ਘਰ 'ਚ ਲਗਾਓ ਇਹ 4 ਪੌਦੇ, ਹਰ ਪਾਸੇ ਤੋਂ ਆਵੇਗਾ ਪੈਸਾ, ਮਿਲੇਗੀ ਤਰੱਕੀ
By Neha diwan
2023-05-29, 10:53 IST
punjabijagran.com
Lucky Plant
ਜੋਤਿਸ਼ ਤੇ ਵਾਸਤੂ ਸ਼ਾਸਤਰ ਵਿੱਚ ਰੁੱਖਾਂ ਅਤੇ ਪੌਦਿਆਂ ਦੀ ਬਹੁਤ ਮਹੱਤਤਾ ਹੈ। ਰੁੱਖ ਅਤੇ ਪੌਦੇ ਸਾਡੇ ਜੀਵਨ ਦੀਆਂ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਮਦਦਗਾਰ ਹੁੰਦੇ ਹਨ।
ਚਮਤਕਾਰੀ ਪੌਦੇ
ਹਵਾ ਨੂੰ ਸਾਫ਼ ਕਰਨ ਦੇ ਨਾਲ-ਨਾਲ ਇਹ ਰੁੱਖ ਅਤੇ ਪੌਦੇ ਧਨ, ਅਮੀਰੀ ਅਤੇ ਇੱਜ਼ਤ ਵਿਚ ਵੀ ਬਹੁਤ ਵਾਧਾ ਕਰਦੇ ਹਨ। ਇਨ੍ਹਾਂ ਰੁੱਖਾਂ ਅਤੇ ਪੌਦਿਆਂ ਨੂੰ ਬਹੁਤ ਚਮਤਕਾਰੀ ਮੰਨਿਆ ਗਿਆ ਹੈ।
ਵਾਸਤੂ ਸ਼ਾਸਤਰ ਦੇ ਮੁਤਾਬਕ
ਜੇ ਘਰ 'ਚ ਕੁਝ ਖਾਸ ਪੌਦੇ ਲਗਾਏ ਜਾਣ ਤਾਂ ਬਰਕਤ ਤੇ ਸ਼ੁਭ ਬਰਕਰਾਰ ਰਹਿੰਦੇ ਹਨ। ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਜੀਵਨ ਵਿੱਚ ਸ਼ੁਭ ਅਤੇ ਸਕਾਰਾਤਮਕਤਾ ਵੀ ਆਉਂਦੀ ਹੈ।
ਤੁਲਸੀ ਦਾ ਪੌਦਾ
ਘਰ ਦੇ ਉੱਤਰ-ਪੂਰਬ ਜਾਂ ਪੂਰਬ ਦਿਸ਼ਾ ਵਿੱਚ ਲਗਾਓ ਅਤੇ ਰੋਜ਼ਾਨਾ ਇਸ ਦੀ ਪੂਜਾ ਕਰੋ।ਇਸ ਦੇ ਨਾਲ ਹੀ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਤੁਲਸੀ ਦਾ ਸਬੰਧ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਨਾਲ ਮੰਨਿਆ ਜਾਂਦੈ
ਸਪਾਈਡਰ ਪਲਾਂਟ
ਸਪਾਈਡਰ ਪਲਾਂਟ ਲਗਾਉਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਪੌਦਾ ਧਨ ਨੂੰ ਆਕਰਸ਼ਿਤ ਕਰਨ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ। ਘਰ ਦੀ ਉੱਤਰ-ਪੂਰਬ ਜਾਂ ਉੱਤਰ-ਪੱਛਮ ਦਿਸ਼ਾ ਵਿੱਚ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ।
ਸ਼ਮੀ ਦਾ ਪੌਦਾ
ਇਸ ਰੁੱਖ ਨੂੰ ਘਰ 'ਚ ਲਗਾਉਣ ਨਾਲ ਸ਼ੁਭ ਪ੍ਰਾਪਤੀ ਹੁੰਦੀ ਹੈ। ਅਜਿਹਾ ਕਰਨ ਨਾਲ ਸ਼ਨੀ ਦੇ ਅਸ਼ੁਭ ਪ੍ਰਭਾਵਾਂ ਤੋਂ ਛੁਟਕਾਰਾ ਮਿਲਦਾ ਹੈ। । ਸ਼ਮੀ ਦਾ ਰੁੱਖ ਲਗਾਉਣ ਨਾਲ ਵੀ ਭਗਵਾਨ ਸ਼ਿਵ ਦਾ ਆਸ਼ੀਰਵਾਦ ਮਿਲਦਾ ਹੈ
ਅਪਰਾਜਿਤਾ ਪੌਦਾ
ਅਪਰਾਜਿਤਾ ਦੇ ਪੌਦੇ ਨੂੰ ਤੁਲਸੀ ਵਾਂਗ ਪਵਿੱਤਰ ਮੰਨਿਆ ਜਾਂਦਾ ਹੈ। ਇਸ ਪੌਦੇ ਦੀ ਵੇਲ ਦਾ ਲਾਭ ਲੈਣ ਲਈ ਇਸ ਨੂੰ ਘਰ ਦੇ ਪੂਰਬ, ਉੱਤਰ, ਉੱਤਰ-ਪੂਰਬ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ। ਇਸ ਵੇਲ ਨੂੰ ਦੇਵੀ ਲਕਸ਼ਮੀ ਨਾਲ ਸਬੰਧਤ ਮੰਨਿਆ ਜਾਂਦੈ
ਜਾਣੋ ਜੂਨ 'ਚ ਪੈਦਾ ਹੋਏ ਲੋਕਾਂ ਦਾ ਕਿਹੋ ਜਿਹਾ ਹੁੰਦੈ ਸੁਭਾਅ
Read More