ਰਸ਼ਮਿਕਾ ਦਾ ਜਨਮ 5 ਅਪ੍ਰੈਲ, 1996 ਨੂੰ ਕਰਨਾਟਕਾ ਦੇ ਵਿਰਾਜਪੇਟ 'ਚ ਹੋਇਆ। ਰਸ਼ਮਿਕਾ ਦੇ ਪਿਤਾ ਬਿਜ਼ਨਸਮੈਨ ਤੇ ਮਾਂ ਹਾਊਸ ਵਾਈਫ ਹੈ।
ਰਸ਼ਮੀ ਨੇ MS ਰਾਮਈਆ ਕਾਲਜ ਬੈਂਗਲੁਰੂ ਤੋਂ ਅੰਗਰੇਜ਼ੀ ਸਾਹਿਤ, ਪੱਤਰਕਾਰੀ ਅਤੇ ਮਨੋਵਿਗਿਆਨ 'ਚ ਆਪਣੀ ਬੈਚਲਰ ਡਿਗਰੀ ਪੂਰੀ ਕੀਤੀ। ਜਿਸ ਦੌਰਾਨ ਰਸ਼ਮਿਕਾ ਕਈ ਮਾਡਲਿੰਗ ਅਸਾਈਨਮੈਂਟਾਂ ਤੇ ਛੋਟੇ ਇਸ਼ਤਿਹਾਰਾਂ 'ਚ ਹਿੱਸਾ ਲੈਂਦੀ ਸੀ।
ਕਲੀਨ ਐਂਡ ਕਲੀਅਰ ਟਾਈਮਜ਼ ਫਰੈੱਸ਼ ਫੇਸ ਪ੍ਰਤੀਯੋਗਿਤਾ 'ਚ ਰਸ਼ਮਿਕਾ ਦੀਆਂ ਤਸਵੀਰਾਂ ਉਸ ਸਮੇਂ ਦੀ ਕੰਨੜ ਫਿਲਮ 'ਕਿਰਿਕ ਪਾਰਟੀ' ਦੇ ਨਿਰਮਾਤਾ ਰਿਸ਼ਭ ਸੇਠੀ ਨੇ ਦੇਖੀਆਂ। ਉਨ੍ਹਾਂ ਨੇ ਰਸ਼ਮਿਕਾ ਨੂੰ ਇਸ ਫਿਲਮ ਲਈ ਸਾਈਨ ਕਰ ਲਿਆ ਗਿਆ।
ਰਸ਼ਮਿਕਾ ਨੇ 2017 'ਚ ਆਈ ਆਪਣੀ ਪਹਿਲੀ ਫਿਲਮ 'ਕ੍ਰਿਕ ਪਾਰਟੀ' ਦੇ ਕੋ-ਸਟਾਰ ਰਕਸ਼ਿਤ ਸ਼ੈੱਟੀ ਨਾਲ ਮੰਗਣੀ ਕਰ ਲਈ। ਪਰ ਫਿਰ ਕੁਝ ਸਮੇਂ ਬਾਅਦ ਹੀ ਦੋਵਾਂ ਨੇ ਆਪਣੇ ਰਿਸ਼ਤੇ ਵੱਲ ਧਿਆਨ ਨਾ ਦੇ ਕੇ ਕਰੀਅਰ 'ਤੇ ਧਿਆਨ ਦੇਣ ਦਾ ਫੈਸਲਾ ਕੀਤਾ।
ਰਸ਼ਮਿਕਾ ਦੇ ਸੱਜੇ ਹੱਥ 'ਤੇ ‘irreplaceable’ਲਿਖਿਆ ਇਕ ਪਰਮਾਨੈਂਟ ਟੈਟੂ ਹੈ। ਟੈਟੂ ਦਾ ਅਸਲ ਮਤਲਬ ਕੀ ਹੈ, ਇਹ ਕੋਈ ਨਹੀਂ ਜਾਣਦਾ ਪਰ ਸ਼ਾਇਦ ਰਸ਼ਮਿਕਾ ਕਹਿਣਾ ਚਾਹੁੰਦੀ ਹੈ, ਉਨ੍ਹਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦ
ਰਸ਼ਮਿਕਾ ਇਕ ਫਿਲਮ ਕਰਨ ਲਈ 7 ਕਰੋੜ ਚਾਰਜ ਕਰਦੀ ਹੈ ਤੇ ਬ੍ਰਾਂਡ ਐਂਡੋਸਰਮੈਂਟ ਲਈ 3 ਕਰੋੜ। ਰਸ਼ਮਿਕਾ ਦੀ ਨੈੱਟ-ਵਰਥ 42 ਕਰੋੜ ਹੈ।
ਜਿਸ ਘਰ 'ਚ ਰਸ਼ਮਿਕਾ ਰਹਿੰਦੀ ਹੈ ਉਸ ਘਰ ਦੀ ਕੀਮਤ 22 ਕਰੋੜ ਰੁਪਏ ਹੈ। ਉਸ ਕੋਲ 34 ਲੱਖ ਦੀ Audi Q3, 20 ਲੱਖ ਦੀ Hyundai Creta ਤੇ 22 ਲੱਖ ਦੀ Toyota innovation ਵੀ ਹੈ।