ਕੀ ਹੈ ਇਹ ਸਰਵਾਈਕਲ ਕੈਂਸਰ ਜਿਸ ਨੇ ਲੈ ਲਈ ਪੂਨਮ ਪਾਂਡੇ ਦੀ ਜਾਨ...
By Neha diwan
2024-02-02, 16:21 IST
punjabijagran.com
ਪੂਨਮ ਪਾਂਡੇ
ਅਦਾਕਾਰਾ ਪੂਨਮ ਪਾਂਡੇ ਦਾ 32 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਪੂਨਮ ਸਰਵਾਈਕਲ ਕੈਂਸਰ ਨਾਲ ਜੂਝ ਰਹੀ ਸੀ ਅਤੇ ਇਸ ਕਾਰਨ ਉਸ ਦੀ ਮੌਤ ਹੋ ਗਈ।
ਕੀ ਹੈ ਸਰਵਾਈਕਲ ਕੈਂਸਰ ?
ਸਰਵਾਈਕਲ ਕੈਂਸਰ ਔਰਤਾਂ ਵਿੱਚ ਇੱਕ ਗੰਭੀਰ ਕਿਸਮ ਦਾ ਕੈਂਸਰ ਹੈ, ਜੋ ਸਰਵਾਈਕਲ ਤੋਂ ਸ਼ੁਰੂ ਹੁੰਦਾ ਹੈ ਅਤੇ ਜਿਗਰ, ਬਲੈਡਰ, ਯੋਨੀ, ਫੇਫੜਿਆਂ ਅਤੇ ਗੁਰਦਿਆਂ ਤੱਕ ਫੈਲਦਾ ਹੈ।
ਕਿੰਨੇ ਫੀਸਦ ਹੋਈਆਂ ਮੌਤਾਂ
ਦੁਨੀਆ ਭਰ 'ਚ ਔਰਤਾਂ 'ਚ ਦੂਜਾ ਸਭ ਤੋਂ ਆਮ ਕੈਂਸਰ ਹੈ। ਇਹਹਿਊਮਨ ਪੈਪੀਲੋਮਾ ਵਾਇਰਸ (HPV) ਦੀ ਲਾਗ ਕਾਰਨ ਹੁੰਦਾ ਹੈ। ਭਾਰਤ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਸਰਵਾਈਕਲ ਦੇ 25 ਫੀਸਦੀ ਕੇਸ ਅਤੇ ਮੌਤਾਂ ਹੁੰਦੀਆਂ ਹਨ।
ਸਰਵਾਈਕਲ ਕੈਂਸਰ ਦੇ ਲੱਛਣ
ਕੈਂਸਰ ਸ਼ੁਰੂ ਹੁੰਦਾ ਹੈ ਤਾਂ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਹਨ। ਹਾਲਾਂਕਿ, ਜਿਵੇਂ ਕਿ ਇਹ ਅੱਗੇ ਵਧਦਾ ਹੈ, ਸਰਵਾਈਕਲ ਕੈਂਸਰ ਦੇ ਲੱਛਣ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ।
ਇਨ੍ਹਾਂ ਲੱਛਣਾ ਤੋਂ ਕਰੋ ਪਛਾਣ
ਮੀਨੋਪੌਜ਼ ਤੋਂ ਬਾਅਦ ਖੂਨ ਨਿਕਲਣਾ, ਬਹੁਤ ਥਕਾਵਟ ਹੌਣਾ ,ਹੇਠਲੇ ਪੇਟ ਵਿੱਚ ਦਰਦ ਜਾਂ ਸੋਜ, ਸੰਭੋਗ ਦੌਰਾਨ ਦਰਦ, ਜਿਨਸੀ ਸੰਬੰਧ ਦੇ ਬਾਅਦ ਖੂਨ ਨਿਕਲਣਾ ,ਮਾਹਵਾਰੀ'ਚ ਜ਼ਿਆਦਾ ਖੂਨ, ਵ੍ਹਾਈਟ ਡਿਸਚਾਰਜ
ਜੋਖਮ ਦੇ ਕਾਰਕ
ਸਿਗਰਟਨੋਸ਼ੀ, ਕੁਪੋਸ਼ਣ ,ਖ਼ਾਨਦਾਨੀ ,ਅਸੁਰੱਖਿਅਤ ਸੈਕਸ ,ਕਈ ਜਿਨਸੀ ਸਾਥੀ ,ਨਿੱਜੀ ਸਫਾਈ ਦੀ ਘਾਟ
ਕਿਵੇਂ ਰੋਕਿਆ ਜਾਵੇ
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਟੀਕਾ ਲਗਵਾਉਣਾ। ਇਸ ਕੈਂਸਰ ਤੋਂ ਬਚਣ ਲਈ ਇਨਫੈਕਸ਼ਨ ਪੈਦਾ ਕਰਨ ਵਾਲੇ ਵਾਇਰਸ, ਐਚ.ਪੀ.ਵੀ. ਦੇ ਵਿਰੁੱਧ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ।
ਟਮਾਟਰ ਦਾ ਜੂਸ ਪੀਣ ਦੇ ਫਾਇਦੇ
Read More