ਸ਼ਾਮ ਦੀ ਭੁੱਖ ਲਈ ਬਣਾਓ ਮਖਾਣਾ ਨਮਕੀਨ, ਇਹ ਹੈ ਮਸਾਲੇਦਾਰ ਤੇ ਸਿਹਤਮੰਦ


By Neha Diwan2023-03-12, 16:56 ISTpunjabijagran.com

ਮਖਾਣਾ ਨਮਕੀਨ

ਕਈ ਵਾਰ ਤੁਸੀਂ ਕੁਝ ਹਲਕਾ ਤੇ ਵੱਖਰਾ ਖਾਣਾ ਚਾਹੁੰਦੇ ਹੋ, ਤਾਂ ਮਸਾਲੇਦਾਰ ਭੁੰਨਿਆ ਮਖਾਣਾ ਨਮਕੀਨ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਤੁਸੀਂ ਇਸਨੂੰ ਜਲਦੀ ਬਣਾ ਸਕਦੇ ਹੋ ਅਤੇ ਇਹ ਸਵਾਦ ਵਿੱਚ ਵੀ ਸ਼ਾਨਦਾਰ ਹੈ।

ਨਮਕੀਨ ਬਣਾਉਣ ਲਈ ਸਮੱਗਰੀ

1 ਕੱਪ ਮੂੰਗਫਲੀ, ਬਦਾਮ, ਕਾਜੂ, ਤਰਬੂਜ ਦੇ ਬੀਜ, ਸੌਗੀ, ਨਾਰੀਅਲ ਦੇ ਟੁਕੜੇ ,7-8 ਕਰੀ ਪੱਤੇ, 3 ਹਰੀਆਂ ਮਿਰਚਾਂ, ਕਾਲੀ ਮਿਰਚ, ਲੂਣ, ਪਾਊਡਰ ਸ਼ੂਗਰ, ਲਾਲ ਮਿਰਚ, ਭੁੰਨਿਆ ਹੋਇਆ ਜੀਰਾ, ਦੇਸੀ ਘਿਓ ਸਵਾਦ ਅਨੁਸਾਰ।

ਬਣਾਉਣ ਦਾ ਤਰੀਕਾ

ਪਹਿਲਾਂ ਇਕ ਪੈਨ 'ਚ ਇਕ ਚਮਚ ਦੇਸੀ ਘਿਓ ਪਾਓ। ਮੂੰਗਫਲੀ ਨੂੰ ਘੱਟ ਅੱਗ 'ਤੇ ਕੁਰਕੁਰੇ ਹੋਣ ਤਕ ਭੁੰਨੋ, ਭਾਂਡੇ 'ਚ ਕੱਢ ਲਓ। ਉਸੇ ਕੜਾਹੀ 'ਚ ਬਦਾਮ , ਫਿਰ ਕਾਜੂ ਤੇ ਤਰਬੂਜ ਦੇ ਬੀਜਾਂ ਨੂੰ ਇਕ-ਇਕ ਕਰਕੇ ਭੁੰਨ ਲਓ ਤੇ ਕੱਢ ਲਓ।

ਅੱਗੇ ਇਹ ਕਰੋ

ਇਸ ਤੋਂ ਬਾਅਦ ਕਿਸ਼ਮਿਸ਼ ਨੂੰ ਕੁਝ ਸਕਿੰਟਾਂ ਲਈ ਫ੍ਰਾਈ ਕਰੋ। ਨਾਰੀਅਲ ਦੇ ਟੁਕੜਿਆਂ ਨੂੰ ਭੁੰਨ ਲਓ ਅਤੇ ਉਨ੍ਹਾਂ ਨੂੰ ਕਟੋਰੀ 'ਚ ਕੱਢ ਲਓ।

ਹੋਰ ਪੈਨ ਲਓ

ਪੈਨ 'ਚ ਥੋੜ੍ਹਾ ਹੋਰ ਘਿਓ ਪਾਓ, ਹਰੀ ਮਿਰਚ, ਕੜ੍ਹੀ ਪੱਤਾ ਪਾਓ ਤੇ ਕੁਝ ਸੈਕਿੰਡ ਲਈ ਭੁੰਨ ਲਓ ਤੇ ਕੁਝ ਦੇਰ ਬਾਅਦ ਮਖਾਣਾ ਪਾਓ ਤੇ ਕਰਿਸਪੀ ਹੋਣ ਤਕ ਫ੍ਰਾਈ ਕਰੋ। ਭੁੰਨਣ ਤੋਂ ਬਾਅਦ ਇਸ ਵਿਚ ਸਾਰੇ ਸੁੱਕੇ ਮੇਵੇ ਪਾ ਦਿਓ।

ਮਸਾਲੇ

ਇਸ 'ਚ ਲਾਲ ਮਿਰਚ, ਨਮਕ, ਕਾਲੀ ਮਿਰਚ ਅਤੇ ਭੁੰਨਿਆ ਹੋਇਆ ਜੀਰਾ ਪਾਓ ਤੇ ਸਭ ਕੁਝ ਮਿਕਸ ਕਰੋ। ਗੈਸ ਬੰਦ ਕਰ ਦਿਓ ਅਤੇ ਠੰਡਾ ਹੋਣ ਤੋਂ ਬਾਅਦ ਨਮਕੀਨ ਦਾ ਆਨੰਦ ਲਓ।

ਕੀ ਤੁਸੀਂ ਵੀ ਸੁੱਟਦੇ ਹੋ ਚੌਲਾਂ ਦਾ ਪਾਣੀ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