ਘਰ 'ਚ ਬਣਾਓ ਰੈਸਟੋਰੈਂਟ ਵਰਗਾ ਨਵਾਬੀ ਪਨੀਰ, ਉਹ ਵੀ ਪਿਆਜ਼ ਤੇ ਲਸਣ ਤੋਂ ਬਿਨਾਂ


By Neha diwan27, Feb 2025 04:23 PMpunjabijagran.com

ਸਮੱਗਰੀ

200 ਗ੍ਰਾਮ ਪਨੀਰ ,1/2 ਕੱਪ ਦਹੀਂ ਤਾਜ਼ਾ, 1/2 ਕੱਪ ਕਾਜੂ (ਭਿੱਜੇ ਹੋਏ) ,2 ਚਮਚ ਮਲਾਈ ਜਾਂ ਤਾਜ਼ੀ ਕਰੀਮ ,1/2 ਕੱਪ ਦੁੱਧ ,2 ਹਰੀਆਂ ਮਿਰਚਾਂ,1 ਛੋਟਾ ਟੁਕੜਾ ਅਦਰਕ, 1/2 ਚਮਚ ਸੌਂਫ ਪਾਊਡਰ, ਸੁਆਦ ਅਨੁਸਾਰ ਨਮਕ

ਸਮੱਗਰੀ ਲਿਸਟ

1/2 ਚਮਚ ਗਰਮ ਮਸਾਲਾ, 1/2 ਚਮਚਾ ਧਨੀਆ ਪਾਊਡਰ ,1/2 ਚਮਚ ਚਿੱਟੀ ਮਿਰਚ ਪਾਊਡਰ ,1/2 ਚਮਚਾ ਖੰਡ (ਸੁਆਦ ਲਈ),1/2 ਚਮਚ ਇਲਾਇਚੀ ਪਾਊਡਰ ,2 ਚਮਚ ਦੇਸੀ ਘਿਓ, ਧਨੀਆ ਤੇ ਬਦਾਮ-ਪਿਸਤਾ

ਵਿਧੀ ਸਟੈਪ 1

ਭਿੱਜੇ ਹੋਏ ਕਾਜੂ ਨੂੰ ਦੁੱਧ ਦੇ ਨਾਲ ਮਿਕਸਰ ਵਿੱਚ ਪੀਸ ਲਓ ਅਤੇ ਇੱਕ ਮੁਲਾਇਮ ਪੇਸਟ ਬਣਾ ਲਓ, ਇੱਕ ਪੈਨ ਵਿੱਚ ਦੇਸੀ ਘਿਓ ਗਰਮ ਕਰੋ, ਅਦਰਕ ਅਤੇ ਹਰੀਆਂ ਮਿਰਚਾਂ ਪਾਓ ਅਤੇ ਹਲਕਾ ਜਿਹਾ ਭੁੰਨੋ।

ਸਟੈਪ 2

ਹੁਣ ਇਸ ਵਿੱਚ ਕਾਜੂ ਦਾ ਪੇਸਟ ਪਾਓ ਅਤੇ ਘੱਟ ਅੱਗ 'ਤੇ 2-3 ਮਿੰਟ ਤੱਕ ਪਕਾਓ ਜਦੋਂ ਤੱਕ ਇਸਦਾ ਕੱਚਾਪਣ ਦੂਰ ਨਾ ਹੋ ਜਾਵੇ। ਹੁਣ ਇਸ ਵਿੱਚ ਫੈਂਟਿਆ ਹੋਇਆ ਦਹੀਂ ਪਾਓ ਤੇ ਲਗਾਤਾਰ ਹਿਲਾਉਂਦੇ ਰਹੋ ਤਾਂ ਜੋ ਦਹੀਂ ਫੱਟ ਨਾ ਜਾਵੇ।

ਸਟੈਪ 3

ਜਦੋਂ ਗ੍ਰੇਵੀ ਗਾੜ੍ਹੀ ਹੋਣ ਲੱਗੇ ਤਾਂ ਇਸ ਵਿੱਚ ਕਰੀਮ, ਚਿੱਟੀ ਮਿਰਚ ਪਾਊਡਰ, ਸੌਂਫ ਪਾਊਡਰ, ਇਲਾਇਚੀ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾਓ।

ਸਟੈਪ 4

ਹੁਣ ਇਸ ਵਿੱਚ ਪਨੀਰ ਦੇ ਟੁਕੜੇ ਪਾਓ ਅਤੇ ਇਸਨੂੰ ਘੱਟ ਅੱਗ 'ਤੇ 3-4 ਮਿੰਟ ਲਈ ਪੱਕਣ ਦਿਓ। ਸਾਰੇ ਸੁਆਦਾਂ ਨੂੰ ਸੰਤੁਲਿਤ ਕਰਨ ਲਈ ਥੋੜ੍ਹੀ ਜਿਹੀ ਖੰਡ ਪਾਓ ਅਤੇ ਗ੍ਰੇਵੀ ਨੂੰ ਹੋਰ 2 ਮਿੰਟ ਲਈ ਪੱਕਣ ਦਿਓ।

ਜੇ ਤੁਸੀਂ ਖਾਂਦੇ ਹੋ ਭੁੰਨੇ ਅਲਸੀ ਦੇ ਬੀਜ ਤਾਂ ਕੀ ਹੁੰਦਾ ਹੈ?