ਗਿੰਨੀ ਨੂੰ ਪਹਿਲੀ ਨਜ਼ਰ 'ਚ ਹੀ ਕਪਿਲ ਨਾਲ ਹੋਇਆ ਪਿਆਰ, ਅਦਾਕਾਰ ਨੇ ਖੁਦ ਕੀਤਾ ਖੁਲਾਸਾ


By Neha Diwan12, Dec 2022 01:40 PMpunjabijagran.com

ਮਸ਼ਹੂਰ ਕਾਮੇਡੀਅਨ

​​ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਅੱਜ 12 ਦਸੰਬਰ ਨੂੰ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ।

ਵਿਆਹ

ਇਸ ਜੋੜੇ ਨੇ ਦੋ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਸੀ। ਉਸ ਨੇ ਗਿੰਨੀ ਨੂੰ ਪਹਿਲਾ ਸਿੱਖ ਰਸਮ ਤੋਂ ਤੇ ਦੂਜੀ ਵਾਰ ਹਿੰਦੂ ਰੀਤੀ-ਰਿਵਾਜਾਂ ਤੋਂ ਆਪਣੀ ਪਤਨੀ ਬਣਾਇਆ।

ਲਵ ਮੈਰਿਜ

ਕਪਿਲ ਨੇ ਗਿੰਨੀ ਚਤਰਥ ਨਾਲ ਲਵ ਮੈਰਿਜ ਕੀਤੀ ਸੀ। ਸ਼ੋਅ 'ਦ ਕਾਮੇਡੀ ਨਾਈਟਸ ਵਿਦ ਕਪਿਲ' 'ਚ ਉਹ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ।

ਗਿੰਨੀ ਦੇ ਪਿਤਾ ਨੂੰ ਮਨਾਉਣ ਲਈ ਕਪਿਲ ਨੂੰ ਵੇਲਣੇ ਪਏ ਪਾਪੜ

ਕਪਿਲ ਤੇ ਗਿੰਨੀ ਦਾ ਵਿਆਹ ਕਾਫੀ ਮੁਸ਼ਕਲਾਂ ਤੋਂ ਬਾਅਦ ਹੋਇਆ। ਗਿੰਨੀ ਦੇ ਪਿਤਾ ਨੇ ਕਪਿਲ ਨੂੰ ਠੁਕਰਾ ਦਿੱਤਾ ਸੀ, ਜਿਸ ਤੋਂ ਬਾਅਦ ਕਪਿਲ ਨੂੰ ਕਾਫੀ ਪਾਪੜ ਵੇਲਣੇ ਪਏ।

ਗਿੰਨੀ ਨੇ ਨਹੀਂ ਛੱਡਿਆ ਸਬਰ

ਕਪਿਲ ਨੇ ਦੱਸਿਆ ਕਿ ਜਦੋਂ ਉਹ ਮੁੰਬਈ 'ਚ ਸੈਟਲ ਹੋਏ ਤਾਂ ਕਈ ਚੀਜ਼ਾਂ ਹੋ ਰਹੀਆਂ ਸਨ। ਪਰ ਗਿੰਨੀ ਨੇ ਕਦੇ ਆਪਣਾ ਸਬਰ ਨਹੀਂ ਛੱਡਿਆ। ਕਪਿਲ ਨੇ ਆਖਰਕਾਰ 12 ਦਸੰਬਰ 2018 ਨੂੰ ਗਿੰਨੀ ਨਾਲ ਵਿਆਹ ਕਰਵਾ ਲਿਆ।

ਇਸ ਤਰ੍ਹਾਂ ਸ਼ੁਰੂ ਹੋਈ ਪ੍ਰੇਮ ਕਹਾਣੀ

ਕਪਿਲ ਸ਼ਰਮਾ ਅਤੇ ਗਿੰਨੀ ਦੀ ਪਹਿਲੀ ਮੁਲਾਕਾਤ ਇੱਕ ਆਡੀਸ਼ਨ ਦੌਰਾਨ ਹੋਈ ਸੀ।

ਦੋਸਤੀ

ਗਿੰਨੀ 19 ਸਾਲ ਅਤੇ ਕਪਿਲ 24 ਸਾਲ ਦਾ ਸੀ। ਕੁੜੀਆਂ ਦਾ ਆਡੀਸ਼ਨ ਦਿੰਦੇ ਸਮੇਂ ਕਪਿਲ ਗਿੰਨੀ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਰਿਹਰਸਲ ਸ਼ੁਰੂ ਕੀਤੀ ਤਾਂ ਉਨ੍ਹਾਂ ਦੀ ਦੋਸਤੀ ਹੋ ਗਈ।

ਦੋਸਤੀ ਬਦਲੀ ਪਿਆਰ 'ਚ

ਅਸਲ 'ਚ ਗਿੰਨੀ ਪਹਿਲੀ ਨਜ਼ਰ 'ਚ ਹੀ ਕਪਿਲ ਨੂੰ ਪਸੰਦ ਕਰ ਗਈ ਸੀ। ਦੋਵਾਂ ਦੀ ਇਹ ਦੋਸਤੀ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ।

ALL PHOTO CREDIT : INSTAGRAM

ਕਿਸੀ ਸਮੇਂ ਰਜਨੀਕਾਂਤ ਕੂਲੀ ਤੇ ਕੰਡਕਟਰ ਵਜੋਂ ਕਰਦੇ ਸਨ ਕੰਮ, ਫਿਰ ਇਸ ਤਰ੍ਹਾਂ ਬਦਲੀ ਕਿਸਮਤ