ਬੈੱਡਰੂਮ 'ਚ ਰੱਖੋ ਹਾਥੀ ਦੇ ਜੋੜੇ ਦੀ ਮੂਰਤੀ, ਝਗੜਿਆਂ ਨੂੰ ਕਰਦੀ ਹੈ ਸ਼ਾਂਤ


By Neha Diwan2023-04-11, 13:15 ISTpunjabijagran.com

ਵਾਸਤੂ ਸ਼ਾਸਤਰ ਅਨੁਸਾਰ

ਹਾਥੀ ਨੂੰ ਬਹੁਤ ਸ਼ੁਭ ਮੰਨਿਆ ਗਿਆ ਹੈ। ਹਾਥੀ ਨੂੰ ਦੇਵੀ ਲਕਸ਼ਮੀ ਦਾ ਵਾਹਨ ਮੰਨਿਆ ਜਾਂਦਾ ਹੈ। ਹਾਥੀ ਖੁਸ਼ੀ ਤੇ ਦੌਲਤ ਦਾ ਪ੍ਰਤੀਕ ਹੈ। ਫੇਂਗ ਸ਼ੂਈ ਵਿਗਿਆਨ 'ਚ ਵੀ ਹਾਥੀ ਦੀ ਮੂਰਤੀ, ਤਸਵੀਰ ਰੱਖਣਾ ਬਹੁਤ ਸ਼ੁਭ ਮੰਨਿਆ ਗਿਆ ਹੈ।

ਸੁਪਨੇ ਵਿਗਿਆਨ ਦੇ ਅਨੁਸਾਰ

ਸੁਪਨੇ ਵਿੱਚ ਹਾਥੀ ਦੀ ਸਵਾਰੀ ਦੇਖਣਾ ਉੱਚੀ ਪਦਵੀ ਪ੍ਰਾਪਤ ਕਰਨ ਦਾ ਸੰਕੇਤ ਹੈ। ਆਓ ਜਾਣਦੇ ਹਾਂ ਘਰ 'ਚ ਹਾਥੀ ਦੀ ਤਸਵੀਰ ਜਾਂ ਮੂਰਤੀ ਰੱਖਣ ਦੇ ਕੀ ਫਾਇਦੇ ਹਨ।

ਚਾਂਦੀ ਦਾ ਹਾਥੀ ਰੁਕੇ ਹੋਏ ਕੰਮਾਂ ਵਿੱਚ ਗਤੀ ਦਿੰਦਾ ਹੈ

ਚਾਂਦੀ ਦੇ ਬਣੇ ਹਾਥੀ ਨੂੰ ਘਰ ਜਾਂ ਦਫਤਰ ਦੇ ਮੇਜ਼ 'ਤੇ ਰੱਖਣ ਨਾਲ ਰੁਕੇ ਹੋਏ ਕੰਮ ਤੇਜ਼ ਹੁੰਦੇ ਹਨ ਅਤੇ ਤਰੱਕੀ ਦੇ ਮੌਕੇ ਵੀ ਬਣਦੇ ਹਨ। ਚਾਂਦੀ ਦੇ ਹਾਥੀ ਨੂੰ ਉੱਤਰ ਦਿਸ਼ਾ ਵਿੱਚ ਰੱਖਣਾ ਬਹੁਤ ਸ਼ੁਭ ਹੈ।

ਹਾਥੀ ਦਾ ਜੋੜਾ ਪਤੀ-ਪਤਨੀ ਦਾ ਝਗੜਾ ਦੂਰ ਕਰਦਾ ਹੈ

ਜੇ ਪਤੀ-ਪਤਨੀ 'ਚ ਮੇਲ-ਮਿਲਾਪ ਨਾ ਹੋਵੇ ਅਤੇ ਹਰ ਰੋਜ਼ ਝਗੜੇ ਹੁੰਦੇ ਰਹਿੰਦੇ ਹਨ, ਜ਼ਿੰਦਗੀ 'ਚ ਲਗਾਤਾਰ ਤਣਾਅ ਬਣਿਆ ਰਹਿੰਦਾ ਹੈ ਤਾਂ ਬੈੱਡਰੂਮ 'ਚ ਹਾਥੀ ਦੀ ਜੋੜੀ ਨੂੰ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਹੈ।

ਲਾਲ ਹਾਥੀ ਸਤਿਕਾਰ ਲਿਆਉਂਦਾ ਹੈ

ਲਾਲ ਰੰਗ ਦੇ ਹਾਥੀ ਨੂੰ ਦੱਖਣ ਦਿਸ਼ਾ ਵਿੱਚ ਰੱਖਣ ਨਾਲ ਸਮਾਜ ਵਿੱਚ ਇੱਜ਼ਤ ਅਤੇ ਪ੍ਰਸਿੱਧੀ ਮਿਲਦੀ ਹੈ। ਜੇ ਤੁਸੀਂ ਆਪਣੇ ਕੰਮ ਵਾਲੀ ਥਾਂ ਜਾਂ ਨਿੱਜੀ ਪ੍ਰਸਿੱਧੀ ਲਈ ਇਹ ਉਪਾਅ ਕਰਨਾ ਚਾਹੁੰਦੇ ਹੋ ਤਾਂ ਲਾਲ ਹਾਥੀ ਨੂੰ ਦੱਖਣ ਦਿਸ਼ਾ 'ਚ ਰੱਖੋ।

ਸੁੰਡ ਉੱਚੀ ਵਾਲੀ ਹਾਥੀ ਦੀ ਫੋਟੋ ਜਾਂ ਮੂਰਤੀ

ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਉੱਚੀ ਸੁੰਡ ਦੇ ਨਾਲ ਹਾਥੀ ਦੀ ਤਸਵੀਰ ਲਗਾਉਣ ਨਾਲ, ਤੁਹਾਡੇ ਆਉਣ ਵਾਲੇ ਜੀਵਨ ਵਿਚ ਇੱਜ਼ਤ, ਖੁਸ਼ੀ ਅਤੇ ਸਫਲਤਾ ਵਿਚ ਕੋਈ ਕਮੀ ਨਹੀਂ ਆਵੇਗੀ।

ਅੱਜ ਹੀ ਛੱਡ ਦਿਓ ਇਹ 5 ਆਦਤਾਂ, ਨਹੀਂ ਤਾਂ ਘਰ 'ਚ ਆਵੇਗੀ ਗਰੀਬੀ!