ਇਹ ਹੈ ਦੁਨੀਆ ਦੀ ਸਭ ਤੋਂ ਖਤਰਨਾਕ ਕੀੜੀ, ਇਸ ਦੇ ਕੱਟਣ ਨਾਲ ਹੋਈ ਕਈ ਲੋਕਾਂ ਦੀ ਮੌਤ


By Neha diwan2023-09-01, 11:46 ISTpunjabijagran.com

ਅਨੋਖੇ ਜਾਨਵਰ

ਤੁਸੀਂ ਕਈ ਅਨੋਖੇ ਜਾਨਵਰਾਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਖਤਰਨਾਕ ਕੀੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

Myrmecia piriformis

ਇਸ ਕੀੜੀ ਦਾ ਵਿਗਿਆਨਕ ਨਾਮ Myrmecia piriformis ਹੈ ਤੇ ਆਮ ਭਾਸ਼ਾ ਵਿੱਚ ਇਸਨੂੰ 'ਬੁਲਡੋਗ ਕੀੜੀ' ਕਿਹਾ ਜਾਂਦਾ ਹੈ। ਇਹ ਜਿਆਦਾਤਰ ਆਸਟ੍ਰੇਲੀਆ ਦੇ ਤੱਟੀ ਖੇਤਰ ਵਿੱਚ ਪਾਈ ਜਾਂਦੀ ਹੈ।

ਕੱਟਣ ਨਾਲ 15 ਮਿੰਟਾਂ 'ਚ ਮੌਤ

1936 ਤੋਂ ਹੁਣ ਤਕ ਇਸ ਕੀੜੀ ਦੇ ਕੱਟਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੀੜੀ 20 ਮਿਲੀਮੀਟਰ ਲੰਬੀ ਹੈ ਤੇ ਹਮਲਾ ਕਰਨ ਲਈ ਆਪਣੇ ਡੰਗ ਤੇ ਜਬਾੜੇ ਦੀ ਵਰਤੋਂ ਕਰਦੀ ਹੈ।

ਬੁਲਡੋਗ ਕੀੜੀ

ਇਸ ਕੀੜੀ ਤੋਂ ਆਖਰੀ ਮੌਤ 1988 ਵਿੱਚ ਹੋਈ ਸੀ। ਇਸ ਕੀੜੀ ਨੂੰ ਇਸ ਦੇ ਭਿਆਨਕ ਹਮਲੇ ਕਾਰਨ 'ਬੁਲਡੋਗ ਕੀੜੀ' ਕਿਹਾ ਜਾਂਦਾ ਹੈ। ਇਹ ਬਹੁਤ ਹਮਲਾਵਰ ਹੈ ਤੇ ਤੇਜ਼ੀ ਨਾਲ ਹਮਲਾ ਕਰਦੀ ਹੈ।

ਬੁੱਲਡੌਗ ਕੀੜੀ ਦੀ ਖੋਜ ਕਦੋਂ ਹੋਈ?

ਕੀੜੀ ਦੇ ਆਕਾਰ ਦੀ ਗੱਲ ਕਰੀਏ ਤਾਂ ਇਸ ਦੇ ਸਰੀਰ ਦੀ ਲੰਬਾਈ 20 ਮਿਲੀਮੀਟਰ ਅਤੇ ਭਾਰ 0.015 ਗ੍ਰਾਮ ਹੈ। ਇਸ ਦੀ ਉਮਰ ਸਿਰਫ਼ 21 ਦਿਨ ਹੁੰਦੀ ਹੈ। ਇਹ ਖਤਰਨਾਕ ਕੀੜੀਆਂ 1793 ਵਿੱਚ ਲੱਭੀਆਂ ਗਈਆਂ ਸਨ।

ਬੁਲਡੌਗ ਕੀੜੀਆਂ ਕਿੱਥੇ ਰਹਿੰਦੀਆਂ ਹਨ?

ਇਹਨਾਂ ਦੇ ਆਲ੍ਹਣੇ ਜ਼ਿਆਦਾਤਰ ਮਿੱਟੀ ਵਿੱਚ ਪਾਏ ਜਾਂਦੇ ਹਨ, ਪਰ ਇਹ ਸੜੀ ਹੋਈ ਲੱਕੜ ਤੇ ਚੱਟਾਨਾਂ ਦੇ ਹੇਠਾਂ ਵੀ ਮਿਲ ਸਕਦੀਆਂ ਹਨ। ਇਹੀਂ ਇੱਕ ਪ੍ਰਜਾਤੀ ਜ਼ਮੀਨ ਵਿੱਚ ਘਰ ਨਹੀਂ ਬਣਾਉਂਦੀ।

5 ਮਿੰਟ ਤੋਂ ਵੀ ਘੱਟ ਸਮੇਂ 'ਚ ਬਣਾਏ ਜਾ ਸਕਦੇ ਹਨ ਇਹ ਆਸਾਨ ਮਹਿੰਦੀ ਡਿਜ਼ਾਈਨ