ਕਰਵਾ ਚੌਥ ਦਾ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਸਾਲ ਇਹ ਵਰਤ 20 ਅਕਤੂਬਰ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।
ਕਰਵਾ ਚੌਥ ਦੇ ਦਿਨ ਵੱਖ-ਵੱਖ ਥਾਵਾਂ 'ਤੇ ਦੀਵੇ ਜਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਪਤੀ-ਪਤਨੀ ਦੇ ਰਿਸ਼ਤੇ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਖੁਸ਼ਹਾਲੀ ਵੀ ਆਉਂਦੀ ਹੈ।
ਘਰ ਦੇ ਮੰਦਰ 'ਚ ਘਿਓ ਦਾ ਦੀਵਾ ਜਗਾਓ। ਰਸੋਈ 'ਚ ਦੀਵਾ ਜਗਾਉਣਾ ਵੀ ਸ਼ੁਭ ਮੰਨਿਆ ਜਾਂਦਾ ਹੈ। ਬੈੱਡਰੂਮ 'ਚ ਵੀ ਆਟੇ ਦਾ ਦੀਵਾ ਜਗਾਉਣਾ ਚਾਹੀਦਾ ਹੈ। ਘਰ ਦੀ ਪੂਰਬ ਦਿਸ਼ਾ 'ਚ ਕਰਵੇ 'ਤੇ ਰੱਖ ਕੇ ਦੀਵਾ ਜਗਾਓ।
ਛਾਨਣੀ 'ਚ ਇਕ ਦੀਵਾ ਵੀ ਜਗਾਉਣਾ ਚਾਹੀਦਾ ਹੈ ਜਿਸ ਦੀ ਵਰਤੋਂ ਚੰਦਰਮਾ ਨੂੰ ਦੇਖਣ ਲਈ ਕੀਤੀ ਜਾਂਦੀ ਹੈ।
ਕਰਵਾ ਚੌਥ ਦੇ ਦਿਨ ਆਟੇ ਦਾ ਦੀਵਾ ਜਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਲਈ ਆਟੇ 'ਚ ਥੋੜ੍ਹੀ ਹਲਦੀ ਮਿਲਾ ਕੇ ਗੁੰਨ੍ਹ ਲਓ ਅਤੇ ਇਸ ਤੋਂ ਦੀਵਾ ਬਣਾ ਲਓ।
ਰਾਤ ਨੂੰ ਚੰਦਰਮਾ ਦੀ ਪੂਜਾ ਕਰਦੇ ਸਮੇਂ ਇਸ ਆਟੇ ਵਿਚ ਘਿਓ ਮਿਲਾ ਕੇ ਦੀਵਾ ਜਗਾਓ । ਹੁਣ ਛਾਨਣੀ ਵਿੱਚ ਆਟੇ ਦਾ ਦੀਵਾ ਰੱਖੋ ਅਤੇ ਛਾਨਣੀ ਵਿੱਚੋਂ ਚੰਦਰਮਾ ਅਤੇ ਪਤੀ ਨੂੰ ਦੇਖੋ।