ਆਖਰ ਕਿਉਂ ਮਕਰ ਸੰਕ੍ਰਾਂਤੀ 'ਤੇ ਇਸ਼ਨਾਨ ਤੇ ਦਾਨ ਹੁੰਦੈ ਫਲਦਾਇਕ
By Neha diwan
2024-01-11, 16:56 IST
punjabijagran.com
ਮਕਰ ਸੰਕ੍ਰਾਂਤੀ ਦਾ ਤਿਉਹਾਰ
ਮਕਰ ਸੰਕ੍ਰਾਂਤੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਵਾਨ ਸੂਰਜ ਧਨੁ ਰਾਸ਼ੀ ਵਿੱਚੋਂ ਨਿਕਲ ਕੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ।
ਸੂਰਜ ਦੇਵਤਾ
ਇਸ ਸਥਿਤੀ ਨੂੰ ਸੂਰਜ ਦੀ ਉੱਤਰਾਯਨ ਕਿਹਾ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਸੂਰਜ ਦੀ ਪੂਜਾ-ਅਰਚਨਾ ਕਰਨ ਨਾਲ ਸ਼ਰਧਾਲੂ ਹਰ ਤਰ੍ਹਾਂ ਦੇ ਦੁੱਖਾਂ ਤੋਂ ਛੁਟਕਾਰਾ ਪਾ ਕੇ ਸੂਰਜ ਦੇਵਤਾ ਦੀ ਕਿਰਪਾ ਪ੍ਰਾਪਤ ਕਰਦੇ ਹਨ।
ਮਕਰ ਸੰਕ੍ਰਾਂਤੀ ਇਸ਼ਨਾਨ ਦਾ ਮਹੱਤਵ
ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਇਸ ਦਿਨ ਗੰਗਾ ਜਾਂ ਕਿਸੇ ਹੋਰ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਦਾ ਹੈ ਤਾਂ ਉਸਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ।
ਸ਼ੁਭ ਫਲ ਮਿਲਦੈ
ਪਿਛਲੇ ਜਨਮਾਂ ਦੇ ਪਾਪ ਵੀ ਦੂਰ ਹੋ ਜਾਂਦੇ ਹਨ ਤੇ ਕਿਸੇ ਵੀ ਮਾੜੇ ਕਰਮਾਂ ਤੋਂ ਮੁਕਤੀ ਮਿਲਦੀ ਹੈ। ਮਾਨਤਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਵਾਲੇ ਨੂੰ ਕਈ ਯੱਗਾਂ ਦੇ ਬਰਾਬਰ ਫਲ ਮਿਲਦਾ ਹੈ।
ਮਕਰ ਸੰਕ੍ਰਾਂਤੀ 'ਤੇ ਇਸ਼ਨਾਨ
ਮਕਰ ਸੰਕ੍ਰਾਂਤੀ 'ਤੇ ਇਸ਼ਨਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਕੋਈ ਵਿਅਕਤੀ ਇਸ ਦਿਨ ਬ੍ਰਹਮਾ ਮੁਹੂਰਤ ਦੇ ਦੌਰਾਨ ਨਦੀ ਵਿੱਚ ਇਸ਼ਨਾਨ ਕਰਦਾ ਹੈ ਤਾਂ ਇਹ ਵਧੇਰੇ ਫਲਦਾਇਕ ਮੰਨਿਆ ਜਾਂਦਾ ਹੈ
ਦਾਨ ਆਤਮਿਕ ਸ਼ੁੱਧੀ
ਮਕਰ ਸੰਕ੍ਰਾਂਤੀ ਦੇ ਦੌਰਾਨ ਪਵਿੱਤਰ ਇਸ਼ਨਾਨ ਕਰਨ ਨਾਲ ਸਰੀਰ ਦੇ ਨਾਲ-ਨਾਲ ਆਤਮਾ ਵੀ ਸ਼ੁੱਧ ਹੁੰਦੀ ਹੈ ਅਤੇ ਮਨ ਵੀ ਸ਼ੁੱਧ ਰਹਿੰਦਾ ਹੈ। ਸ਼ੁਭ ਸਮਾਂ ਆਮ ਤੌਰ 'ਤੇ ਸੂਰਜ ਚੜ੍ਹਨ ਤੋਂ ਪਹਿਲਾਂ ਮੰਨਿਆ ਜਾਂਦਾ ਹੈ।
ਆਤਮਾ ਸ਼ੁੱਧ ਹੋਣਾ
ਲੋਕ ਗੰਗਾ, ਯਮੁਨਾ, ਗੋਦਾਵਰੀ, ਨਰਮਦਾ ਵਰਗੀਆਂ ਪਵਿੱਤਰ ਨਦੀਆਂ ਵਿੱਚ ਡੁਬਕੀ ਲਗਾਉਂਦੇ ਹਨ ਅਤੇ ਆਤਮਾ ਨੂੰ ਸ਼ੁੱਧ ਕਰਦੇ ਹਨ।
ਗੰਗਾ ਜਲ
ਜੇ ਤੁਸੀਂ ਨਦੀ ਵਿੱਚ ਇਸ਼ਨਾਨ ਕਰਨ ਦੇ ਯੋਗ ਨਹੀਂ ਹੋ ਤਾਂ ਘਰ ਵਿੱਚ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਜਲ ਦੀਆਂ ਕੁਝ ਬੂੰਦਾਂ ਮਿਲਾ ਕੇ ਇਸ ਪਾਣੀ ਨਾਲ ਇਸ਼ਨਾਨ ਕਰੋ।
ਇਸ ਦਿਨ ਗਲਤੀ ਨਾਲ ਵੀ ਨਾ ਕਰੋ ਚੌਲ ਦਾਨ, ਆ ਸਕਦੀ ਹੈ ਗਰੀਬੀ
Read More