ਜਾਣੋ ਇਨ੍ਹਾਂ 5 ਦੇਸ਼ਾਂ ਬਾਰੇ ਜਿੱਥੇ ਸ਼ਰਾਬ ਵੇਚਣਾ ਤੇ ਪੀਣਾ ਹੈ ਅਪਰਾਧ
By Neha diwan
2023-08-29, 12:58 IST
punjabijagran.com
ਸ਼ਰਾਬ
ਦੁਨੀਆਂ ਭਰ ਵਿੱਚ ਸ਼ਰਾਬ ਪੀਣ ਅਤੇ ਵੇਚਣ ਦਾ ਕੰਮ ਕਈ ਲੋਕ ਕਰਦੇ ਹਨ। ਜ਼ਿਆਦਾਤਰ ਦੇਸ਼ਾਂ ਵਿਚ ਇਸ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਸ਼ਰਾਬ ਨਾਲ ਸਬੰਧਤ ਸਖ਼ਤ ਨਿਯਮ ਬਣਾਏ ਗਏ ਹਨ।
ਸੋਮਾਲੀਆ
ਸੋਮਾਲੀਆ 'ਚ ਦੇਸ਼ ਦੇ ਕੱਟੜ ਮੁਸਲਿਮ ਸੱਭਿਆਚਾਰ ਦੁਆਰਾ ਮਨਾਹੀ ਹੈ, ਪਰ ਦੇਸ਼ ਨੇ ਗੈਰ-ਮੁਸਲਮਾਨਾਂ ਤੇ ਆਉਣ ਵਾਲੇ ਵਿਦੇਸ਼ੀਆਂ ਨੂੰ ਸ਼ਰਾਬ ਪੀਣ ਦੀ ਇਜਾਜ਼ਤ ਹੈ, ਪਰ ਉਹਨਾਂ ਦੀ ਆਪਣੀ ਨਿੱਜੀ ਥਾਂ 'ਚ ਕਰਨਾ ਲਾਜ਼ਮੀ ਹੈ।
ਸਾਊਦੀ ਅਰਬ
ਸਾਊਦੀ ਅਰਬ 'ਚ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਸ ਦੇਸ਼ ਵਿੱਚ ਸ਼ਰਾਬ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਅਤੇ ਖਪਤ ਤਕ ਪੂਰੀ ਤਰ੍ਹਾਂ ਮਨਾਹੀ ਹੈ। ਸ਼ਰੀਆ ਕਾਨੂੰਨ ਅਨੁਸਾਰ ਮੁਸਲਮਾਨਾਂ ਲਈ ਸ਼ਰਾਬ ਦਾ ਸੇਵਨ ਵਰਜਿਤ ਹੈ।
ਲੀਬੀਆ
ਲੀਬੀਆ ਵਿੱਚ ਸ਼ਰਾਬ ਦੇ ਕਾਨੂੰਨ ਬਹੁਤ ਸਖ਼ਤ ਹਨ। ਇੱਥੇ ਸ਼ਰਾਬ ਦੀ ਵਿਕਰੀ ਅਤੇ ਸੇਵਨ ਦੀ ਸਖ਼ਤ ਮਨਾਹੀ ਹੈ। ਰੈਸਟੋਰੈਂਟਾਂ, ਨਾਈਟ-ਕਲੱਬਾਂ, ਹੋਟਲਾਂ ਤੇ ਬਾਰਾਂ, ਖਾਸ ਤੌਰ ''ਤੇ ਸ਼ਰਾਬ ਵੇਚਣ ਵਾਲੇ ਲੋਕਾਂ ਨੂੰ ਇਜਾਜ਼ਤ ਲੈਣੀ ਪੈਂਦੀ ਹੈ।
ਕੁਵੈਤ
ਕੁਵੈਤ ਵਿੱਚ ਵੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਇਆ ਗਿਆ ਹੈ। ਜੇਕਰ ਕੋਈ ਵਿਅਕਤੀ ਥੋੜੀ ਜਿਹੀ ਵੀ ਸ਼ਰਾਬ ਪੀ ਕੇ ਇਸ ਥਾਂ 'ਤੇ ਵਾਹਨ ਚਲਾਉਂਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ।
ਸੁਡਾਨ
ਸੁਡਾਨ ਵਿੱਚ, 1983 ਤੋਂ, ਵਾਈਨ ਸਮੇਤ ਅਲਕੋਹਲ ਵਾਲੇ ਪੀਣ ਵਾਲੇ ਪਦਾਰਥਾਂ ਦੇ ਉਤਪਾਦਨ ਅਤੇ ਖਪਤ 'ਤੇ ਪਾਬੰਦੀ ਹੈ। ਇੱਥੇ ਪਾਬੰਦੀ ਕਾਨੂੰਨ ਮੁੱਖ ਤੌਰ 'ਤੇ ਦੇਸ਼ ਦੇ ਮੁਸਲਮਾਨਾਂ 'ਤੇ ਲਾਗੂ ਹੁੰਦਾ ਹੈ
ਸਫੈਦ ਵਾਲ ਤੋੜਣ ਨਾਲ ਹੋ ਜਾਂਦੇ ਹਨ ਦੁੱਗਣੇ ? ਜਾਣੋ ਮਾਹਰਾਂ ਤੋਂ ਸੱਚ
Read More