ਸਾਡੇ ਦੇਸ਼ ਵਿੱਚ ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਆਲੂ ਜ਼ਿਆਦਾਤਰ ਸਬਜ਼ੀਆਂ ਬਣਾਉਣ ਵਿੱਚ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ, ਲੋਕ ਆਲੂ ਦੇ ਪਰਾਠੇ ਜਾਂ ਆਲੂ ਦੇ ਸਨੈਕਸ ਵੀ ਪਸੰਦ ਕਰਦੇ ਹਨ।
ਆਲੂਆਂ ਵਿੱਚ ਸੋਲਾਨਾਈਨ ਅਤੇ ਚੈਕੋਨਾਈਨ ਨਾਮਕ ਦੋ ਕੁਦਰਤੀ ਰਸਾਇਣ ਪਾਏ ਜਾਂਦੇ ਹਨ। ਥੋੜ੍ਹੀ ਮਾਤਰਾ ਵਿੱਚ ਇਹ ਸਰੀਰ ਲਈ ਫਾਇਦੇਮੰਦ ਹੋ ਸਕਦੇ ਹਨ।
ਇਹ ਬੈਕਟੀਰੀਆ ਨਾਲ ਲੜਨ ਵਿੱਚ ਮਦਦ ਕਰ ਸਕਦਾ ਹੈ। ਪਰ ਜੇਕਰ ਇਨ੍ਹਾਂ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕੀਤਾ ਜਾਵੇ ਤਾਂ ਇਨ੍ਹਾਂ ਦਾ ਸੇਵਨ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦੈ।
ਆਲੂਆਂ ਦੇ ਪੁੰਗਰਦੇ ਹੀ ਉਨ੍ਹਾਂ ਵਿੱਚ ਸੋਲਾਨਾਈਨ ਅਤੇ ਚੈਕੋਨਾਈਨ ਦੀ ਮਾਤਰਾ ਵੱਧ ਜਾਂਦੀ ਹੈ। ਪੁੰਗਰੇ ਹੋਏ ਆਲੂਆਂ ਦਾ ਸੇਵਨ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਇਹ ਖਾਣ ਨਾਲ ਉਲਟੀਆਂ, ਦਸਤ ਜਾਂ ਪੇਟ ਦਰਦ ਹੋ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਇਹ ਘੱਟ ਬਲੱਡ ਪ੍ਰੈਸ਼ਰ, ਤੇਜ਼ ਧੜਕਣ, ਬੁਖਾਰ, ਸਿਰ ਦਰਦ ਜਾਂ ਚੱਕਰ ਆਉਣ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ। ਇਹ ਖਾਸ ਕਰਕੇ ਗਰਭਵਤੀ ਔਰਤਾਂ ਲਈ ਹੋਰ ਵੀ ਖ਼ਤਰਨਾਕ ਹੋ ਸਕਦਾ ਹੈ।
ਹਰੇ ਹਿੱਸੇ ਅਤੇ ਖਰਾਬ ਹੋਏ ਹਿੱਸਿਆਂ ਨੂੰ ਕੱਟ ਕੇ ਹਟਾ ਸਕਦੇ ਹੋ, ਪਰ ਫਿਰ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਰੀਕਾ 100% ਸੁਰੱਖਿਅਤ ਨਹੀਂ ਹੈ। ਜੇਕਰ ਆਲੂ ਪੁੰਗਰ ਗਿਆ ਹੈ ਜਾਂ ਹਰਾ ਹੋ ਗਿਆ ਹੈ, ਤਾਂ ਇਸਨੂੰ ਸੁੱਟ ਦੇਣਾ ਬਿਹਤਰ ਹੈ।
ਲੋੜ ਤੋਂ ਵੱਧ ਆਲੂ ਨਾ ਰੱਖੋ। ਸਿਰਫ਼ ਓਨਾ ਹੀ ਖਰੀਦੋ ਜਿੰਨਾ ਤੁਸੀਂ ਜਲਦੀ ਵਰਤੋਗੇ। ਆਲੂਆਂ ਨੂੰ ਸੁੱਕੀ, ਠੰਢੀ ਅਤੇ ਹਨੇਰੀ ਥਾਂ 'ਤੇ ਰੱਖੋ। ਖਰਾਬ ਜਾਂ ਗਿੱਲੇ ਆਲੂ ਕੱਢ ਦਿਓ।