ਅਦਾਕਾਰ ਅਕਸ਼ੈ ਕੁਮਾਰ ਦਾ ਜਨਮ ਭਾਵੇਂ ਭਾਰਤ 'ਚ ਹੋਇਆ ਸੀ ਪਰ ਉਨ੍ਹਾਂ ਕੋਲ ਕੈਨੇਡਾ ਦੀ ਨਾਗਰਿਕਤਾ ਹੈ। ਜਿਨ੍ਹਾਂ ਕੋਲ ਵਿਦੇਸ਼ੀ ਨਾਗਰਿਕਤਾ ਹੈ, ਇਸ ਸੂਚੀ 'ਚ ਕਈ ਸਿਤਾਰੇ ਸ਼ਾਮਲ ਹਨ।
ਬਾਲੀਵੁੱਡ ਦੀਆਂ ਕਈ ਫਿਲਮਾਂ ਤੇ ਆਈਟਮ ਗੀਤਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਸੰਨੀ ਲਿਓਨ ਦਾ ਜਨਮ ਕੈਨੇਡਾ 'ਚ ਹੋਇਆ ਸੀ। ਕਈ ਸਾਲਾਂ ਤੋਂ ਸੰਨੀ ਆਪਣੇ ਪਰਿਵਾਰ ਨਾਲ ਭਾਰਤ 'ਚ ਰਹਿ ਰਹੀ ਹੈ।
ਹਾਲ ਹੀ 'ਚ ਮਾਂ ਬਣੀ ਅਦਾਕਾਰਾ ਆਲੀਆ ਭੱਟ ਦਾ ਜਨਮ ਲੰਡਨ 'ਚ ਹੋਇਆ ਹੈ। ਹਾਲਾਂਕਿ, ਜਨਮ ਤੋਂ ਤੁਰੰਤ ਬਾਅਦ ਅਦਾਕਾਰਾ ਆਪਣੇ ਮਾਤਾ-ਪਿਤਾ ਨਾਲ ਭਾਰਤ ਆ ਗਈ।
ਆਮਿਰ ਖਾਨ ਦੇ ਭਤੀਜੇ ਤੇ ਅਦਾਕਾਰ ਇਮਰਾਨ ਖਾਨ ਦਾ ਜਨਮ ਅਮਰੀਕਾ 'ਚ ਹੋਇਆ ਸੀ। ਸੂਤਰਾਂ ਮੁਤਾਬਕ ਇਮਰਾਨ ਆਪਣੇ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਭਾਰਤ ਪਰਤਿਆ।
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਦਾ ਜਨਮ ਭਾਰਤ 'ਚ ਨਹੀਂ ਸਗੋਂ ਡੈਨਮਾਰਕ ਦੇ ਕੋਪਨਹੇਗਨ 'ਚ ਹੋਇਆ ਸੀ, ਹਾਲਾਂਕਿ ਉਹ ਵਿਦੇਸ਼ੀ ਮੂਲ ਦੀ ਨਹੀਂ ਹੈ।