ਆਈਵੀਐਫ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਅੱਜ ਬਹੁਤ ਸਾਰੀਆਂ ਔਰਤਾਂ ਦੇ ਗਰਭ ਅਵਸਥਾ ਦੇ ਸੁਪਨੇ ਨੂੰ ਪੂਰਾ ਕਰ ਰਹੀ ਹੈ,ਤੁਹਾਡੇ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਿਆਰ ਹੋਣਾ ਬਹੁਤ ਜ਼ਰੂਰੀ ਹੈ।
IVF ਦੀ ਤਿਆਰੀ ਕਰਦੇ ਸਮੇਂ ਸੰਤੁਲਿਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਇਸ ਵਿੱਚ ਤਾਜ਼ੇ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਪ੍ਰੋਟੀਨ ਸ਼ਾਮਲ ਹਨ।
ਸੰਤੁਲਿਤ ਵਜ਼ਨ ਬਣਾਈ ਰੱਖਣਾ ਪ੍ਰਜਣਨ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਜ਼ਿਆਦਾ ਭਾਰ ਜਾਂ ਘੱਟ ਭਾਰ ਦੋਵੇਂ ਹੀ IVF ਦੀ ਸਫਲਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
IVF ਪ੍ਰਕਿਰਿਆ ਤਣਾਅਪੂਰਨ ਹੋ ਸਕਦੀ ਹੈ। ਮੈਡੀਟੇਸ਼ਨ, ਯੋਗਾ ਤੇ ਡੂੰਘੇ ਸਾਹ ਲੈਣ ਦੀਆਂ ਤਕਨੀਕਾਂ ਨੂੰ ਅਪਣਾ ਕੇ ਤਣਾਅ ਘਟਾਉਣ ਦੀ ਕੋਸ਼ਿਸ਼ ਕਰੋ। ਤਣਾਅ ਸਰੀਰ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ।
ਨਿਯਮਤ ਕਸਰਤ ਸਰੀਰਕ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀ ਹੈ। ਹਲਕੀ ਕਸਰਤ ਜਿਵੇਂ ਸੈਰ, ਤੈਰਾਕੀ ਜਾਂ ਯੋਗਾ ਕਰਨਾ ਬਿਹਤਰ ਹੈ। ਥਕਾਵਟ ਵਾਲੀ ਕਸਰਤ ਤੋਂ ਬਚੋ।
ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। IVF ਦੀ ਤਿਆਰੀ ਕਰਦੇ ਸਮੇਂ ਇਨ੍ਹਾਂ ਤੋਂ ਪੂਰੀ ਤਰ੍ਹਾਂ ਬਚੋ।
ਚੰਗੀ ਅਤੇ ਪੂਰੀ ਨੀਂਦ ਲੈਣ ਨਾਲ ਸਰੀਰ ਨੂੰ ਤੰਦਰੁਸਤ ਰਹਿਣ ਵਿਚ ਮਦਦ ਮਿਲਦੀ ਹੈ। ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ।
ਆਪਣੇ ਡਾਕਟਰ ਦੁਆਰਾ ਦੱਸੀਆਂ ਸਾਰੀਆਂ ਦਵਾਈਆਂ ਸਮੇਂ ਸਿਰ ਅਤੇ ਨਿਯਮਿਤ ਰੂਪ ਨਾਲ ਲਓ। ਦਵਾਈਆਂ ਦੀ ਖੁਰਾਕ ਵਿੱਚ ਕਿਸੇ ਵੀ ਬਦਲਾਅ ਲਈ ਆਪਣੇ ਡਾਕਟਰ ਨਾਲ ਸਲਾਹ ਕਰੋ।