ਦੀਵਾਲੀ 'ਤੇ ਬਣਾਓ ਨਰਮ ਤੇ ਸਵਾਦਿਸ਼ਟ ਗੁਲਾਬ ਜਾਮੁਨ


By Neha diwan2024-10-21, 15:11 ISTpunjabijagran.com

ਸਮੱਗਰੀ

ਮਾਵਾ - 250 ਗ੍ਰਾਮ, ਛੇਨਾ - 100 ਗ੍ਰਾਮ, ਮੈਦਾ - 4 ਚਮਚ, ਬੇਕਿੰਗ ਪਾਊਡਰ - 1/2 ਚੱਮਚ, ਦੁੱਧ - 2-3 ਚਮਚ, ਤੇਲ - ਤਲ਼ਣ ਲਈ

ਚਾਛਨੀ ਦੇ ਲਈ

ਖੰਡ - 2 ਕੱਪ, ਪਾਣੀ - 1 ਕੱਪ ,ਇਲਾਇਚੀ - 2-3, ਕੇਸਰ ਦੇ ਧਾਗੇ, ਗੁਲਾਬ ਜਲ - 1 ਚਮਚ

ਗੁਲਾਬ ਜਾਮੁਨ ਰੈਸਿਪੀ

ਇਕ ਪੈਨ ਵਿਚ ਚੀਨੀ ਅਤੇ ਪਾਣੀ ਪਾ ਕੇ ਗੈਸ 'ਤੇ ਰੱਖ ਦਿਓ। ਚੀਨੀ ਪੂਰੀ ਤਰ੍ਹਾਂ ਘੁਲ ਜਾਣ ਤੋਂ ਬਾਅਦ, ਇਲਾਇਚੀ ਅਤੇ ਕੇਸਰ ਪਾਓ। ਇਸ ਨੂੰ ਗਾੜਾ ਕਰੋ। ਗੈਸ ਬੰਦ ਕਰ ਦਿਓ ਅਤੇ ਚਾਛਨੀ ਨੂੰ ਠੰਢਾ ਹੋਣ ਦਿਓ।

ਗੁਲਾਬ ਜਾਮੁਨ ਦੇ ਆਟੇ ਨੂੰ ਗੁਨ੍ਹੋ

ਮਾਵਾ ਤੇ ਛੀਨਾ ਨੂੰ ਇੱਕ ਭਾਂਡੇ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਵਿਚ ਮੈਦਾ ਤੇ ਬੇਕਿੰਗ ਪਾਊਡਰ ਮਿਲਾ ਕੇ ਮਿਕਸ ਕਰ ਲਓ ਅਤੇ ਹਲਕੇ ਹੱਥਾਂ ਨਾਲ ਚੰਗੀ ਤਰ੍ਹਾਂ ਗੁਨ੍ਹੋ।

ਗੋਲੇ ਬਣਾਓ

ਗੁੰਨ੍ਹੇ ਹੋਏ ਆਟੇ ਦੀਆਂ ਛੋਟੀਆਂ-ਛੋਟੀਆਂ ਗੇਂਦਾਂ ਬਣਾ ਲਓ। ਤੁਸੀਂ ਗੁਲਾਬ ਜਾਮੁਨ ਵਿੱਚ ਸੁੱਕੇ ਮੇਵੇ ਜਿਵੇਂ ਕਾਜੂ, ਬਦਾਮ ਜਾਂ ਪਿਸਤਾ ਵੀ ਮਿਲਾ ਸਕਦੇ ਹੋ। ਗਰਮ ਤੇਲ 'ਚ ਘੱਟ ਅੱਗ 'ਤੇ ਸੁਨਹਿਰੀ ਹੋਣ ਤੱਕ ਫ੍ਰਾਈ ਕਰੋ।

ਗੁਲਾਬ ਜਾਮੁਨ ਨੂੰ ਚਾਛਨੀ 'ਚ ਡਿਪ ਕਰੋ

ਤਲੇ ਹੋਏ ਗੁਲਾਬ ਜਾਮੁਨ ਨੂੰ ਚਾਛਨੀ ਵਿੱਚ ਡੁਬੋ ਦਿਓ। ਘੱਟੋ-ਘੱਟ 2 ਘੰਟੇ ਲਈ ਛੱਡ ਦਿਓ ਤਾਂ ਕਿ ਗੁਲਾਬ ਜਾਮੁਨ ਚਾਛਨੀ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਲਵੇ। ਗੁਲਾਬ ਜਾਮੁਨ ਨੂੰ ਰਬੜੀ ਦੇ ਨਾਲ ਵੀ ਪਰੋਸਿਆ ਜਾ ਸਕਦਾ ਹੈ।

ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ

ਮਾਵੇ ਅਤੇ ਖੋਏ ਨੂੰ ਚੰਗੀ ਤਰ੍ਹਾਂ ਗੁਨ੍ਹੋ ਤਾਂ ਕਿ ਗੁਲਾਬ ਜਾਮੁਨ ਨਰਮ ਹੋ ਜਾਵੇ। ਤੇਲ ਨੂੰ ਜ਼ਿਆਦਾ ਗਰਮ ਨਾ ਕਰੋ, ਗੁਲਾਬ ਜਾਮੁਨ ਨੂੰ ਘੱਟ ਅੱਗ 'ਤੇ ਹੀ ਫ੍ਰਾਈ ਕਰੋ।

IRCTC ਦੇ ਇਸ ਟੂਰ ਪੈਕੇਜ ਨਾਲ ਦੀਵਾਲੀ 'ਤੇ ਕਰੋ ਅਯੁੱਧਿਆ 'ਚ ਸ਼੍ਰੀ ਰਾਮ ਦੇ ਦਰਸ਼ਨ