ਸੋਮਵਾਰ ਸਵੇਰੇ ਮਨੋਰੰਜਨ ਜਗਤ ਤੋਂ ਇਕ ਹੋਰ ਬੁਰੀ ਖਬਰ ਸਾਹਮਣੇ ਆਈ ਹੈ। ਟੀਵੀ ਸੀਰੀਅਲ ਮਹਾਭਾਰਤ ਵਿੱਚ ਸ਼ਕੁਨੀ ਮਾਂ ਦਾ ਕਿਰਦਾਰ ਨਿਭਾਅ ਕੇ ਘਰ-ਘਰ ਵਿੱਚ ਨਾਮ ਬਣ ਚੁੱਕੇ ਅਦਾਕਾਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ ਹੈ
ਅਭਿਨੇਤਾ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਸ਼ੁੱਕਰਵਾਰ ਨੂੰ ਸਾਹਮਣੇ ਆਈ ਸੀ। ਗੁਫੀ ਪੇਂਟਲ ਦੇ ਭਤੀਜੇ ਹਿਤੇਨ ਨੇ ਵੀ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ।
ਅਦਾਕਾਰ ਦੇ ਦੇਹਾਂਤ ਦੀ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਭਤੀਜੇ ਹਿਤੇਨ ਨੇ ਵੀ ਕੀਤੀ ਹੈ। ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ- ਸ਼ਕੁਨੀ ਮਾਮਾ ਯਾਨੀ ਮਹਾਭਾਰਤ 'ਚ ਮਸ਼ਹੂਰ ਐਕਟਰ ਗੁਫੀ ਪੇਂਟਲ ਦਾ ਦੇਹਾਂਤ ਹੋ ਗਿਆ।
ਗੁਫੀ ਪੇਂਟਲ ਦੇ ਟੀਵੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਮਹਾਭਾਰਤ', 'ਸ਼੍ਰੀਮਤੀ ਕੌਸ਼ਿਕ ਕੀ ਪੰਚ ਬਹੂਏਂ', 'ਕਰਨ ਸੰਗਿਨੀ', 'ਜੈ ਕਨ੍ਹਈਆ ਲਾਲ ਕੀ' ਵਰਗੇ ਕਈ ਸੀਰੀਅਲਾਂ 'ਚ ਕੰਮ ਕੀਤਾ।
ਗੁਫੀ ਪੇਂਟਲ ਦਾ ਜਨਮ 4 ਅਕਤੂਬਰ 1944 ਨੂੰ ਤਰਨਤਾਰਨ, ਪੰਜਾਬ ਵਿਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਸਰਬਜੀਤ ਸਿੰਘ ਪੇਂਟਲ ਸੀ।
ਇੰਜੀਨੀਅਰਿੰਗ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ, ਪਰ ਬਚਪਨ ਤੋਂ ਹੀ ਕਲਾ ਦੇ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਗੁਫੀ ਪੇਂਟਲ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਐਕਟਿੰਗ ਦਾ ਕੋਰਸ ਕੀਤਾ।
ਬਤੌਰ ਅਭਿਨੇਤਾ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਵਾਲੇ ਗੁਫੀ ਪੇਂਟਲ ਨੇ ਅਦਾਕਾਰ ਦੇ ਨਾਲ-ਨਾਲ ਕਾਸਟਿੰਗ ਡਾਇਰੈਕਟਰ, ਮਾਡਲ, ਸਹਾਇਕ ਡਾਇਰੈਕਟਰ ਤੇ ਡਾਇਰੈਕਟਰ ਵਜੋਂ ਕੰਮ ਕੀਤਾ ਹੈ।
ਉਨ੍ਹਾਂ ਨੇ ਸਿਰਫ਼ ਪਰਦੇ 'ਤੇ 'ਸ਼ਕੁਨੀ ਮਾਮਾ' ਦਾ ਕਿਰਦਾਰ ਹੀ ਨਹੀਂ ਨਿਭਾਇਆ, ਸਗੋਂ ਇਕ ਨਿਊਜ਼ ਚੈਨਲ 'ਤੇ ਪੌਲਿਟੀਕਲ ਡਿਸਕਸ਼ਨ ਵਿਚ ਉਹ 'ਸ਼ਕੁਨੀ ਮਾਮਾ' ਬਣ ਕੇ ਸ਼ੋਅ ਕਰ ਚੁੱਕੇ ਹਨ।
ਗੁਫੀ ਪੇਂਟਲ ਨੇ ਇਕ ਮੀਡੀਆ ਪੋਰਟਲ ਨੂੰ ਦਿੱਤੇ ਇੰਟਰਵਿਊ 'ਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਦੱਸੀਆਂ ਸਨ। ਉਨ੍ਹਾਂ ਦੱਸਿਆ ਕਿ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਉਹ ਫੌਜ 'ਚ ਸੀ।