ਕਈ ਸਾਊਥ ਭਾਰਤੀ ਅਭਿਨੇਤਰੀਆਂ ਹਨ ਜਿਨ੍ਹਾਂ ਦੀ ਜਾਇਦਾਦ ਕਈ ਅਦਾਕਾਰਾਂ ਤੋਂ ਵੱਧ ਹੈ। ਪਰ ਇੰਡਸਟਰੀ 'ਚ ਕੁਝ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਖੁਦ ਨੂੰ ਹੀਰੋ ਸਾਬਤ ਕੀਤਾ ਹੈ।
ਜੇਕਰ ਸਾਊਥ ਦੀ ਲੇਡੀ ਸੁਪਰਸਟਾਰ ਦੀ ਗੱਲ ਕਰੀਏ ਤਾਂ ਤੇਲਗੂ, ਤਾਮਿਲ, ਮਲਿਆਲਮ, ਕੰਨੜ ਇੰਡਸਟਰੀ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੇ ਪੁਰਸ਼ ਸਾਥੀਆਂ ਤੋਂ ਵੀ ਵੱਡਾ ਨਾਂ ਕਮਾਇਆ ਹੈ।
Nayanthara ਦੀ ਸੰਪਤੀ ਨੂੰ ਲੈ ਕੇ ਕਈ ਖਬਰਾਂ ਹਨ। ਮੰਨਣਾ ਹੈ ਕਿ ਉਸ ਦੀ ਕੁੱਲ ਜਾਇਦਾਦ 165 ਕਰੋੜ ਦੇ ਕਰੀਬ ਹੈ ਅਤੇ ਕੁਝ ਦਾ ਮੰਨਣਾ ਹੈ ਕਿ ਇਹ 180 ਕਰੋੜ ਨੂੰ ਪਾਰ ਕਰ ਗਈ ਹੈ।
ਤਮੰਨਾ 17 ਸਾਲਾਂ ਤੋਂ ਇੰਡਸਟਰੀ 'ਚ ਐਕਟਿਵ ਹੈ। ਤਮੰਨਾ ਦੀ ਸਾਲਾਨਾ ਆਮਦਨ 12 ਕਰੋੜ ਰੁਪਏ ਹੈ। ਉਹ ਆਪਣੀ ਫਿਲਮ ਲਈ 4-5 ਕਰੋੜ ਅਤੇ ਇਕ ਆਈਟਮ ਗੀਤ ਲਈ 60 ਲੱਖ ਰੁਪਏ ਲੈਂਦੀ ਹੈ।
ਅਨੁਸ਼ਕਾ ਆਪਣੀਆਂ ਫਿਲਮਾਂ ਲਈ 4-5 ਕਰੋੜ ਰੁਪਏ ਚਾਰਜ ਕਰਦੀ ਹੈ। ਉਸ ਦੀ ਫੀਸ ਫਿਲਮ ਦੀ ਸਕ੍ਰਿਪਟ 'ਤੇ ਨਿਰਭਰ ਕਰਦੀ ਹੈ। ਅਨੁਸ਼ਕਾ ਵੀ ਆਪਣੇ ਬ੍ਰਾਂਡ ਐਂਡੋਰਸਮੈਂਟ ਤੋਂ 11-12 ਕਰੋੜ ਸਾਲਾਨਾ ਕਮਾ ਲੈਂਦੀ ਹੈ।
ਸਮੰਥਾ ਰੂਥ ਪ੍ਰਭੂ ਦੀ ਕੁੱਲ ਜਾਇਦਾਦ 89 ਕਰੋੜ ਹੈ। ਸਮੰਥਾ ਦੇ ਹੈਦਰਾਬਾਦ ਤੇ ਮੁੰਬਈ ਵਿੱਚ ਵੀ ਦੋ ਘਰ ਹਨ। ਮੁੰਬਈ 'ਚ ਇਸ ਘਰ ਦੀ ਕੀਮਤ 15 ਕਰੋੜ ਰੁਪਏ ਹੈ ਸਮੰਥਾ ਇੱਕ ਫਿਲਮ ਲਈ 3 ਤੋਂ 5 ਕਰੋੜ ਰੁਪਏ ਲੈਂਦੀ ਹੈ
ਕੁੱਲ ਜਾਇਦਾਦ 60 ਕਰੋੜ ਦੇ ਕਰੀਬ ਹੈ। ਫਿਲਮਾਂ ਲਈ 3 ਕਰੋੜ ਰੁਪਏ ਚਾਰਜ ਕਰਦੀ ਹੈ। ਬਾਲੀਵੁੱਡ ਦੇ ਕਈ ਪ੍ਰੋਜੈਕਟਸ ਵਿੱਚ ਵੀ ਕੰਮ ਕੀਤਾ ਹੈ। ਪੂਜਾ ਸਿਰਫ ਫਿਲਮਾਂ ਤੋਂ ਹੀ ਨਹੀਂ ਸਗੋਂ ਕਈ ਬ੍ਰਾਂਡ ਐਂਡੋਰਸਮੈਂਟਸ ਤੋਂ ਵੀ ਕਮਾਈ ਕਰਦੀ ਹੈ।