ਅੱਜ ਦੁਪਹਿਰ ਦੇ ਖਾਣੇ 'ਚ ਬਣਾਓ ਵੈਜ ਬਿਰਿਆਨੀ, ਦੇਖੋ ਰੈਸਿਪੀ


By Neha diwan2024-02-15, 13:23 ISTpunjabijagran.com

ਵੈਜ ਬਿਰਿਆਨੀ ਬਣਾਉਣ ਲਈ ਸਮੱਗਰੀ

2 ਕੱਪ ਉਬਲੇ ਹੋਏ ਚੌਲ, 3 ਕੱਪ ਮਿਕਸਡ ਸਬਜ਼ੀਆਂ, 1/4 ਕੱਪ ਕੱਟਿਆ ਪਿਆਜ਼, 2 ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ, 1 ਚਮਚ ਬਾਰੀਕ ਕੱਟਿਆ ਹੋਇਆ ਅਦਰਕ, ਲਸਣ ਦੀ 1/4 ਕਲੀ,-1 ਚਮਚ ਨਿੰਬੂ ਦਾ ਰਸ।

ਸਮੱਗਰੀ ਲਿਸਟ

1/2 ਚਮਚ ਕੱਟਿਆ ਹੋਇਆ ਧਨੀਆ, 1 ਚਮਚ ਜੀਰਾ,-2 ਚਮਚ ਧਨੀਆ ਪਾਊਡਰ, 1/2 ਚਮਚ ਗਰਮ ਮਸਾਲਾ, 1/2 ਚਮਚ ਲਾਲ ਮਿਰਚ ਪਾਊਡਰ, 1 ਚਮਚ ਬਿਰਿਆਨੀ ਮਸਾਲਾ, 1/2 ਚਮਚ ਹਲਦੀ ਪਾਊਡਰ, ਲੂਣ

ਵਿਧੀ ਸਟੈਪ 1

ਸਭ ਤੋਂ ਪਹਿਲਾਂ ਚੌਲਾਂ ਨੂੰ ਸਾਫ਼ ਕਰਕੇ ਧੋ ਲਓ ਤੇ ਫਿਰ ਕੁਕਰ 'ਚ ਰੱਖ ਕੇ ਇਕ ਸੀਟੀ ਲਗਾ ਲਓ। ਜੇ ਲੋੜ ਹੋਵੇ, ਤਾਂ ਦੋ ਸੀਟੀਆਂ ਵੀ ਵਰਤੀਆਂ ਜਾ ਸਕਦੀਆਂ ਹਨ।

ਸਟੈਪ 2

ਚੌਲਾਂ ਨੂੰ ਉਬਾਲਣ ਤੋਂ ਬਾਅਦ ਇਸ ਨੂੰ ਭਾਂਡੇ 'ਚ ਕੱਢ ਲਓ ਇਸ ਤੋਂ ਬਾਅਦ ਮਿਕਸਡ ਸਬਜ਼ੀਆਂ ਨੂੰ ਕੱਟ ਲਓ। ਫਿਰ ਅਦਰਕ, ਲਸਣ, ਪਿਆਜ਼, ਹਰੀ ਮਿਰਚ ਨੂੰ ਬਾਰੀਕ ਕੱਟੋ। ਇਸ ਤਰ੍ਹਾਂ ਤੁਹਾਡੀ ਬਿਰਿਆਨੀ ਦੀ ਤਿਆਰੀ ਪੂਰੀ ਹੋ ਜਾਂਦੀ ਹੈ।

ਸਟੈਪ 3

ਫਿਰ ਪੈਨ ਨੂੰ ਗੈਸ 'ਤੇ ਰੱਖੋ ਅਤੇ ਇਸ ਵਿਚ ਤੇਲ ਪਾ ਕੇ ਗਰਮ ਕਰੋ। ਤੇਲ ਗਰਮ ਹੋਣ 'ਤੇ ਜੀਰਾ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਪਿਆਜ਼ ਅਤੇ ਲਸਣ ਪਾ ਕੇ ਕੁਝ ਦੇਰ ਭੁੰਨ ਲਓ ਅਤੇ ਫਿਰ ਸਬਜ਼ੀਆਂ ਪਾ ਕੇ ਪਕਾਓ।

ਸੈਟਪ 4

ਹੁਣ ਇਕ ਪੈਨ ਵਿਚ ਸਾਰੇ ਮਸਾਲੇ ਪਾ ਕੇ ਮਿਕਸ ਕਰ ਲਓ।ਇਸ ਮਿਸ਼ਰਣ ਨੂੰ ਥੋੜਾ ਜਿਹਾ ਕੱਢ ਕੇ ਇਕ ਵੱਖਰੇ ਭਾਂਡੇ 'ਚ ਰੱਖ ਲਓ। ਬਾਅਦ 'ਚ ਕੜਾਹੀ 'ਚ ਥੋੜ੍ਹੇ ਜਿਹੇ ਉਬਲੇ ਹੋਏ ਚੌਲ ਪਾਓ ਅਤੇ ਉੱਪਰ ਸਬਜ਼ੀਆਂ ਦੇ ਮਿਸ਼ਰਣ ਨੂੰ ਪਾ ਦਿਓ।

ਸਟੈਪ 5

ਫਿਰ ਇਸ 'ਚ ਬਚੇ ਹੋਏ ਚੌਲ ਪਾ ਦਿਓ ਅਤੇ ਢੱਕ ਕੇ 5-7 ਮਿੰਟ ਤੱਕ ਪਕਾਓ।- ਜਦੋਂ ਸਭ ਕੁਝ ਠੀਕ ਤਰ੍ਹਾਂ ਨਾਲ ਪਕ ਜਾਵੇ ਤਾਂ ਗੈਸ ਬੰਦ ਕਰ ਦਿਓ।ਬਿਰਿਆਨੀ 'ਚ ਨਿੰਬੂ ਦਾ ਰਸ ਮਿਲਾ ਕੇ ਫਿਰ ਹਰਾ ਧਨੀਆ ਪਾਓ।

ਇਨ੍ਹਾਂ ਟਿਪਸ ਦੀ ਮਦਦ ਨਾਲ ਮਿਲੇਗੀ ਕੋਰੀਅਨ ਗਲਾਸ ਸਕਿਨ