ਸੁੱਕੇ ਮੇਵਿਆਂ ਵਿੱਚ ਮਖਾਣੇ ਦਾ ਬਹੁਤ ਮਹੱਤਵਪੂਰਨ ਸਥਾਨ ਹੈ। ਮਖਾਣੇ ਦੀ ਵਰਤੋਂ ਪੂਜਾ ਵਿਚ ਵੀ ਕੀਤੀ ਜਾਂਦੀ ਹੈ। ਇਸ ਦਾ ਕਾਰਨ ਇਸ ਦੇ ਪੌਸ਼ਟਿਕ ਤੱਤ ਹਨ।
ਮਖਾਣਾ ਇੱਕ ਅਜਿਹਾ ਪਦਾਰਥ ਹੈ ਜਿਸ ਨੂੰ ਮਿੱਠੇ ਅਤੇ ਨਮਕੀਨ ਦੋਹਾਂ ਤਰ੍ਹਾਂ ਦੇ ਭੋਜਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਹਰ ਉਮਰ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਮਖਾਣਾ ਇਕ ਅਜਿਹਾ ਭੋਜਨ ਪਦਾਰਥ ਹੈ ਜੋ ਨਾ ਸਿਰਫ ਸਵਾਦ ਵਿਚ ਭਰਪੂਰ ਹੁੰਦਾ ਹੈ ਬਲਕਿ ਇਹ ਗਲੂਟਨ ਮੁਕਤ ਵੀ ਹੁੰਦਾ ਹੈ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਹੈ।
ਵਰਤ ਦੇ ਦੌਰਾਨ ਵੀ ਇਸ ਨੂੰ ਖਾਧਾ ਜਾਂਦਾ ਹੈ ਤਾਂ ਜੋ ਸਰੀਰ ਨੂੰ ਪ੍ਰੋਟੀਨ ਦੀ ਮਾਤਰਾ ਕਾਫੀ ਮਿਲਦੀ ਰਹੇ। ਪ੍ਰੋਟੀਨ ਨਾਲ ਭਰਪੂਰ ਮਖਾਣਾ ਭਾਰ ਘਟਾਉਣ ਤੇ ਸ਼ੂਗਰ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹੁੰਦਾ ਹੈ।
ਮਖਾਣੇ ਦੇ ਚਾਰ ਦਾਣਿਆਂ ਦਾ ਸੇਵਨ ਕਰਨ ਨਾਲ ਤੁਸੀਂ ਸ਼ੂਗਰ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ। ਇਸ ਦੀ ਵਰਤੋਂ ਨਾਲ ਸਰੀਰ 'ਚ ਇਨਸੁਲਿਨ ਬਣਨਾ ਸ਼ੁਰੂ ਹੋ ਜਾਂਦਾ ਹੈ ਫਿਰ ਸ਼ੂਗਰ ਵੀ ਖਤਮ ਹੋ ਜਾਂਦੀ ਹੈ।
ਸਵੇਰੇ ਉੱਠਦੇ ਹੀ ਪੰਜ ਤੋਂ ਸੱਤ ਮਖਾਣੇ ਖਾਲੀ ਪੇਟ ਖਾ ਲੈਣੇ ਚਾਹੀਦੇ ਹਨ। ਦਿਲ ਦੇ ਰੋਗਾਂ ਲਈ ਸਵੇਰੇ ਖਾਲੀ ਪੇਟ ਮਖਾਣੇ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ। ਤਣਾਅ ਤੋਂ ਬਚਣ ਲਈ ਹਰ ਰੋਜ਼ ਸਵੇਰੇ ਉੱਠਦੇ ਹੀ ਸੇਵਨ ਕਰਨਾ ਚਾਹੀਦਾ ਹੈ।
ਮਖਾਣੇ ਨੂੰ ਪਕਾਇਆ ਜਾਂ ਕੱਚਾ ਖਾ ਸਕਦੇ ਹੋ। ਤੁਸੀਂ ਇਸ ਵਿਚ ਨਮਕ ਜਾਂ ਸ਼ਹਿਦ ਮਿਲਾ ਕੇ ਵੀ ਖਾ ਸਕਦੇ ਹੋ। ਘਿਓ ਵਿੱਚ ਭੁੰਨ ਕੇ ਖਾਣ ਨਾਲ ਮਖਾਣੇ ਦਾ ਸਵਾਦ ਵੀ ਵਧ ਜਾਂਦਾ ਹੈ।