ਹਰ ਵਿਆਹੁਤਾ ਔਰਤ ਲਈ ਸ਼ਿੰਗਾਰ ਕਰਨਾ ਆਮ ਹੈ. ਜਾਂ ਕਹਿ ਸਕਦੇ ਹੋ ਕੀ ਚਲੀਆਂ ਆ ਰਹੀਆਂ ਰੀਤੀ ਰਿਵਾਜਾਂ ਨੂੰ ਲੋਕ ਮੰਨਦੇ ਹਨ। ਪਰ ਆਪਣਾ ਸ਼ਿੰਗਾਰ ਦਾ ਸਾਮਾਨ ਔਰਤਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦੈ
ਵਿਆਹੁਤਾ ਔਰਤ ਲਈ ਆਪਣੇ ਮੱਥੇ 'ਤੇ ਬਿੰਦੀ ਲਗਾਉਣਾ ਲਾਜ਼ਮੀ ਮੰਨਿਆ ਜਾਂਦੈ ਸਿੰਦੂਰ ਵਾਂਗ ਬਿੰਦੀ ਵੀ ਔਰਤਾਂ ਦੇ ਵਿਆਹ ਦਾ ਪ੍ਰਤੀਕ ਹੈ। ਕਦੇ ਵੀ ਆਪਣੇ ਮੱਥੇ ਤੋਂ ਉਤਾਰ ਕੇ ਕਿਸੇ ਹੋਰ ਦੇ ਮੱਥੇ 'ਤੇ ਨਹੀਂ ਸਜਾਉਣਾ ਚਾਹੀਦਾ।
ਵਿਆਹ ਦੇ ਸਮੇਂ, ਔਰਤਾਂ ਵਿਆਹ ਦੀ ਨਿਸ਼ਾਨੀ ਵਜੋਂ ਸਭ ਤੋਂ ਪਹਿਲਾਂ ਆਪਣੇ ਪਤੀ ਦੇ ਹੱਥ ਤੋਂ ਸਿੰਦੂਰ ਪਹਿਨਦੀਆਂ ਹਨ। ਉਨ੍ਹਾਂ ਨੂੰ ਕਦੇ ਵੀ ਕਿਸੇ ਨਾਲ ਆਪਣਾ ਸਿੰਦੂਰ ਸਾਂਝਾ ਨਹੀਂ ਕਰਨਾ ਚਾਹੀਦਾ।
ਔਰਤਾਂ ਨੂੰ ਆਪਣਾ ਮਸਕਾਰਾ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ, ਭਾਵੇਂ ਇਹ ਤੁਹਾਡੇ ਪਰਿਵਾਰ ਦਾ ਮੈਂਬਰ ਕਿਉਂ ਨਾ ਹੋਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਤੀ ਦਾ ਪਿਆਰ ਘੱਟ ਹੋਣ ਲੱਗਦਾ ਹੈ
ਵਿਆਹੁਤਾ ਔਰਤ ਦੇ ਹੱਥਾਂ 'ਤੇ ਮਹਿੰਦੀ ਲਗਾਉਣਾ ਉਸ ਦੇ ਪਤੀ ਦੇ ਪਿਆਰ ਤੇ ਉਸ ਦੀ ਤੰਦਰੁਸਤੀ ਦਾ ਪ੍ਰਤੀਕ ਹੈ। ਜੇਕਰ ਤੁਸੀਂ ਕਿਸੇ ਨੂੰ ਮਹਿੰਦੀ ਦੇਣੀ ਚਾਹੁੰਦੇ ਹੋ ਤਾਂ ਨਵੀਂ ਦਿਓ
ਚੂੜੀਆਂ ਅਤੇ ਝੰਜਰਾਂ ਨਾਲ ਵਿਆਹੁਤਾ ਔਰਤਾਂ ਦੇ ਜੀਵਨ ਵਿੱਚ ਖੁਸ਼ੀਆਂ ਆਉਂਦੀਆਂ ਹਨ। ਔਰਤਾਂ ਆਪਣੇ ਕੱਪੜਿਆਂ ਨਾਲ ਮੈਚਿੰਗ ਕਰਨ ਦੀ ਪ੍ਰਕਿਰਿਆ 'ਚ ਇਹ ਚੀਜ਼ਾਂ ਦੂਜਿਆਂ ਨਾਲ ਸਾਂਝੀਆਂ ਕਰਦੀਆਂ ਹਨ।