ਦੀਵਾਲੀ ਦੇ ਤਿਉਹਾਰ ਦੌਰਾਨ ਲਗਭਗ ਜ਼ਿਆਦਾਤਰ ਘਰਾਂ ਵਿੱਚ ਕਾਜੂ ਕਤਲੀ ਖਾਣਾ ਪਸੰਦ ਹੁੰਦਾ ਹੈ। ਜ਼ਿਆਦਾਤਰ ਲੋਕ ਕਾਜੂ ਕਤਲੀ ਨੂੰ ਬਾਜ਼ਾਰ ਤੋਂ ਖਰੀਦ ਕੇ ਆਪਣੇ ਘਰ ਲੈ ਆਉਂਦੇ ਹਨ।
ਮੂੰਗਫਲੀ ਦੀ ਕਤਲੀ ਖਾਣ 'ਚ ਬਹੁਤ ਹੀ ਸੁਆਦੀ ਹੁੰਦੀ ਹੈ ਤੇ ਇਸ ਦਾ ਸਵਾਦ ਥੋੜਾ ਜਿਹਾ ਕਾਜੂ ਕਤਲੀ ਵਰਗਾ ਹੁੰਦਾ ਹੈ। ਇਸ ਲਈ, ਤੁਸੀਂ ਇਸ ਨੂੰ ਬਹੁਤ ਘੱਟ ਕੀਮਤ 'ਤੇ ਕਾਜੂਕਤਲੀ ਦੀ ਜਗ੍ਹਾ ਬਣਾ ਸਕਦੇ ਹੋ।
2 ਕੱਪ ਮੂੰਗਫਲੀ, 2 ਚਮਚ ਦੁੱਧ ਪਾਊਡਰ ,ਇੱਕ ਕੱਪ ਖੰਡ ,ਅੱਧਾ ਕੱਪ ਪਾਣੀ ,ਇੱਕ ਤੋਂ ਦੋ ਚੱਮਚ ਘਿਓ
ਪਹਿਲਾਂ ਮੂੰਗਫਲੀ ਨੂੰ ਭੁੰਨ ਲਓ। ਮੂੰਗਫਲੀ ਨੂੰ ਪੈਨ ਵਿੱਚ ਉਦੋਂ ਤੱਕ ਭੁੰਨ ਲਓ ਜਦੋਂ ਤੱਕ ਉਹ ਹਲਕੇ ਭੂਰੇ ਰੰਗ ਦੇ ਨਾ ਹੋ ਜਾਵੇ ਭੁੰਨਣ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਲਓ ਅਤੇ ਰਗੜ ਕੇ ਸਾਰੇ ਛਿਲਕਿਆਂ ਨੂੰ ਕੱਢ ਲਓ।
ਮੂੰਗਫਲੀ ਦੇ ਛਿਲਕੇ ਕੱਢਣ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਮਿਕਸਰ ਜਾਰ 'ਚ ਪਾ ਕੇ ਬਾਰੀਕ ਪੀਸ ਲਓ। ਪੀਸਣ ਤੋਂ ਬਾਅਦ, ਪਾਊਡਰ ਨੂੰ ਛਾਣ ਲਓ ਤੇ ਵੱਡੇ ਕਟੋਰੇ ਵਿੱਚ ਰੱਖੋ।
ਮਿਠਾਸ ਲਈ ਚਾਸ਼ਨੀ ਬਣਾਓ ਤੇ ਉਸ ਵਿਚ ਮੂੰਗਫਲੀ ਤੇ ਮਿਲਕ ਪਾਊਡਰ ਦੇ ਮਿਸ਼ਰਣ ਨੂੰ ਮਿਲਾਓ।
ਇਸ ਨੂੰ ਗਾੜ੍ਹਾ ਹੋਣ ਤਕ ਪਕਾਓ। ਇਕ ਡੋਅ ਬਣਾਉਣ ਤੋਂ ਬਾਅਦ ਇੱਕ ਟ੍ਰੇ ਵਿੱਚ ਘਿਓ ਲਗਾਓ ਅਤੇ ਇਸ ਵਿੱਚ ਮੂੰਗਫਲੀ ਦਾ ਮਿਸ਼ਰਣ ਰੱਖ ਕੇ ਫਲਾਅ ਲਓ ਤਾਂ ਕੀ ਇਹ ਠੰਢਾ ਹੋ ਸਕੇ
ਇਸ ਨੂੰ ਚੰਗੀ ਤਰ੍ਹਾਂ ਪਲੇਟ 'ਚ ਫਲਾਅ ਲਓ ਇਸ ਨੂੰ ਕਤਲੀ ਦੇ ਆਕਾਰ ਵਿਚ ਕੱਟੋ ਅਤੇ ਬਾਅਦ ਵਿਚ ਖਾਣ ਲਈ ਸਰਵ ਕਰੋ