KL ਰਾਹੁਲ ਨੂੰ ਵਿਆਹ ਲਈ BCCI ਤੋਂ ਮਿਲੀ ਛੁੱਟੀ! ਇਸ ਦਿਨ ਲੈਣਗੇ 7 ਫੇਰੇ
By Neha Diwan
2022-12-01, 16:56 IST
punjabijagran.com
ਆਥੀਆ ਸ਼ੈੱਟੀ ਤੇ ਕੇਐਲ ਰਾਹੁਲ
ਆਥੀਆ ਸ਼ੈੱਟੀ ਤੇ ਕੇਐਲ ਰਾਹੁਲ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇ ਵਿਆਹ ਦੀ ਚਰਚਾ ਵੀ ਚੱਲ ਰਹੀ ਹੈ। ਵਿਆਹ ਨੂੰ ਲੈ ਕੇ ਰਾਹੁਲ ਤੇ ਆਥੀਆ ਦੇ ਮਾਤਾ-ਪਿਤਾ ਦੀ ਮੁਲਾਕਾਤ ਵੀ ਹੋ ਚੁੱਕੀ ਹੈ।
ਅੱਗਲੇ ਮਹੀਨੇ ਲੈਣਗੇ ਫੇਰੇ
ਰਾਹੁਲ ਅਗਲੇ ਮਹੀਨੇ ਦੇ ਪਹਿਲੇ ਹਫਤੇ ਆਥੀਆ ਨਾਲ ਵਿਆਹ ਕਰਨਗੇ। ਇਸ ਦੇ ਲਈ ਉਨ੍ਹਾਂ ਨੇ ਬੀਸੀਸੀਆਈ ਤੋਂ ਛੁੱਟੀ ਵੀ ਲੈ ਲਈ ਹੈ ਅਤੇ ਉਨ੍ਹਾਂ ਦੀ ਛੁੱਟੀ ਵੀ ਮਨਜ਼ੂਰ ਹੋ ਚੁੱਕੀ ਹੈ।
ਆਥੀਆ ਸ਼ੈੱਟੀ
ਆਥੀਆ ਸ਼ੈੱਟੀ ਦਿੱਗਜ ਬਾਲੀਵੁੱਡ ਅਭਿਨੇਤਾ ਸੁਨੀਲ ਸ਼ੈੱਟੀ ਦੀ ਬੇਟੀ ਹੈ ਅਤੇ ਖੁਦ ਵੀ ਇੱਕ ਅਭਿਨੇਤਰੀ ਹੈ। ਇਸ ਦੇ ਨਾਲ ਹੀ ਕੇਐਲ ਰਾਹੁਲ ਭਾਰਤੀ ਕ੍ਰਿਕਟ ਟੀਮ ਦੇ ਉਪ-ਕਪਤਾਨ ਹਨ।
ਕੇਐੱਲ ਰਾਹੁਲ
ਕੇਐੱਲ ਰਾਹੁਲ ਭਾਰਤ 'ਚ ਸ਼੍ਰੀਲੰਕਾ ਦੇ ਖਿਲਾਫ 3 ਮੈਚਾਂ ਦੀ ਟੀ-20 ਤੇ ਵਨਡੇ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਇਨਸਾਈਡ ਰਿਪੋਰਟ ਮੁਤਾਬਕ ਰਾਹੁਲ ਜਨਵਰੀ 2023 ਦੇ ਪਹਿਲੇ ਹਫਤੇ ਆਥੀਆ ਨਾਲ ਵਿਆਹ ਕਰਨਗੇ।
ਬੀਸੀਸੀਆਈ
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਐਲ ਰਾਹੁਲ ਨੇ ਆਪਣੇ ਨਿੱਜੀ ਕੰਮ ਲਈ ਛੁੱਟੀ ਮੰਗੀ ਹੈ।
ਸੁਨੀਲ ਸ਼ੈੱਟੀ ਨੇ ਕੀਤੀ ਪੁਸ਼ਟੀ
ਹਾਲ ਹੀ 'ਚ ਵੈੱਬ ਸੀਰੀਜ਼ 'ਧਾਰਵੀ ਬੈਂਕ' ਦੇ ਰਿਲੀਜ਼ ਈਵੈਂਟ 'ਚ ਸੁਨੀਲ ਸ਼ੈੱਟੀ ਨੇ ਬੇਟੀ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਵਿਆਹ ਦੀ ਪੁਸ਼ਟੀ ਕੀਤੀ ਹੈ।
ਸੁਨੀਲ ਸ਼ੈੱਟੀ
ਵਿਆਹ ਬਾਰੇ ਪੁੱਛੇ ਜਾਣ 'ਤੇ ਸੁਨੀਲ ਸ਼ੈੱਟੀ ਨੇ ਕਿਹਾ ਸੀ ਕਿ ਦੋਵੇਂ ਜਲਦੀ ਹੀ ਵਿਆਹ ਕਰ ਲੈਣਗੇ। ਇਸੇ ਲਈ ਹੁਣ ਰਾਹੁਲ ਦੇ ਬ੍ਰੇਕ ਨੂੰ ਵਿਆਹ ਨਾਲ ਜੋੜਿਆ ਜਾ ਰਿਹਾ ਹੈ।
ਬਾਲੀਵੁੱਡ ਦੀਆਂ ਇਨ੍ਹਾਂ ਅਦਾਕਾਰਾਂ ਨੂੰ ਹੋਇਆ ਸੀ ਵਿਆਹੇ ਹੋਏ ਮਰਦਾਂ ਨਾਲ ਪਿਆਰ
Read More