ਬਸ ਇਨ੍ਹਾਂ 9 ਫੂਡ ਨੂੰ ਖਾਣ ਨਾਲ ਮਿਲਣਗੇ ਲੰਬੇ ਤੇ ਸੰਘਣੇ ਵਾਲ
By Tejinder Thind
2023-01-17, 11:26 IST
punjabijagran.com
ਡਾਈਟ ’ਚ ਕਰੋ ਸ਼ਾਮਲ
ਸਰਦੀਆਂ ’ਚ ਆਪਣੀ ਡਾਈਟ ’ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜੋ ਆਪਣੇ ਵਾਲਾਂ ਨੂੰ ਸਿਹਤਮੰਦ ਬਣਾਉਣ ਵਿਚ ਮਦਦ ਕਰਦੀਆਂ ਹਨ। ਅਜਿਹੇ ਫੂਡ ਤੁਹਾਡੇ ਵਾਲਾਂ ਦੀ ਗ੍ਰੋਥ ਵਿਚ ਵੀ ਮਦਦ ਕਰਨਗੇ।
ਗ੍ਰੀਨ ਯੋਗਰਟ
ਯੋਗਰਟ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਜੋ ਸਕੈਲਪ ’ਚ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਬੀ5 ਵਾਲਾਂ ਦੇ ਵਿਕਾਸ ਵਿਚ ਮਦਦ ਕਰਦਾ ਹੈ।
ਵਿਟਾਮਿਨ ਸੀ ਯੁਕਤ ਫਲ
ਆਪਣੇ ਆਹਾਰ ਵਿਚ ਪਪੀਤਾ, ਬਲੂਬੇਰੀ, ਸੰਤਰਾ, ਕੀਵੀ, ਸਟਰਾਬੇਰੀ, ਵਰਗੇ ਵਿਟਾਮਿਨ ਸੀ ਰਿਚ ਫਲ ਸ਼ਾਮਲ ਕਰੋ। ਇਸ ਨਾਲ ਵਾਲ ਸਿਹਤਮੰਦ ਹੁੰਦੇ ਹਨ ਅਤੇ ਉਨ੍ਹਾਂ ਦਾ ਝੜਨਾ ਘੱਟ ਹੁੰਦਾ ਹੈ।
ਆਂਡੇ
ਵਾਲਾਂ ਦੇ ਵਿਕਾਸ ਲਈ ਲੋੜੀਂਦਾ ਪ੍ਰੋਟੀਨ ਅਹਿਮ ਹੁੰਦਾ ਹੈ। ਇਹ ਵਾਲਾਂ ਦੇ ਵਿਕਾਸ ਅਤੇ ਮਜਬੂਤ ਬਣਾਉਣ ਲਈ ਜ਼ਰੂਰੀ ਹੈ। ਆਂਡਾ, ਚਿਕਨ ਆਦਿ ਪ੍ਰੋਟੀਨ ਦਾ ਚੰਗਾ ਸ੍ਰੋਤ ਹੁੰਦਾ ਹੈ।
ਸੋਇਆਬੀਨ
ਸੋਇਆਬੀਨ ਪ੍ਰੋਟੀਨ ਦਾ ਬਿਹਤਰ ਪਲਾਂਟ ਬੇਸਡ ਸੋਮਾ ਹੈ ਜੋ ਵਾਲਾਂ ਦੇ ਵਿਕਾਸ ਲਈ ਜ਼ਰੂਰੀ ਹੈ। ਇਸ ਵਿਚ ਜਿੰਕ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਵਾਲਾਂ ਦੇ ਵਿਕਾਸ ਅਤੇ ਰਿਪੇਅਰ ਵਿਚ ਮਦਦ ਕਰਦਾ ਹੈ।
ਪਾਲਕ
ਸਰਦੀਆਂ ਵਿਚ ਮਿਲਣ ਵਾਲੀ ਇਕ ਹੈਲਥੀ ਸਬਜ਼ੀ ਪਾਲਕ ਹੈ। ਇਹ ਫੋਲੇਟ, ਆਇਰਨ ਅਤੇ ਵਿਟਾਮਿਨ ਏ ਅਤੇ ਸੀ ਵਰਗੇ ਫਾਇਦੇਮੰਦ ਪੋਸ਼ਕ ਤੱਤਾਂ ਨਾਲ ਭਰੀ ਹੋਈ ਹੈ। ਇਹ ਸਭ ਵਾਲਾਂ ਦੇ ਵਿਕਾਸ ਲਈ ਅਹਿਮ ਹੁੰਦਾ ਹੈ।
ਸੈਲਮਨ
ਸੈਲਮਨ, ਹੇਰਿੰਗ ਅਤੇ ਮੈਕੇਰਲ ਵਰਗੀ ਫੈਟੀ ਫਿਸ਼ੇਜ ਓਮੇਗਾ 3 ਫੈਟੀ ਐਸਿਡ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਵਾਲਾਂ ਦੇ ਵਿਕਾਸ ਨੂੰ ਪ੍ਰਫੁੱਲਤ ਕਰਦੇ ਹਨ।
ਨਟਸ
ਨਟਸ ਵਿਟਾਮਿਨ ਈ,ਬੀ, ਜਿੰਕ ਅਤੇ ਜ਼ਰੂਰੀ ਫੈਟੀ ਐਸਿਡ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਵਾਲਾਂ ਦੀ ਗ੍ਰੋਥ ਲਈ ਅਹਿਮ ਹੈ ਅਤੇ ਕਈ ਹੋਰ ਲਾਭ ਪਹੁੰਚਾਉਂਦੇ ਹਨ।
ਸਵੀਟ ਪੋਟੈਟੋ
ਸ਼ਕਰਕੰਦੀ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਦੇ ਵਿਕਾਸ ਲਈ ਅਹਿਮ ਹੈ ਅਤੇ ਸੀਬਮ ਉਤਪਾਦਨ ਨੂੰ ਪ੍ਰਭਾਵਿਤ ਕਰਦਾ ਹੈ।
ਏਵੋਕਾਡੋ
ਏਵੋਕਾਡੋ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ। ਇਹ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਨੂੰ ਰੋਕਣ ਵਿਚ ਮਦਦ ਕਰਦਾ ਹੈ, ਜਿਸ ਨਾਲ ਵਾਲਾਂ ਦਾ ਝੜਨਾ ਵੀ ਘੱਟ ਹੁੰਦਾ ਹੈ।
ਸੇਬ ਖਾਣ ਨਾਲ ਦਿਲ ਨੂੰ ਮਿਲਦੇ ਹਨ ਕੀ-ਕੀ ਫਾਇਦੇ ? ਮਾਹਰ ਤੋਂ ਜਾਣੋ
Read More