Dalljiet Kaur Wedding: ਅਭਿਨੇਤਰੀ ਦਲਜੀਤ ਕੌਰ ਦੀਆਂ ਮਹਿੰਦੀ ਤਸਵੀਰਾਂ ਵਾਇਰਲ


By Neha Diwan2023-03-17, 11:22 ISTpunjabijagran.com

ਦਲਜੀਤ ਕੌਰ

ਟੈਲੀਵਿਜ਼ਨ ਅਦਾਕਾਰਾ ਦਲਜੀਤ ਕੌਰ ਜਲਦੀ ਹੀ ਦੂਜੀ ਵਾਰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਵਿਆਹ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ, ਇਕ ਝਲਕ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿਖਾਈ ਗਈ ਹੈ।

ਦਿਲਜੀਤ ਦੀ ਬੈਚਲਰ ਪਾਰਟੀ

ਹਾਲ ਹੀ 'ਚ ਦਿਲਜੀਤ ਦੀ ਬੈਚਲਰ ਪਾਰਟੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ 'ਚ ਅਦਾਕਾਰਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਹੁਣ ਉਸ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ

ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ

ਦਲਜੀਤ ਕੌਰ ਟੈਲੀਵਿਜ਼ਨ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਅਭਿਨੇਤਰੀ ਹੋਣ ਤੋਂ ਇਲਾਵਾ ਦਲਜੀਤ ਬਿੱਗ ਬੌਸ 16 ਦੀ ਪ੍ਰਤੀਯੋਗੀ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਵੀ ਹੈ। ਉਹ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੀ ਹੈ।

40 ਸਾਲ ਦੀ ਉਮਰ 'ਚ ਕਰ ਰਹੀ ਹੈ ਦੂਸਰਾ ਵਿਆਹ

ਦੱਸ ਦੇਈਏ ਕਿ ਦਲਜੀਤ ਕੌਰ 40 ਸਾਲ ਦੀ ਉਮਰ ਵਿੱਚ ਦੂਜਾ ਵਿਆਹ ਕਰ ਰਹੀ ਹੈ। 18 ਮਾਰਚ ਨੂੰ ਉਹ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ।

ਦਲਜੀਤ ਕੌਰ ਦੀ ਮਹਿੰਦੀ ਖਾਸ ਹੈ

ਕਈ ਤਸਵੀਰਾਂ ਤੋਂ ਬਾਅਦ ਹੁਣ ਦਿਲਜੀਤ ਦੀ ਮਹਿੰਦੀ ਦੀ ਤਸਵੀਰ ਸਾਹਮਣੇ ਆਈ ਹੈ, ਜੋ ਆਪਣੇ ਆਪ 'ਚ ਕਾਫੀ ਖਾਸ ਹੈ। ਦਰਅਸਲ, ਉਸਨੇ ਮਹਿੰਦੀ ਡਿਜ਼ਾਈਨ ਵਿੱਚ ਆਪਣੀ ਪੂਰੀ ਜ਼ਿੰਦਗੀ ਦੀ ਕਹਾਣੀ ਦੱਸੀ ਹੈ।

ਨਿਖਿਲ ਦਾ ਵੀ ਹੈ ਦੂਜਾ ਵਿਆਹ

ਦਲਜੀਤ ਦਾ ਹੀ ਨਹੀਂ ਬਲਕਿ ਨਿਖਿਲ ਦਾ ਵੀ ਦੂਜਾ ਵਿਆਹ ਹੈ। ਉਹ ਯੂਕੇ ਅਧਾਰਤ ਕਾਰੋਬਾਰੀ ਹੈ ਤੇ ਦੋ ਧੀਆਂ ਦਾ ਪਿਤਾ ਵੀ ਹਨ। ਉਹ ਵਰਤਮਾਨ ਵਿੱਚ ਨੈਰੋਬੀ, ਕੀਨੀਆ ਵਿੱਚ ਕੰਮ ਕਰਦਾ ਹੈ।

ALL PHOTO CREDIT : INSTAGRAM

ਸ਼ਾਮ ਦੀ ਪਾਰਟੀ 'ਚ ਦਿਖਣਾ ਚਾਹੁੰਦੇ ਹੋ ਬੋਲਡ ਤੇ ਹੌਟ ਤਾਂ ਕ੍ਰਿਤੀ ਸੈਨਨ ਦੇ ਲੁੱਕਸ ਟ੍ਰਾਈ ਕਰੋ