ਜੇ ਭੋਜਨ ਦੇ ਨਾਲ ਅਚਾਰ ਮਿਲਾ ਲਿਆ ਜਾਵੇ ਤਾਂ ਭੋਜਨ ਦਾ ਸਵਾਦ ਵਧ ਜਾਂਦਾ ਹੈ। ਅੰਬ, ਗਾਜਰ, ਨਿੰਬੂ, ਆਂਵਲਾ ਆਦਿ ਕਈ ਫਲਾਂ ਅਤੇ ਸਬਜ਼ੀਆਂ ਤੋਂ ਵੀ ਅਚਾਰ ਬਣਾਇਆ ਜਾਂਦਾ ਹੈ।
ਅਚਾਰ ਬਣਾਉਣ ਵਿਚ ਵੱਡੀ ਮਾਤਰਾ ਵਿਚ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇਸ ਵਿਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਜ਼ਿਆਦਾ ਸੋਡੀਅਮ ਕਾਰਨ ਬਲੱਡ ਪ੍ਰੈਸ਼ਰ ਵਧਣ ਦੀ ਸਮੱਸਿਆ ਹੋ ਸਕਦੀ ਹੈ।
ਅਚਾਰ ਬਣਾਉਣ ਵਿਚ ਨਮਕ ਦੇ ਨਾਲ-ਨਾਲ ਤੇਲ ਦੀ ਵੀ ਵੱਡੀ ਮਾਤਰਾ ਵਿਚ ਵਰਤੋਂ ਕੀਤੀ ਜਾਂਦੀ ਹੈਜ਼ਿਆਦਾ ਤੇਲ ਦੇ ਕਾਰਨ ਕੋਲੈਸਟ੍ਰੋਲ ਵਧ ਸਕਦਾ ਹੈ।
ਅਚਾਰ 'ਚ ਨਮਕ ਜ਼ਿਆਦਾ ਹੋਣ ਕਾਰਨ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਭੋਜਨ ਵਿਚ ਬਹੁਤ ਜ਼ਿਆਦਾ ਸੋਡੀਅਮ ਗੁਰਦਿਆਂ 'ਤੇ ਜ਼ਿਆਦਾ ਦਬਾਅ ਪਾਉਂਦਾ ਹੈ, ਜਿਸ ਨਾਲ ਕਿਡਨੀ ਸੰਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
ਭੋਜਨ 'ਚ ਸੋਡੀਅਮ ਜ਼ਿਆਦਾ ਹੋਣ ਕਾਰਨ ਪੇਟ ਦਾ ਕੈਂਸਰ ਹੋਣ ਦੀ ਵੀ ਸੰਭਾਵਨਾ ਹੁੰਦੀ ਹੈ। ਇਸ ਕਾਰਨ ਪੇਟ ਵਿਚ ਅਲਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਬਾਅਦ ਵਿਚ ਕੈਂਸਰ ਦਾ ਰੂਪ ਲੈ ਸਕਦਾ ਹੈ।
ਅਚਾਰ ਬਣਾਉਣ ਲਈ ਜੋ ਵੀ ਫਲ ਜਾਂ ਸਬਜ਼ੀਆਂ ਦਾ ਅਚਾਰ ਬਣਾਇਆ ਜਾਂਦਾ ਹੈ, ਉਸ ਨੂੰ ਕਈ ਦਿਨਾਂ ਤੱਕ ਧੁੱਪ ਵਿੱਚ ਸੁਕਾ ਲਿਆ ਜਾਂਦਾ ਹੈ। ਧੁੱਪ ਵਿਚ ਸੁਕਾਉਣ ਨਾਲ ਉਸ ਫਲ ਜਾਂ ਸਬਜ਼ੀ ਦੇ ਸਾਰੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ।
ਬਹੁਤ ਜ਼ਿਆਦਾ ਅਚਾਰ ਖਾਣ ਨਾਲ ਸਰੀਰ ਵਿੱਚ ਇਲੈਕਟ੍ਰੋਲਾਈਟਸ ਦੇ ਸੰਤੁਲਨ ਵਿੱਚ ਵਿਗਾੜ ਪੈਦਾ ਹੋ ਸਕਦਾ ਹੈ। ਇਸਦੇ ਕਾਰਨ ਮਾਸਪੇਸ਼ੀਆਂ ਵਿੱਚ ਕੜਵੱਲ ਦੀ ਸਮੱਸਿਆ ਵੀ ਹੋ ਸਕਦੀ ਹੈ।
ਇਸ ਨੂੰ ਜੇ ਘੱਟ ਮਾਤਰਾ 'ਚ ਖਾਇਆ ਜਾਵੇ ਤਾਂ ਇਹ ਨੁਕਸਾਨ ਦਾਇਕ ਨਹੀਂ ਹੋਵੇਗਾ। ਇਹ ਸਲਾਹ ਆਮ ਜਾਣਕਾਰੀ ਤੋਂ ਲਈ ਗਈ ਹੈ।