰਡਨ - 4 ਸੋਨੇ ਅਤੇ 2 ਚਾਂਦੀ, 2016 ਓਲੰਪਿਕ ਖੇਡਾਂ, ਰੀਓ - 5 ਸੋਨ ਅਤੇ 1 ਚਾਂਦੀ।
ਸੰਨਿਆਸ ਲੈਣਾ
ਫੈਲਪਸ ਨੇ 2012 ਓਲੰਪਿਕ ਤੋਂ ਬਾਅਦ ਸੰਨਿਆਸ ਲੈ ਲਿਆ, ਪਰ ਅਪ੍ਰੈਲ 2014 ਵਿੱਚ ਵਾਪਸੀ ਕੀਤੀ। 12 ਅਗਸਤ, 2016 ਨੂੰ ਉਨ੍ਹਾਂ ਨੇ ਆਪਣੀ ਸੇਵਾਮੁਕਤੀ ਦਾ ਐਲਾਨ ਕੀਤਾ।
ਮਹਾਨ ਤੈਰਾਕ
ਉਨ੍ਹਾਂ ਨੇ 2017 ਵਿੱਚ ਲੌਰੀਅਸ ਵਰਲਡ ਕਮਬੈਕ ਆਫ ਦਿ ਈਅਰ ਐਵਾਰਡ ਜਿੱਤਿਆ, ਸਭ ਤੋਂ ਮਹਾਨ ਤੈਰਾਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਹਰ ਸਮੇਂ ਦੇ ਮਹਾਨ ਅਥਲੀਟਾਂ ਵਿੱਚ ਗਿਣਿਆ ਜਾਂਦਾ ਹੈ।
ਵਿਨੇਸ਼ ਫੋਗਾਟ ਨੇ ਕੀਤਾ ਸੰਨਿਆਸ ਦਾ ਐਲਾਨ
Read More