Magh Purnima 2023: ਜਾਣੋ ਕਦੋਂ ਹੈ ਮਾਘ ਪੂਰਨਿਮਾ? ਮਿਤੀ, ਸ਼ੁਭ ਸਮਾਂ ਤੇ ਮਹੱਤਵ


By Neha Diwan17, Jan 2023 10:45 AMpunjabijagran.com

ਮਾਘ ਮਹੀਨਾ

ਹਿੰਦੂ ਧਰਮ ਵਿੱਚ ਮਾਘ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਵਿੱਚ ਕਈ ਵੱਡੇ ਵਰਤ ਰੱਖਣ ਵਾਲੇ ਤਿਉਹਾਰ ਹੁੰਦੇ ਹਨ। ਇਸ ਨਾਲ ਮਾਘ ਦਾ ਮਹੀਨਾ ਪੂਰਨਮਾਸ਼ੀ ਦੇ ਨਾਲ ਖਤਮ ਹੁੰਦਾ ਹੈ।

ਮਾਘ ਪੂਰਨਿਮਾ

ਮਾਘ ਪੂਰਨਿਮਾ, ਮਾਘੀ ਪੂਰਨਿਮਾ ਵਰਗੇ ਨਾਵਾਂ ਨਾਲ ਜਾਣਿਆ ਜਾਂਦੈ ਮੰਨਿਆ ਜਾਂਦੈ ਕਿ ਮਾਘ ਪੂਰਨਿਮਾ ਦੇ ਦਿਨ ਗੰਗਾ 'ਚ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸ਼੍ਰੀ ਹਰੀ ਵਿਸ਼ਨੂੰ ਗੰਗਾਜਲ ਵਿੱਚ ਨਿਵਾਸ ਕਰਦੇ ਹਨ।

ਮਾਘ ਪੂਰਨਿਮਾ 2023 ਮਿਤੀ

ਪੰਚਾਂਗ ਅਨੁਸਾਰ ਮਾਘ ਮਹੀਨੇ ਦੀ ਪੂਰਨਮਾਸ਼ੀ 4 ਫਰਵਰੀ, 2023 ਨੂੰ ਰਾਤ 9:29 ਵਜੇ ਤੋਂ ਸ਼ੁਰੂ ਹੋਵੇਗੀ, ਜੋ ਕਿ 5 ਫਰਵਰੀ, 2023 ਨੂੰ ਰਾਤ 11:58 ਵਜੇ ਤਕ ਰਹੇਗੀ

ਮਾਘ ਪੂਰਨਿਮਾ 2023 ਦਾ ਮਹੱਤਵ

ਹਿੰਦੂ ਮਿਥਿਹਾਸ ਦੇ ਅਨੁਸਾਰ, ਇਸ ਦਿਨ ਭਗਵਾਨ ਵਿਸ਼ਨੂੰ ਗੰਗਾ ਨਦੀ ਵਿੱਚ ਨਿਵਾਸ ਕਰਦੇ ਹਨ ਅਤੇ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਸ਼ਰਧਾਲੂ ਗੰਗਾ ਨਦੀ ਦੇ ਪਵਿੱਤਰ ਜਲ ਨੂੰ ਛੂਹ ਕੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਹਨ।

ਮਾਘ ਪੂਰਨਿਮਾ ਦਾ ਵਰਤ

ਮਾਘ ਪੂਰਨਿਮਾ ਦਾ ਵਰਤ ਰੱਖਣ ਨਾਲ, ਸ਼ਰਧਾਲੂ ਆਪਣੇ ਪਾਪਾਂ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਪਵਿੱਤਰਤਾ ਤੇ ਮਨ ਦੀ ਸ਼ਾਂਤੀ ਵੀ ਪ੍ਰਾਪਤ ਕਰ ਸਕਦੇ ਹਨ।

ਮਾਘੀ ਪੂਰਨਿਮਾ ਨੂੰ ਹਿੰਦੂ ਧਰਮ ਵਿੱਚ ਖਾਸ ਮੰਨਿਆ ਜਾਂਦਾ ਹੈ

ਮਾਘ ਪੂਰਨਿਮਾ ਦੇ ਦਿਨ ਲੱਖਾਂ ਲੋਕ ਪ੍ਰਯਾਗ 'ਚ ਸਥਿਤ ਤ੍ਰਿਵੇਣੀ ਸੰਗਮ 'ਚ ਇਸ਼ਨਾਨ ਕਰਦੇ ਹਨ।

ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਮਿਲੇਗਾ ਲਾਭ