ਮਹਿੰਦੀ ਦਾ ਰੰਗ ਡਾਰਕ ਕਰਨ ਲਈ ਅਪਣਾਓ ਇਹ ਟਿਪਸ
By Neha diwan
2024-08-19, 16:34 IST
punjabijagran.com
ਮਹਿੰਦੀ
ਮਹਿੰਦੀ ਦੇ ਰੰਗ ਨੂੰ ਸੰਘਣਾ ਤੇ ਆਕਰਸ਼ਕ ਬਣਾਉਣ ਦੇ ਕਈ ਪ੍ਰਭਾਵਸ਼ਾਲੀ ਤਰੀਕੇ ਹਨ, ਜਿਨ੍ਹਾਂ ਦਾ ਪਾਲਣ ਕਰਨਾ ਆਸਾਨ ਹੈ। ਮਹਿੰਦੀ ਦਾ ਰੰਗ ਜਿੰਨਾ ਗੂੜਾ ਹੁੰਦਾ ਹੈ, ਓਨੀ ਹੀ ਇਸ ਦੀ ਖੂਬਸੂਰਤੀ ਵਧਦੀ ਹੈ।
ਲੰਬੇ ਸਮੇਂ ਲਈ ਰੱਖੋ
ਮਹਿੰਦੀ ਦਾ ਰੰਗ ਗਹਿਰਾ ਕਰਨ ਲਈ ਇਸ ਨੂੰ ਹੱਥਾਂ 'ਤੇ ਜ਼ਿਆਦਾ ਦੇਰ ਤੱਕ ਰੱਖੋ। ਹੋ ਸਕੇ ਤਾਂ ਰਾਤ ਭਰ ਮਹਿੰਦੀ ਲਗਾ ਕੇ ਰੱਖੋ ਅਤੇ ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਉਤਾਰ ਦਿਓ।
ਨਿੰਬੂ ਤੇ ਖੰਡ ਦਾ ਮਿਸ਼ਰਣ
ਮਹਿੰਦੀ ਸੁੱਕ ਜਾਣ ਤੋਂ ਬਾਅਦ ਨਿੰਬੂ ਤੇ ਚੀਨੀ ਦਾ ਮਿਸ਼ਰਣ ਬਣਾ ਲਓ। ਇਸ ਮਿਸ਼ਰਣ ਨੂੰ ਹਲਕੇ ਹੱਥਾਂ ਨਾਲ ਮਹਿੰਦੀ 'ਤੇ ਲਗਾਓ।
ਸਰ੍ਹੋਂ ਦਾ ਤੇਲ
ਮਹਿੰਦੀ ਉਤਾਰਨ ਤੋਂ ਬਾਅਦ ਹੱਥਾਂ 'ਤੇ ਸਰ੍ਹੋਂ ਦਾ ਤੇਲ ਲਗਾਓ। ਸਰ੍ਹੋਂ ਦੇ ਤੇਲ ਦੀ ਗਰਮੀ ਤੇ ਨਮੀ ਮਹਿੰਦੀ ਦੇ ਰੰਗ ਨੂੰ ਗਹਿਰਾ ਕਰਨ ਵਿੱਚ ਮਦਦ ਕਰਦੀ ਹੈ।
ਸ਼ੁੱਧ ਤਾਜ਼ੇ ਪੱਤੇ
ਮਹਿੰਦੀ ਦਾ ਪੇਸਟ ਬਣਾਉਂਦੇ ਸਮੇਂ ਤਾਜ਼ੇ ਮਹਿੰਦੀ ਦੀਆਂ ਪੱਤੀਆਂ ਦੀ ਵਰਤੋਂ ਕਰੋ। ਤਾਜ਼ੇ ਪੱਤਿਆਂ ਵਿੱਚ ਰੰਗ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਮਹਿੰਦੀ ਦਾ ਰੰਗ ਸੰਘਣਾ ਅਤੇ ਗਹਿਰਾ ਹੋ ਜਾਂਦਾ ਹੈ।
ਮੇਥੀ ਦੇ ਬੀਜ
ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ ਤੇ ਸਵੇਰੇ ਇਸ ਨੂੰ ਪੀਸ ਕੇ ਮਹਿੰਦੀ ਦੇ ਪੇਸਟ 'ਚ ਮਿਲਾ ਲਓ। ਮੇਥੀ ਦੇ ਬੀਜਾਂ ਵਿੱਚ ਮੌਜੂਦ ਤੱਤ ਮਹਿੰਦੀ ਦੇ ਰੰਗ ਨੂੰ ਗਾੜ੍ਹਾ ਕਰਨ ਵਿੱਚ ਮਦਦਗਾਰ ਹੁੰਦੇ ਹਨ।
ਲੌਂਗ ਦੀ ਭਾਫ਼
ਮਹਿੰਦੀ ਲਗਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਲੌਂਗ ਦੀ ਭਾਫ਼ 'ਚ ਰੱਖੋ। ਇਕ ਪੈਨ ਵਿਚ ਕੁਝ ਲੌਂਗ ਗਰਮ ਕਰੋ ਤੇ ਜਦੋਂ ਉਨ੍ਹਾਂ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਧੂੰਏਂ 'ਤੇ ਹੱਥ ਕਰੋ। ਲੌਂਗ ਦੀ ਭਾਫ਼ ਨਾਲ ਮਹਿੰਦੀ ਦਾ ਰੰਗ ਗੂੜਾ ਹੋ ਜਾਂਦਾ ਹੈ।
ਜੇ ਬਣਾ ਰਹੇ ਹੋ IRCTC ਟੂਰ ਪੈਕੇਜ ਰਾਹੀਂ ਯਾਤਰਾ ਦੀ ਯੋਜਨਾ ਤਾਂ ਜਾਣੋ ਸਹੂਲਤਾਂ ਬਾਰੇ
Read More