ਭਗਵਾਨ ਸ਼ਿਵ ਨੂੰ ਮਹਾਦੇਵ ਜੀ ਕਿਹਾ ਜਾਂਦਾ ਹੈ। ਸੋਮਵਾਰ ਦਾ ਦਿਨ ਭਗਵਾਨ ਭੋਲੇਨਾਥ ਜੀ ਦਾ ਹੁੰਦਾ ਹੈ। ਇਸ ਦਿਨ ਭਗਵਾਨ ਸ਼ਿਵ ਦੀ ਪੂਜਾ ਵਿਧੀ ਪੂਰਵਕ ਕੀਤੀ ਜਾਂਦੀ ਹੈ।
ਭਗਤ ਸ਼ਿਵ ਜੀ ਨੂੰ ਖੁਸ਼ ਕਰਨ ਲਈ ਵਰਤ ਦਾ ਪਾਲਨ ਕਰਦੇ ਹਨ। ਸ਼ਿਵ ਜੀ ਦੀ ਪੂਜਾ 'ਚ ਬਹੁਤ ਸਾਰੀਆਂ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ।
ਸ਼ਿਵ ਜੀ ਨੂੰ ਬੇਲਪੱਤਰ ਬਹੁਤ ਪਸੰਦ ਹੈ। ਬੇਲਪੱਤਰ ਸ਼ਿਵਜੀ ਦੀ ਪੂਜਾ 'ਚ ਜ਼ਰੂਰ ਸ਼ਾਮਲ ਕਰੋ। ਬੇਲਪੱਤਰ ਚੜ੍ਹਾਉਣ ਨਾਲ ਸ਼ਿਵਜੀ ਜੀ ਬਹੁਤ ਖੁਸ਼ ਹੁੰਦੇ ਹਨ।
ਭਗਵਾਨ ਦੀ ਪੂਜਾ ਕਰਨ ਸਮੇਂ ਬੇਲਪੱਤਰ ਚੜ੍ਹਾਉਣ ਨਾਲ ਨੈਗੀਟੀਵਿਟੀ ਦੂਰ ਹੁੰਦੀ ਹੈ।
ਸ਼ਿਵਲਿੰਗ ਤੇ ਬੇਲਪੱਤਰ ਚੜ੍ਹਾਉਣ ਨਾਲ ਸ਼ਿਵਜੀ ਖੁਸ਼ ਹੁੰਦੇ ਹਨ ਤੇ ਤੁਹਾਨੂੰ ਕੰਮ 'ਚ ਸਫਲਤਾ ਪ੍ਰਾਪਤ ਹੁੰਦੀ ਹੈ।
ਬੇਲਪੱਤਰ ਚੜ੍ਹਾਉਣ ਨਾਲ ਜੀਵਨ 'ਚ ਸੁੱਖ-ਸ਼ਾਤੀ ਤੇ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ
ਭਗਵਾਨ ਸ਼ਿਵ ਜੀ ਨੂੰ ਬੇਲਪੱਤਰ ਚੜ੍ਹਾਉਣ ਨਾਲ ਜੀਵਨ 'ਚ ਦਰਿਦਤਾ ਦੂਰ ਹੁੰਦੀ ਹੈ ਤੇ ਆਰਥਿਕ ਤੌਰ ਤੇ ਲਾਭ ਹੁੰਦਾ ਹੈ।