ਮਕਰ ਸੰਕ੍ਰਾਂਤੀ ਵਾਲੇ ਦਿਨ ਕਿਉਂ ਉਡਾਉਂਦੇ ਹਨ ਪਤੰਗ ? ਜਾਣੋ
By Neha diwan
2024-01-11, 12:22 IST
punjabijagran.com
ਮਕਰ ਸੰਕ੍ਰਾਂਤੀ ਦਾ ਤਿਉਹਾਰ
ਮਕਰ ਸੰਕ੍ਰਾਂਤੀ ਦਾ ਤਿਉਹਾਰ ਭਾਰਤ ਦੇ ਲਗਪਗ ਸਾਰੇ ਹਿੱਸਿਆਂ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਇਹ ਤਿਉਹਾਰ ਭਾਰਤ ਵਿੱਚ 15 ਜਨਵਰੀ 2024 ਨੂੰ ਮਨਾਇਆ ਜਾਵੇਗਾ।
ਗੰਗਾ ਇਸ਼ਨਾਨ
ਇਸ ਪਵਿੱਤਰ ਦਿਹਾੜੇ ਦੇ ਸ਼ੁਭ ਮੌਕੇ 'ਤੇ ਸੂਰਜ ਦੀ ਪੂਜਾ ਕਰਨਾ ਅਤੇ ਗੰਗਾ ਵਿਚ ਇਸ਼ਨਾਨ ਕਰਨਾ ਵੀ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਪਤੰਗ ਉਡਾਉਣ ਪਿੱਛੇ ਧਾਰਮਿਕ ਮਹੱਤਤਾ
ਮਕਰ ਸੰਕ੍ਰਾਂਤੀ ਦੇ ਦਿਨ ਪਤੰਗ ਉਡਾਉਣ ਦੇ ਪਿੱਛੇ ਧਾਰਮਿਕ ਅਤੇ ਵਿਗਿਆਨਕ ਦੋਵੇਂ ਤਰ੍ਹਾਂ ਦਾ ਮਹੱਤਵ ਹੈ। ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਇਸ ਦੀ ਧਾਰਮਿਕ ਮਹੱਤਤਾ।
ਮਿਥਿਹਾਸ ਅਨੁਸਾਰ
ਜਦੋਂ ਭਗਵਾਨ ਰਾਮ ਨੇ ਪਤੰਗ ਉਡਾਈ ਤਾਂ ਉਹ ਪਤੰਗ ਇੰਦਰਲੋਕ ਵਿਚ ਚਲੀ ਗਈ। ਇਸ ਤੋਂ ਬਾਅਦ ਲਗਭਗ ਹਰ ਪਾਸੇ ਮਕਰ ਸੰਕ੍ਰਾਂਤੀ ਵਾਲੇ ਦਿਨ ਪਤੰਗ ਉਡਾਉਣ ਦਾ ਰਿਵਾਜ ਸ਼ੁਰੂ ਹੋ ਗਿਆ।
ਵਿਗਿਆਨਕ ਮਹੱਤਤਾ ਹੈ?
ਮਕਰ ਸੰਕ੍ਰਾਂਤੀ ਵਾਲੇ ਦਿਨ ਪਤੰਗ ਉਡਾਉਣ ਨਾਲ ਸੂਰਜ ਤੋਂ ਵੀ ਤਾਕਤ ਮਿਲਦੀ ਹੈ, ਕਿਉਂਕਿ ਸਰਦੀਆਂ ਵਿਚ ਧੁੱਪ ਵਿਚ ਬੈਠਣਾ ਜਾਂ ਖੇਡਣਾ ਸਹੀ ਮੰਨਿਆ ਜਾਂਦਾ ਹੈ।
ਕਸਰਤ ਮੰਨਿਆ ਜਾਂਦੈ
ਪਤੰਗ ਉਡਾਉਂਦੇ ਸਮੇਂ ਦਿਮਾਗ ਅਤੇ ਸਰੀਰ ਦੇ ਹੋਰ ਅੰਗਾਂ ਜਿਵੇਂ ਹੱਥਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਜਿਸ ਨਾਲ ਕਸਰਤ ਦਾ ਮੌਕਾ ਵੀ ਮਿਲਦਾ ਹੈ। ਜ਼ਿਆਦਾਤਰ ਨੌਜਵਾਨ ਪਤੰਗ ਉਡਾਉਂਦੇ ਹਨ।
ਪਤੰਗ ਉਡਾਉਣੀ ਆਜ਼ਾਦੀ ਦਾ ਪ੍ਰਤੀਕ ਹੈ
ਮਕਰ ਸੰਕ੍ਰਾਂਤੀ ਤੋਂ ਇਲਾਵਾ ਹੋਰ ਕਈ ਦਿਨਾਂ 'ਤੇ ਦੇਸ਼ ਦੇ ਲਗਭਗ ਹਰ ਹਿੱਸੇ 'ਚ ਪਤੰਗਬਾਜ਼ੀ ਦੇਖੀ ਜਾ ਸਕਦੀ ਹੈ। ਜੀ ਹਾਂ, ਖਾਸ ਕਰਕੇ ਆਜ਼ਾਦੀ ਦਿਹਾੜੇ 'ਤੇ ਲੋਕ ਪਤੰਗ ਉਡਾ ਕੇ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ।
ਜਾਣੋ ਵਾਸਤੂ ਸ਼ਾਸਤਰ 'ਚ ਧਨ ਪ੍ਰਾਪਤ ਕਰਨ ਦੇ ਤਰੀਕੇ
Read More