ਗਰਮੀ ਦੇ ਕਾਰਨ ਹੋ ਗਈ ਹੈ ਦਸਤ ਦੀ ਸਮੱਸਿਆ ਤਾਂ ਪੀਓ ਇਹ ਇਕ ਚੀਜ਼
By Neha diwan
2024-05-13, 11:35 IST
punjabijagran.com
ਡਾਇਰੀਆ ਦੀ ਸਮੱਸਿਆ
ਆਮ ਤੌਰ 'ਤੇ ਡਾਇਰੀਆ ਦੀ ਸਮੱਸਿਆ ਖਾਣ-ਪੀਣ ਦੀਆਂ ਆਦਤਾਂ 'ਚ ਗੜਬੜੀ ਕਾਰਨ ਹੁੰਦੀ ਹੈ। ਪਰ ਜਦੋਂ ਗਰਮੀ ਬਹੁਤ ਜ਼ਿਆਦਾ ਵਧ ਜਾਂਦੀ ਹੈ ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਹੀਟਸਟ੍ਰੋਕ
ਹੀਟਸਟ੍ਰੋਕ ਕਾਰਨ ਦਸਤ ਹੋ ਸਕਦੇ ਹਨ। ਜੇ ਤੁਸੀਂ ਵੀ ਦਸਤ ਤੋਂ ਪਰੇਸ਼ਾਨ ਹੋ ਅਤੇ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ।
ਅਦਰਕ ਦਾ ਪਾਣੀ
ਇਕ ਗਲਾਸ ਪਾਣੀ, ਥੋੜ੍ਹਾ ਜਿਹਾ ਪੀਸਿਆ ਹੋਇਆ ਅਦਰਕ, ਅੱਧਾ ਚੱਮਚ ਚੀਨੀ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਨੂੰ ਛਾਣ ਕੇ ਪੀਣ ਨਾਲ ਲਾਭ ਮਹਿਸੂਸ ਕਰੋਗੇ।
ਸੌਂਫ ਦਾ ਪਾਣੀ
ਇਕ ਗਲਾਸ ਪਾਣੀ ਵਿਚ ਅੱਧਾ ਚੱਮਚ ਸੌਂਫ ਦੇ ਬੀਜ ਪਾ ਕੇ ਉਬਾਲ ਲਓ। ਇਸ ਪਾਣੀ ਨੂੰ ਛਾਣ ਕੇ ਪੀਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ ਅਤੇ ਦਸਤ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਦਹੀ ਅਤੇ ਚੌਲ
ਜਦੋਂ ਤੁਹਾਨੂੰ ਦਸਤ ਹੁੰਦੀ ਹੈ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕੀ ਖਾਣਾ ਹੈ। ਦਹੀਂ ਅਤੇ ਚੌਲ ਇਕੱਠੇ ਖਾ ਸਕਦੇ ਹਨ। ਤੁਸੀਂ ਇਸ 'ਚ ਥੋੜ੍ਹਾ ਜਿਹਾ ਘਿਓ ਵੀ ਮਿਲਾ ਸਕਦੇ ਹੋ।
ਦਾਲਚੀਨੀ
ਸੇਵਨ ਲਈ ਤੁਸੀਂ ਇੱਕ ਕੱਪ ਪਾਣੀ ਵਿੱਚ ਦਾਲਚੀਨੀ ਦਾ ਇੱਕ ਟੁਕੜਾ ਮਿਲਾ ਕੇ ਪੀ ਸਕਦੇ ਹੋ। ਇਸ ਚਾਹ ਨਾਲ ਪੇਟ ਨੂੰ ਆਰਾਮ ਮਿਲਦਾ ਹੈ ਅਤੇ ਦਸਤ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਮੇਥੀ ਦੇ ਬੀਜ
ਇੱਕ ਗਲਾਸ ਪਾਣੀ ਵਿੱਚ ਮੇਥੀ ਦੇ ਦਾਣੇ ਪਾ ਕੇ ਪਕਾਓ। ਇਸ ਪਾਣੀ ਨੂੰ ਕੋਸਾ ਹੋਣ ਤੇ ਪੀਓ। ਦਸਤ ਤੋਂ ਰਾਹਤ ਪ੍ਰਦਾਨ ਕਰਦਾ ਹੈ। ਪੇਟ 'ਚ ਗੈਸ ਬਣਨ 'ਤੇ ਵੀ ਮੇਥੀ ਦੇ ਦਾਣਿਆਂ ਦਾ ਪਾਣੀ ਪੀਤਾ ਜਾ ਸਕਦਾ ਹੈ।
ਹਰ ਰੋਜ਼ ਪੀਓ ਇੱਕ ਕੱਪ ਕੌਫੀ, ਇਨ੍ਹਾਂ ਬਿਮਾਰੀਆਂ ਦਾ ਖ਼ਤਰਾ ਹੋਵੇਗਾ ਘੱਟ
Read More