ਘਰ 'ਤੇ ਬਣਾਓ ਮੁੰਬਈ ਸਟਾਈਲ ਪਾਵ ਭਾਜੀ, ਜਾਣੋ ਆਸਾਣ ਰੈਸਿਪੀ
By Neha diwan
2025-04-01, 13:30 IST
punjabijagran.com
ਜੇ ਤੁਸੀਂ ਪਾਵ ਭਾਜੀ ਦਾ ਸਵਾਦ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਮੁੰਬਈ ਜਾਣ ਦੀ ਲੋੜ ਨਹੀਂ ਹੈ। ਸਿਰਫ ਇਸ ਆਸਾਨ ਰੈਸਿਪੀ ਨੂੰ ਅਪਣਾਉਣ ਨਾਲ ਤੁਸੀਂ ਘਰ ਬੈਠੇ ਹੀ ਪਾਵ ਭਾਜੀ ਦਾ ਮਜ਼ਾ ਲੈ ਸਕਦੇ ਹੋ।
ਸਾਮਗਰੀ:
- 4-5 ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ), - 1 ਕੱਪ ਮਟਰ (ਉਬਲੀ ਹੋਈ), - 1 ਸ਼ਿਮਲਾ ਮਿਰਚ (ਬਾਰੀਕ ਕਟੀ ਹੋਈ), - 2-3 ਟਮਾਟਰ (ਪਿਊਰੀ ਵਿੱਚ), - 1 ਪਿਆਜ਼ (ਬਾਰੀਕ ਕਟਿਆ ਹੋਇਆ), - 2 ਚਮਚ ਅਦਰਕ-ਲਹਸਨ ਦਾ ਪੇਸਟ - 1 ਚਮਚ ਲਾਲ ਮਿਰਚ ਪਾਉਡਰ - 1 ਚਮਚ ਹਲਦੀ ਪਾਉਡਰ - 2 ਚਮਚ ਪਾਵ ਭਾਜੀ ਮਸਾਲਾ - 2 ਚਮਚ ਧਨੀਆ ਪਾਉਡਰ - 1 ਚਮਚ ਗਰਮ ਮਸਾਲਾ - ਨਮਕ ਸਵਾਦ ਮੁਤਾਬਕ - 2 ਟੇਬਲ ਚਮਚ ਤੇਲ ਜਾਂ ਮੱਖਣ - 1/2 ਕੱਪ ਪਾਣੀ (ਸਮੂਥ ਪੇਸਟ ਬਣਾਉਣ ਲਈ)
ਪਾਵ ਲਈ:
- 8 ਪਾਵ (ਬ੍ਰੇਡ ਰੋਲ) - ਮੱਖਣ (ਸੇਕਣ ਲਈ)
ਸਟੈਪ 1
ਇਕ ਕੜਾਹੀ ਵਿਚ ਤੇਲ ਜਾਂ ਮੱਖਣ ਗਰਮ ਕਰੋ ਅਤੇ ਉਸ ਵਿਚ ਬਰੀਕ ਕੱਟਿਆ ਪਿਆਜ਼ ਪਾ ਕੇ ਸੁਨਹਿਰਾ ਹੋਣ ਤੱਕ ਭੂਨੋ। ਹੁਣ ਇਸ ਵਿਚ ਅਦਰਕ-ਲਸਣ ਦਾ ਪੇਸਟ ਪਾਓ ਅਤੇ ਚੰਗੀ ਤਰ੍ਹਾਂ ਭੁੰਨੋ। ਫਿਰ ਟਮਾਟਰ ਪਿਊਰੀ ਪਾਓ ਅਤੇ ਚੰਗੀ ਤਰ੍ਹਾਂ ਪਕਣ ਦਿਓ।
ਸਟੈਪ 2
ਜਦੋਂ ਮਸਾਲੇ ਦਾ ਤੇਲ ਅਲੱਗ ਹੋ ਜਾਵੇ, ਤਾਂ ਇਸ ਵਿਚ ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਪਾਵ ਭਾਜੀ ਮਸਾਲਾ ਅਤੇ ਧਨੀਆ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਵਿਚ ਉਬਲੇ ਆਲੂ, ਮਟਰ ਅਤੇ ਸ਼ਿਮਲਾ ਮਿਰਚ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਪਾਣੀ ਪਾ ਕੇ ਇਸਨੂੰ 5 ਤੋਂ 7 ਮਿੰਟ ਤੱਕ ਪਕਣ ਦਿਓ।
ਸਟੈਪ 3
ਫਿਰ ਇਸਨੂੰ ਮਸਾਲੇਦਾਰ ਅਤੇ ਸਮੂਥ ਬਣਾਉਣ ਲਈ ਮੈਸ਼ ਕਰ ਲਓ। ਅੰਤ ਵਿਚ ਗਰਮ ਮਸਾਲਾ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਸਟੈਪ 4
ਪਾਵ ਨੂੰ ਦੋ ਹਿੱਸਿਆਂ ਵਿਚ ਕੱਟੋ ਅਤੇ ਇਕ ਤਵੇ 'ਤੇ ਮੱਖਣ ਪਾ ਕੇ ਪਾਵ ਦੇ ਦੋਹਾਂ ਹਿੱਸਿਆਂ ਨੂੰ ਹਲਕਾ ਬ੍ਰਾਊਨ ਹੋਣ ਤੱਕ ਸੇਕੋ। ਹੁਣ ਤਿਆਰ ਪਾਵ ਭਾਜੀ ਨੂੰ ਕੱਟੇ ਹੋਏ ਪਾਵ ਦੇ ਨਾਲ ਪਰੋਸੋ। ਇਸਦੇ ਨਾਲ ਬਰੀਕ ਕਟੇ ਹੋਏ ਪਿਆਜ਼, ਹਰੀ ਮਿਰਚ ਅਤੇ ਨਿੰਬੂ ਦੇ ਟੁਕੜੇ ਪਾ ਕੇ ਸਰਵ ਕਰੋ।
ਪਾਵ ਭਾਜੀ ਨੂੰ ਗਰਮਾਗਰਮ ਪਰੋਸੋ ਅਤੇ ਰਾਇਤਾ ਜਾਂ ਸਲਾਦ ਦੇ ਨਾਲ ਖਾਓ। ਇਸ ਤਰੀਕੇ ਨਾਲ, ਤੁਸੀਂ ਘਰ 'ਤੇ ਹੀ ਮੁੰਬਈ ਦੇ ਸਟ੍ਰੀਟ ਫੂਡ ਦਾ ਅਨੰਦ ਲੈ ਸਕਦੇ ਹੋ।
ALL PHOTO CREDIT : social media
ਕੀ ਪਪੀਤਾ ਤੇ ਕੇਲਾ ਫਰਿੱਜ 'ਚ ਰੱਖਣ ਨਾਲ ਹੋ ਜਾਂਦੇ ਹਨ ਖਰਾਬ
Read More