ਗਰਮੀ 'ਚ ਵਾਰ-ਵਾਰ ਹੋ ਰਹੇ ਹਨ ਲੂਜ਼ ਮੋਸ਼ਨ? ਜਾਣੋ ਕਾਰਨ
By Neha diwan
2025-06-22, 10:55 IST
punjabijagran.com
ਪੇਟ ਨਾਲ ਸਬੰਧਤ ਸਮੱਸਿਆਵਾਂ
ਗਰਮੀਆਂ ਦੇ ਮੌਸਮ ਵਿੱਚ ਪੇਟ ਨਾਲ ਸਬੰਧਤ ਸਮੱਸਿਆਵਾਂ ਅਕਸਰ ਲੋਕਾਂ ਨੂੰ ਪਰੇਸ਼ਾਨ ਕਰਦੀਆਂ ਹਨ। ਇਸ ਮੌਸਮ ਵਿੱਚ ਡੀਹਾਈਡਰੇਸ਼ਨ, ਹੀਟ ਸਟ੍ਰੋਕ, ਉਲਟੀਆਂ, ਚੱਕਰ ਆਉਣੇ ਅਤੇ ਲੂਜ਼ ਮੋਸ਼ਨ ਕਾਫ਼ੀ ਆਮ ਹਨ। ਸਿਹਤਮੰਦ ਰਹਿਣ ਲਈ ਪਾਚਨ ਕਿਰਿਆ ਠੀਕ ਹੋਣੀ ਚਾਹੀਦੀ ਹੈ।
ਲੂਜ਼ ਮੋਸ਼ਨ
ਜੇਕਰ ਤੁਹਾਨੂੰ ਵਾਰ-ਵਾਰ ਲੂਜ਼ ਮੋਸ਼ਨ ਹੋ ਰਹੇ ਹਨ, ਤਾਂ ਇਹ ਸਹੀ ਨਹੀਂ ਹੈ। ਇਸ ਕਾਰਨ ਸਰੀਰ ਵਿੱਚ ਪਾਣੀ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਘਾਟ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਇਸ ਵੱਲ ਤੁਰੰਤ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
ਲੂਜ਼ ਮੋਸ਼ਨ ਕਿਉਂ ਹੁੰਦੇ ਹਨ
ਗਰਮੀ ਵਿਚ ਲੂਜ਼ ਮੋਸ਼ਨ ਹੋਣ ਦਾ ਮੁੱਖ ਕਾਰਨ ਉਹ ਬੈਕਟੀਰੀਆ ਅਤੇ ਵਾਇਰਸ ਹਨ, ਜੋ ਖਾਣੇ ਦੇ ਰਾਹੀਂ ਸਾਡੇ ਸਰੀਰ ਵਿਚ ਦਾਖਲ ਹੁੰਦੇ ਹਨ। ਤੇਜ਼ ਤਾਪਮਾਨ ਵਿਚ ਇਹ ਤੇਜ਼ੀ ਨਾਲ ਵਧਦੇ ਹਨ ਅਤੇ ਪੇਟ ਵਿਚ ਆਸਾਨੀ ਨਾਲ ਸੰਕਰਮਣ ਪੈਦਾ ਕਰਦੇ ਹਨ, ਜਿਸ ਨਾਲ ਲੂਜ਼ ਮੋਸ਼ਨ ਹੋ ਜਾਂਦੇ ਹਨ।
ਗਰਮੀ ਵਿਚ ਦੂਸ਼ਿਤ ਪਾਣੀ ਪੀਣ ਨਾਲ ਵੀ ਬੈਕਟੀਰੀਆ ਸਰੀਰ ਵਿਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਲੂਜ਼ ਮੋਸ਼ਨ ਹੋ ਸਕਦੇ ਹਨ। ਬਾਸੀ, ਖੁੱਲ੍ਹਾ ਖਾਣਾ ਉੱਚ ਤਾਪਮਾਨ ਵਿੱਚ ਜਲਦੀ ਖਰਾਬ ਹੋ ਜਾਂਦਾ ਹੈ, ਜਿਸ ਨਾਲ ਪੇਟ ਵਿੱਚ ਬੈਕਟੀਰੀਆ ਦੀ ਲਾਗ ਹੁੰਦੀ ਹੈ।
ਫੂਡ ਪੋਇਜ਼ਨਿੰਗ
