ਮਲਾਇਕਾ ਅਰੋੜਾ 'ਤੇ ਹਮੇਸ਼ਾ ਭਰੋਸਾ ਕੀਤਾ ਜਾ ਸਕਦਾ ਹੈ ਕਿ ਉਹ ਕਿਸੇ ਵੀ ਮੌਕੇ 'ਤੇ ਆਪਣੀ ਫੈਸ਼ਨ ਨਾਲ ਦੂਜਿਆ ਨੂੰ ਹੈਰਾਨ ਕਰ ਸਕਦੀ ਹੈ।
ਹਾਲ ਹੀ ਵਿੱਚ, ਮਲਾਇਕਾ ਅਰੋੜਾ ਨੇ ਮੁੰਬਈ 'ਚ Nyaka ਫੈਮਿਨਾ ਬਿਊਟੀ ਐਵਾਰਡਜ਼ ਵਿੱਚ ਹੋਰ ਮਸ਼ਹੂਰ ਹਸਤੀਆਂ ਸਮੇਤ ਕਈ ਸ਼ਿਰਕਤ ਕੀਤੀ।
ਇਸ ਮੌਕੇ ਲਈ ਮਲਾਇਕਾ ਨੇ ਰਾਚੇਲ ਗਿਲਬਰਟ ਦੇ ਬ੍ਰਾਈਡਲ ਕਲੈਕਸ਼ਨ ਤੋਂ ਇੱਕ ਈਥਰਿਅਲ ਵ੍ਹਾਈਟ ਗਾਊਨ ਪਹਿਣਿਆ।
ਸੈਲੀਬ੍ਰਿਟੀ ਸਟਾਈਲਿਸਟ ਮੇਨਕਾ ਹਰਿਸੰਘਾਨੀ ਨੇ ਮਲਾਇਕਾ ਦੇ ਗਲੈਮਰਸ ਅਵਤਾਰ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਉਸ ਨੇ ਲੁੱਕ ਨੂੰ ਪੂਰਾ ਕਰਨ ਬੋਲਡ ਮੇਕਅੱਪ ਚੁਣਿਆ।
ਮਲਾਇਕਾ ਨੇ ਗਾਊਨ ਦੇ ਨਾਲ ਸ਼ਾਨਦਾਰ ਐਕਸੈਸਰੀਜ਼ ਦੀ ਚੋਣ ਕੀਤੀ, ਜਿਸ ਵਿੱਚ ਸੋਨੇ ਦੀ ਸਟੇਟਮੈਂਟ ਰਿੰਗ, ਇੱਕ ਸਜਾਵਟੀ ਬਾਕਸ ਕਲਚ, ਅਤੇ ਸਟ੍ਰੈਪੀ ਹਾਈ ਹੀਲ ਸ਼ਾਮਲ ਹਨ।
ਫਿਲਮਾਂ ਤੇ ਗੀਤਾਂ 'ਚ ਆਪਣੇ ਡਾਂਸ ਦੇ ਜੌਹਰ ਦਿਖਾਉਣ ਤੋਂ ਬਾਅਦ ਆਪਣੇ ਹੌਟ ਤੇ ਬੋਲਡ ਅਵਤਾਰ ਲਈ ਸੁਰਖੀਆਂ 'ਚ ਰਹਿਣ ਵਾਲੀ ਅਭਿਨੇਤਰੀ ਮਲਾਇਕਾ ਅਰੋੜਾ ਹੁਣ ਇਕ ਰਿਐਲਿਟੀ ਸ਼ੋਅ ਲੈ ਕੇ ਆਈ ਹੈ।
ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ਦੀ ਫਿਲਮ ਐਨ ਐਕਸ਼ਨ ਹੀਰੋ ਦੇ ਸਪੈਸ਼ਲ ਗੀਤ ਆਪ ਜੈਸਾ ਕੋਈ ਵਿੱਚ ਨਜ਼ਰ ਆਈ ਸੀ।