ਸੁਪਨੇ 'ਚ ਦਿਖਾਈ ਦੇਣ ਇਹ ਚੀਜ਼ਾਂ, ਸਮਝ ਲਓ ਕਿ ਬਦਲਣ ਵਾਲੀ ਹੈ ਤੁਹਾਡੀ ਕਿਸਮਤ


By Neha Diwan2023-01-18, 12:18 ISTpunjabijagran.com

ਸੁਪਨਾ ਵਿਗਿਆਨ ਦੇ ਅਨੁਸਾਰ

ਨੀਂਦ ਦੌਰਾਨ ਸੁਪਨੇ ਆਉਣਾ ਮਨੁੱਖ ਲਈ ਇੱਕ ਕੁਦਰਤੀ ਪ੍ਰਕਿਰਿਆ ਹੈ। ਪਰ ਸੁਪਨਾ ਵਿਗਿਆਨ ਦੇ ਅਨੁਸਾਰ, ਸੁਪਨੇ ਦੇਖਣਾ ਕੇਵਲ ਇੱਕ ਕੁਦਰਤੀ ਪ੍ਰਕਿਰਿਆ ਨਹੀਂ ਹੈ। ਸਗੋਂ ਇਹ ਭਵਿੱਖ ਦੀਆਂ ਘਟਨਾਵਾਂ ਦਾ ਸੰਕੇਤ ਹੈ।

ਸੁਪਨੇ ਹੁੰਦੇ ਹਨ ਸ਼ੁਭ ਤੇ ਅਸ਼ੁਭ

ਸੁਪਨੇ ਸ਼ੁਭ ਅਤੇ ਅਸ਼ੁਭ ਦੋਵੇਂ ਕਿਸਮ ਦੇ ਹੁੰਦੇ ਹਨ। ਕੁਝ ਸੁਪਨੇ ਅਜਿਹੇ ਹੁੰਦੇ ਹਨ ਜੋ ਤੁਸੀਂ ਵਾਰ-ਵਾਰ ਦੇਖਣਾ ਪਸੰਦ ਕਰਦੇ ਹੋ। ਅਤੇ ਕੁਝ ਅਜਿਹੇ ਹਨ ਜਿਨ੍ਹਾਂ ਨੂੰ ਤੁਸੀਂ ਦੁਬਾਰਾ ਨਹੀਂ ਦੇਖਣਾ ਚਾਹੁੰਦੇ।

ਫੁੱਲ

ਜੇਕਰ ਤੁਸੀਂ ਸੁਪਨੇ 'ਚ ਕਮਲ ਦਾ ਫੁੱਲ ਦੇਖਦੇ ਹੋ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਕਿਸਮਤ ਬਦਲਣ ਵਾਲੀ ਹੈ। ਲਕਸ਼ਮੀ ਮਾਂ ਦੀ ਕਿਰਪਾ ਨਾਲ ਤੁਹਾਨੂੰ ਜਲਦੀ ਹੀ ਪੈਸਾ ਮਿਲੇਗਾ।

ਮਧੂ ਮੱਖੀ ਦਾ ਛੱਤਾ

ਜੇ ਤੁਸੀਂ ਸੁਪਨੇ 'ਚ ਮਧੂ ਮੱਖੀ ਦਾ ਛੱਤਾ ਦੇਖਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਅਜਿਹੇ ਸੁਪਨੇ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਆਉਣ ਵਾਲੀਆਂ ਹਨ।

ਦੁੱਧ ਪੀਣਾ

ਜੇ ਤੁਸੀਂ ਆਪਣੇ ਸੁਪਨੇ 'ਚ ਖੁਦ ਨੂੰ ਦੁੱਧ ਪੀਂਦੇ ਦੇਖਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ 'ਚ ਚੱਲ ਰਹੀ ਆਰਥਿਕ ਪਰੇਸ਼ਾਨੀ ਦੂਰ ਹੋਣ ਵਾਲੀ ਹੈ। ਤੁਹਾਨੂੰ ਅਚਾਨਕ ਕਿਤੇ ਤੋਂ ਪੈਸਾ ਮਿਲ ਸਕਦਾ ਹੈ।

ਤੋਤਾ ਦੇਖਣਾ

ਤੋਤੇ ਨੂੰ ਬਹੁਤ ਹੀ ਸ਼ੁਭ ਪੰਛੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਸੁਪਨੇ 'ਚ ਤੋਤਾ ਦੇਖਦੇ ਹੋ ਤਾਂ ਇਹ ਤੁਹਾਡੇ ਅਮੀਰ ਹੋਣ ਦਾ ਸੰਕੇਤ ਹੈ। ਅਜਿਹੇ ਸੁਪਨੇ ਦਾ ਮਤਲਬ ਹੈ ਕਿ ਤੁਹਾਨੂੰ ਜੀਵਨ ਵਿੱਚ ਵੱਡਾ ਵਿੱਤੀ ਲਾਭ ਮਿਲਣ ਵਾਲਾ ਹੈ।

ਨਿਓਲਾ ਦੇਖਣਾ

ਜੇਕਰ ਤੁਸੀਂ ਸੁਪਨੇ 'ਚ ਨਿਓਲਾ ਦੇਖਦੇ ਹੋ ਤਾਂ ਇਹ ਤੁਹਾਡੇ ਲਈ ਸ਼ੁਭ ਮੰਨਿਆ ਜਾਂਦੈ। ਸੁਪਨੇ ਵਿੱਚ ਨਿਓਲੇ ਦਿਖਣ ਦਾ ਮਤਲਬ ਹੈ ਕਿ ਤੁਹਾਨੂੰ ਭਵਿੱਖ ਵਿੱਚ ਸੋਨੇ ਤੇ ਹੀਰੇ ਦੇ ਗਹਿਣੇ ਮਿਲਣ ਦੀ ਸੰਭਾਵਨਾ ਹੈ।

ਕੀੜੀਆਂ

ਜੇ ਤੁਸੀਂ ਸੁਪਨੇ 'ਚ ਚਿੱਟੀਆਂ ਕੀੜੀਆਂ ਦੇਖਦੇ ਹੋ ਤਾਂ ਇਹ ਬਹੁਤ ਸ਼ੁਭ ਸੰਕੇਤ ਹੈ। ਸੁਪਨਿਆਂ ਦੀ ਕਿਤਾਬ ਦੇ ਅਨੁਸਾਰ, ਚਿੱਟੀਆਂ ਕੀੜੀਆਂ ਨੂੰ ਦੇਖਣ ਦਾ ਮਤਲਬ ਪੈਸਾ ਪ੍ਰਾਪਤ ਕਰਨਾ ਹੋ ਸਕਦਾ ਹੈ।

ਕਮਜ਼ੋਰ ਬੁਧ ਲਈ ਬੁੱਧਵਾਰ ਨੂੰ ਕਰੋ ਇਹ ਉਪਾਅ, ਸ਼੍ਰੀ ਗਣੇਸ਼ ਦੀ ਕਿਰਪਾ ਨਾਲ ਬਦਲੇਗੀ ਕਿਸਮਤ