ਵੈਲੇਨਟਾਈਨ ਡੇਅ ਤੇ ਪਿਆਰ ਦਾ ਇਜਹਾਰ ਕਰਨ ਲਈ ਜਾਓ ਇਨ੍ਹਾਂ ਸਭ ਤੋਂ ਵਧੀਆ ਥਾਵਾਂ 'ਤੇ


By Neha Diwan2023-01-29, 13:26 ISTpunjabijagran.com

Valentine's Day 2023

7 ਫਰਵਫਰਵਰੀ ਦਾ ਮਹੀਨਾ ਕਪਲਜ਼ ਲਈ ਬਹੁਤ ਖਾਸ ਹੁੰਦਾ ਹੈ। ਵੈਲੇਨਟਾਈਨ ਹਫ਼ਤਾ ਇਸ ਮਹੀਨੇ ਦੇ ਦੂਜੇ ਹਫ਼ਤੇ ਮਨਾਇਆ ਜਾਂਦਾ ਹੈ। ਵੈਲੇਨਟਾਈਨ ਵੀਕ ਰੀ ਤੋਂ 14 ਫਰਵਰੀ ਤੱਕ ਮਨਾਇਆ ਜਾਂਦਾ ਹੈ।

ਪਿਆਰ ਦਾ ਇਜ਼ਹਾਰ

ਇਸ ਹਫਤੇ ਲੋਕ ਤੋਹਫੇ, ਚਾਕਲੇਟ ਅਤੇ ਲਾਲ ਗੁਲਾਬ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਨੂੰ ਸ਼ਾਨਦਾਰ ਅਤੇ ਯਾਦਗਾਰੀ ਬਣਾਉਣ ਲਈ ਲੜਕੇ ਅਤੇ ਲੜਕੀਆਂ ਪਹਿਲਾਂ ਤੋਂ ਹੀ ਤਿਆਰੀ ਕਰਦੇ ਹਨ।

ਉਦੈਪੁਰ ਜਾਓ

ਜੇਕਰ ਤੁਸੀਂ ਦਿੱਲੀ ਦੇ ਨੇੜੇ ਕੁਝ ਰੋਮਾਂਟਿਕ ਸਥਾਨਾਂ ਦੀ ਤਲਾਸ਼ ਕਰ ਰਹੇ ਹੋ, ਤਾਂ ਉਦੈਪੁਰ ਤੁਹਾਡੇ ਪਿਆਰ ਦਾ ਇਜ਼ਹਾਰ ਕਰਨ ਲਈ ਸਹੀ ਮੰਜ਼ਿਲ ਹੈ। ਇਸ ਸ਼ਹਿਰ ਨੂੰ ਪੂਰਬ ਦਾ ਵੈਨਿਸ ਵੀ ਕਿਹਾ ਜਾਂਦਾ ਹੈ।

ਸ਼ਿਮਲਾ ਜਾਓ

ਵੈਲੇਨਟਾਈਨ ਡੇਅ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸ਼ਿਮਲਾ ਜਾ ਸਕਦੇ ਹੋ ਫਰਵਰੀ ਦੇ ਮਹੀਨੇ 'ਚ ਵੈਲੇਨਟਾਈਨ ਵੀਕ ਮਨਾਉਣ ਲਈ ਵੱਡੀ ਗਿਣਤੀ 'ਚ ਜੋੜੇ ਇਥੇ ਆਉਂਦੇ ਹਨ। ਤੁਸੀਂ ਸ਼ਿਮਲਾ ਨੂੰ ਵੀ ਚੁਣ ਸਕਦੇ ਹੋ।

ਗੋਆ ਜਾਓ

ਤੁਸੀਂ ਬੀਚ ਡੈਸਟੀਨੇਸ਼ਨ ਬਾਰੇ ਸੋਚ ਰਹੇ ਹੋ ਤਾਂ ਗੋਆ ਤੋਂ ਬਿਹਤਰ ਕੋਈ ਵੀ ਮੰਜ਼ਿਲ ਨਹੀਂ ਹੈ। ਇਸ ਤੋਂ ਇਲਾਵਾ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਵੈਲੇਨਟਾਈਨ ਵੀਕ 'ਤੇ ਵੱਡੀ ਗਿਣਤੀ 'ਚ ਜੋੜੇ ਗੋਆ ਆਉਂਦੇ ਹਨ।

ਜੈਸਲਮੇਰ ਜਾਓ

ਅੱਜਕਲ ਜੈਸਲਮੇਰ ਲਵ ਪੁਆਇੰਟ ਦੇ ਨਾਂ ਨਾਲ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਜੈਸਲਮੇਰ ਵਿੱਚ ਪਿਆਰ ਦਾ ਇਜ਼ਹਾਰ ਕਰਨ ਨਾਲ ਪਿਆਰ ਮਿਲਣਾ ਯਕੀਨੀ ਹੁੰਦਾ ਹੈ। ਜੋੜੇ ਇਸ ਲਈ ਜੈਸਲਮੇਰ ਜਾਣਾ ਪਸੰਦ ਕਰਦੇ ਹਨ।

ਆਗਰਾ ਜਾਓ

ਜਦੋਂ ਪਿਆਰ ਅਤੇ ਮੁਹੱਬਤ ਦੀ ਗੱਲ ਆਉਂਦੀ ਹੈ ਤਾਂ ਆਗਰਾ ਦਾ ਨਾਮ ਸਿਖਰ 'ਤੇ ਰਹਿੰਦਾ ਹੈ। ਆਗਰਾ ਦਾ ਤਾਜ ਮਹਿਲ ਪਿਆਰ ਦਾ ਪ੍ਰਤੀਕ ਹੈ। ਤੁਸੀਂ ਆਗਰਾ ਦੇ ਤਾਜ ਮਹਿਲ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।

ਸ਼ੁਰੂ ਹੋ ਰਿਹਾ ਹੈ ਵੈਲੇਨਟਾਈਨ ਵੀਕ, ਹੁਣੇ ਸ਼ੁਰੂ ਕਰ ਦਿਓ ਡਿਨਰ ਡੇਟ ਤੋਂ ਲੈ ਕੇ ਤੋਹਫ਼ੇ ਤਕ ਦੀ ਪਲਾਨਿੰਗ