ਜਾਣੋ IPL ਦੇ ਇਤਿਹਾਸ ਦੇ ਹੁਣ ਤਕ ਦੇ ਸਭ ਤੋਂ ਮਹਿੰਗੇ 6 ਖਿਡਾਰੀਆਂ ਬਾਰੇ


By Tejinder Thind2022-12-24, 12:14 ISTpunjabijagran.com

ਸੈਮ ਕਰਨ (18.50 ਕਰੋੜ ਰੁਪਏ)

ਇੰਗਲੈਂਡ ਦੇ ਧਾਕੜ ਆਲਰਾਉਂਡਰ ਸੈਮਕਰਨ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਦੋ ਕਰੋੜ ਰੁਪਏ ਦੀ ਬੋਸ ਪ੍ਰਾਈਜ਼ ਵਾਲੇ ਇਸ ਖਿਡਾਰੀ ਨੂੰ ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿਚ ਖਰੀਦਿਆ ਹੈ।

ਕ੍ਰਿਸ ਮੌਰਿਸ (16.25 ਰੁਪਏ)

ਸੈਮ ਕਰਨ ਤੋਂ ਪਹਿਲਾਂ ਆਈਪੀਐਲ ਦੇ ਸਭ ਤੋਂ ਮਹਿੰਗੇ ਖਿਡਾਰੀ ਦਾ ਖਿਤਾਬ ਸਾਊਥ ਅਫਰੀਕਾ ਦੇ ਕ੍ਰਿਸ ਮੌਰਿਸ ਕੋਲ ਸੀ। 2021 ਦੀ ਨਿਲਾਮੀ ਵਿਚ ਰਾਜਸਥਾਨ ਰਾਇਲਜ਼ ਨੇ ਉਨ੍ਹਾਂ ਨੂੰ16.25 ਕਰੋੜ ਰੁਪਏ ਵਿਚ ਖਰੀਦ ਕੇ ਆਪਣੀ ਟੀਮ ਵਿਚ ਸ਼ਾਮਲ ਕੀਤਾ ਸੀ।

ਯੁਵਰਾਜ ਸਿੰਘ (16 ਕਰੋੜ ਰੁਪਏ)

ਇੰਡੀਅਨ ਪ੍ਰੀਮਿਅਰ ਲੀਗ ਵਿਹ ਤੀਜੇ ਸਭ ਤੋਂ ਮਹਿੰਗੇ ਖਿਡਾਰੀ ਦਾ ਰਿਕਾਰਡ ਯੁਵਰਾਜ ਸਿੰਘ ਦੇ ਨਾਂ ਹਨ। ਇਸ ਕਮਾਲ ਦੇ ਆਲਰਾਉਂਡਰ ਨੂੰ ਸਾਲ 2015 ਵਿਚ 16 ਕਰੋੜ ਰੁਪਏ ਵਿਚ ਖਰੀਦਿਆ ਸੀ।

ਪੈਟ ਕਮਿੰਸ (15.5 ਕਰੋੜ ਰੁਪਏ)

ਆਸਟ੍ਰੇਲੀਆ ਦੇ ਸਟਕਰ ਖਿਡਾਰੀ ਪੈਟ ਕਮਿੰਸ IPL ਦੇ ਇਤਿਹਾਸ ਦੇ ਚੌਥੇ ਸਭ ਤੋਂ ਮਹਿੰਗੇ ਕ੍ਰਿਕਟਰ ਹਨ। ਆਈਪੀਐਲ 2020 ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਉਸ ਨੂੰ15.5 ਕਰੋੜ ਰੁਪਏ ਵਿਚ ਖਰੀਦਿਆ ਸੀ।

ਈਸ਼ਾਨ ਕਿਸ਼ਨ (15.25 ਕਰੋੜ ਰੁਪਏ)

ਟੀਮ ਇੰਡੀਆ ਦੇ ਉਭਰਦੇ ਹੋਏ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਆਈਪੀਐਲ ਦੇ 5ਵੇਂ ਸਭ ਤੋਂ ਮਹਿੰਗੇ ਕ੍ਰਿਕਟਰ ਹਨ। ਇੰਡੀਅਨ ਪ੍ਰੀਮਿਅਰ ਲੀਗ 2022 ਦੀ ਮੈਗਾ ਆਕਸ਼ਨ ਵਿਚ ਮੁੰਬਈ ਇੰਡੀਅਨਸ ਨੇ ਉਨ੍ਹਾਂ ਨੇ 15.25 ਕਰੋੜ ਰੁਪਏ ਵਿਚ ਖਰੀਦਿਆ ਸੀ।

ਕਾਈਲ ਜੈਮੀਸਨ (15 ਕਰੋੜ ਰੁਪਏ)

ਨਿਊਜ਼ੀਲੈਂਡ ਦੇ ਕਾਈਲ ਜੈਮੀਸਨ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀਆਂ ਦੀ ਲਿਸਟ ਵਿਚ 6ਵੇਂ ਨੰਬਰ 'ਤੇ ਹਨ। ਸਾਲ 2021 ਦੀ ਨਿਲਾਮੀ ਵਿਚ ਪੰਜਾਬ ਕਿੰਗਜ਼ ਦੇ ਨਾਲ ਬੋਲੀ ਦੇ ਲੰਬੇ ਯੁੱਧ ਤੋਂ ਬਾਅਦ RCB ਨੇ 15 ਕਰੋੜ ਰੁਪਏ ਵਿਚ ਖਰੀਦਿਆ ਸੀ।

ਵਿੱਤ ਮੰਤਰੀ ਨੇ ਲੋਕ ਸਭਾ 'ਚ ਪੇਸ਼ ਕੀਤਾ ਨਵਾਂ ਬਜਟ, ਜਾਣੋ ਕਿਹੜੇ ਹੋਏ ਐਲਾਨ