ਤੇਜ਼ ਗਰਮੀ ਵਿੱਚ ਸਰੀਰ ਦਾ ਇਲੈਕਟ੍ਰੋਲਾਈਟ ਸੰਤੁਲਨ ਪ੍ਰਭਾਵਿਤ ਹੁੰਦਾ ਹੈ ਅਤੇ ਇਸ ਕਾਰਨ ਪਾਚਨ ਕਮਜ਼ੋਰ ਹੋ ਜਾਂਦਾ ਹੈ ਤੇ ਲੂਜ਼ ਮੋਸ਼ਨ ਹੋ ਸਕਦੈ ਗਰਮੀ ਵਿਚ ਫੂਡ ਪੋਇਜ਼ਨਿੰਗ ਅਤੇ ਇਨਫੈਕਸ਼ਨ ਦੇ ਮਾਮਲੇ ਵਧ ਜਾਂਦੇ ਹਨ। ਇਸ ਸਮੇਂ ਹੈਵੀ ਖਾਣਾ ਪਚਾਉਣਾ ਕਾਫੀ ਮੁਸ਼ਕਲ ਹੁੰਦਾ ਹੈ।
ਹਾਈਡ੍ਰੇਸ਼ਨ ਦਾ ਧਿਆਨ ਰੱਖੋ
ਪਚਾਉਣ ਨੂੰ ਸਹੀ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ ਅਤੇ ਜੇਕਰ ਤੁਹਾਨੂੰ ਲੂਜ਼ ਮੋਸ਼ਨ ਹੋ ਰਹੇ ਹਨ, ਤਾਂ ਸਰੀਰ ਵਿਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਪਾਣੀ ਪੀਣਾ ਜਰੂਰੀ ਹੈ। ਦਿਨ ਭਰ ਵਿਚ ਨਿੰਬੂ ਪਾਣੀ, ਨਾਰੀਅਲ ਪਾਣੀ ਅਤੇ ਛਾਛ ਦਾ ਸੇਵਨ ਜਰੂਰ ਕਰੋ।
ਹਲਕਾ ਖਾਣਾ ਖਾਓ
ਗਰਮੀ ਦੇ ਮੌਸਮ ਵਿਚ ਹੈਵੀ ਖਾਣੇ ਤੋਂ ਬਚਣਾ ਠੀਕ ਰਹੇਗਾ। ਤੁਸੀਂ ਦਹੀਂ, ਖਿਚੜੀ ਅਤੇ ਦਾਲ ਵਰਗੀਆਂ ਚੀਜ਼ਾਂ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰੋ। ਬਾਹਰ ਦਾ ਖਾਣਾ ਖਾਣ ਤੋਂ ਬਚੋ। ਜੇਕਰ ਤੁਸੀਂ ਬਾਹਰ ਦਾ ਖਾਣਾ ਖਾ ਰਹੇ ਹੋ, ਤਾਂ ਕਿਸੇ ਸਾਫ-ਸੁਥਰੀ ਜਗ੍ਹਾ ਤੋਂ ਹੀ ਖਾਓ।
ਬੇਲ ਦਾ ਸ਼ਰਬਤ
ਧਨੀਆ ਦੇ ਬੀਜ ਅਤੇ ਸੌਂਫ ਨੂੰ ਰਾਤ ਭਰ ਭਿਓਂ ਕੇ ਸਵੇਰੇ ਉਸਦਾ ਪਾਣੀ ਪੀਣ ਨਾਲ ਪੇਟ ਨੂੰ ਠੰਢਕ ਮਿਲਦੀ ਹੈ ਅਤੇ ਲੂਜ਼ ਮੋਸ਼ਨ ਵਿਚ ਰਾਹਤ ਮਿਲਦੀ ਹੈ। ਬੇਲ ਦਾ ਸ਼ਰਬਤ, ਗਰਮੀਆਂ ਵਿਚ ਕਾਫੀ ਫਾਇਦੇਮੰਦ ਰਹਿੰਦਾ ਹੈ। ਇਹ ਗਟ ਹੈਲਥ ਨੂੰ ਸੁਧਾਰਦਾ ਹੈ ਅਤੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ।
ਕੀ ਤੁਸੀਂ ਵੀ ਪੀਂਦੇ ਹੋ ਸਟੀਲ ਦੇ ਗਿਲਾਸ 'ਚ ਕੋਲਡ ਡਰਿੰਕ ਤਾਂ ਜਾਣੋ ਨੁਕਸਾਨ
Read More