ਰਵਾਇਤੀ ਮਹਿੰਦੀ ਡਿਜ਼ਾਈਨ ਨੂੰ ਬਣਾਉਣ ਦੀ ਪਰੰਪਰਾ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਜਿਓਮੈਟ੍ਰਿਕ ਆਕਾਰ, ਫੁੱਲ, ਪੱਤੇ ਤੇ ਹੋਰ ਕਈ ਡਿਜ਼ਾਈਨ ਇਸ'ਚ ਸ਼ਾਮਲ ਹਨ।
ਮਹਿੰਦੀ ਵਿੱਚ ਆਪਣੇ ਪਤੀ ਦਾ ਨਾਂ ਲਿਖਣਾ ਰੋਮਾਂਟਿਕ ਹੈ। ਇਹ ਡਿਜ਼ਾਈਨ ਤੁਹਾਡੇ ਪਿਆਰ ਨੂੰ ਦਰਸਾਉਂਦਾ ਹੈ ਅਤੇ ਕਰਵਾ ਚੌਥ ਲਈ ਯਾਦਗਾਰ ਬਣ ਜਾਂਦਾ ਹੈ।
ਕਰਵਾ ਚੌਥ ਲਈ ਫੁੱਲਾਂ ਦਾ ਡਿਜ਼ਾਈਨ ਬਹੁਤ ਸੁੰਦਰ ਹੈ। ਗੁਲਾਬ, ਕਮਲ ਤੇ ਹੋਰ ਫੁੱਲਾਂ ਦੇ ਆਕਾਰ ਤੁਹਾਡੇ ਹੱਥਾਂ ਨੂੰ ਸ਼ਿੰਗਾਰ ਦਿੰਦੈ ਹਨ।
ਜਾਲੀ ਦਾ ਡਿਜ਼ਾਈਨ ਮਹਿੰਦੀ ਨੂੰ ਇੱਕ ਵੱਖਰਾ ਡਿਜ਼ਾਈਨ ਹੈ। ਇਹ ਡਿਜ਼ਾਈਨ ਤੁਹਾਡੇ ਹੱਥਾਂ ਨੂੰ ਆਕਰਸ਼ਕ ਬਣਾਉਂਦਾ ਹੈ। ਲੋਕ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਨੂੰ ਕਾਫੀ ਪਸੰਦ ਕਰਦੇ ਹਨ।
ਕਰਵਾ ਚੌਥ ਲਈ ਹਾਰਟ ਸਟਾਈਲ ਮਹਿੰਦੀ ਡਿਜ਼ਾਈਨ ਵੀ ਸਭ ਤੋਂ ਮਸ਼ਹੂਰ ਹੈ। ਇਹ ਡਿਜ਼ਾਈਨ ਤੁਹਾਡੇ ਪਿਆਰ ਨੂੰ ਦਰਸਾਉਂਦਾ ਹੈ।
ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪੂਰੇ ਹੱਥ ਤੇ ਮਹਿੰਦੀ ਡਿਜ਼ਾਈਨ ਦਿਖਾਈ ਦੇਣ ਤਾਂ ਤੁਸੀਂ ਇਸ ਤਰ੍ਹਾਂ ਦੀ ਮਹਿੰਦੀ ਡਿਜ਼ਾਈਨ ਬਣਾ ਸਕਦੇ ਹੋ ।
ਇਸ ਵੇਲ ਮਹਿੰਦੀ ਦਾ ਡਿਜ਼ਾਈਨ ਆਸਾਨੀ ਨਾਲ ਬਣਾ ਸਕਦੇ ਹੋ। ਇਸ ਡਿਜ਼ਾਈਨ 'ਚ ਵੱਡੇ ਫੁੱਲਾਂ ਅਤੇ ਛੋਟੇ ਫੁੱਲਾਂ ਨਾਲ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ।
ਜੇਕਰ ਤੁਸੀਂ ਆਪਣੀ ਹਥੇਲੀ 'ਤੇ ਅਰਬੀ ਸਟਾਈਲ ਜਾਂ ਪਾਕਿਸਤਾਨੀ ਸਟਾਈਲ ਦੀ ਮਹਿੰਦੀ ਸਜਾਉਣਾ ਪਸੰਦ ਕਰਦੇ ਹੋ, ਤਾਂ ਇਸ ਤਰ੍ਹਾਂ ਤੁਸੀਂ ਅਰਬੀ ਸਟਾਈਲ 'ਚ ਫੁੱਲ-ਪੱਤੀ ਡਿਜ਼ਾਈਨ ਵਾਲੀ ਮਹਿੰਦੀ ਲਗਾ ਸਕਦੇ ਹੋ।
ਤੁਸੀਂ ਆਪਣੇ ਹੱਥਾਂ 'ਤੇ ਪੱਤੇ ਦੀ ਡਿਜ਼ਾਈਨ ਕੀਤੀ ਮਹਿੰਦੀ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਹੱਥ ਚੰਗੇ ਲੱਗਣਗੇ। ਇਸ ਨੂੰ ਬਣਾਉਣ 'ਚ ਸਿਰਫ 15 ਮਿੰਟ ਲੱਗਣਗੇ।
ਤੁਸੀਂ ਚੰਦਰਮਾ ਅਤੇ ਤਾਰਿਆਂ ਨਾਲ ਵੀ ਡਿਜ਼ਾਈਨ ਬਣਾ ਸਕਦੇ ਹੋ। ਇਸ ਕਿਸਮ ਦਾ ਡਿਜ਼ਾਈਨ ਹੱਥਾਂ 'ਤੇ ਕਾਫ਼ੀ ਆਧੁਨਿਕ ਅਤੇ ਨਵਾਂ ਦਿਖਾਈ ਦਿੰਦਾ ਹੈ। ਇਸ 'ਚ ਤੁਸੀਂ ਫੁੱਲ, ਪੱਤੇ ਇਕੱਠੇ ਵੀ ਬਣਾ ਸਕਦੇ ਹੋ।
ਆਪਣੇ ਹੱਥਾਂ ਨੂੰ ਸਜਾਉਣ ਲਈ, ਤੁਸੀਂ ਗੁਲਾਬ ਦੇ ਫੁੱਲਾਂ ਦੇ ਡਿਜ਼ਾਈਨ ਨਾਲ ਵੇਲ ਮਹਿੰਦੀ ਦਾ ਡਿਜ਼ਾਈਨ ਬਣਾ ਸਕਦੇ ਹੋ।